ਸੋਨੀ ਗੋਇਲ ਬਰਨਾਲਾ
ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਵਿਖੇ ਇੱਕ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਪ੍ਰਸਿੱਧ ਅੱਖਰਕਾਰ ਸ. ਜਗਤਾਰ ਸਿੰਘ ਸੋਖੀ ਰਿਸੋਰਸ ਪਰਸਨ ਦੇ ਤੌਰ ‘ਤੇ ਸ਼ਾਮਿਲ ਹੋਏ।
ਸ. ਜਗਤਾਰ ਸਿੰਘ ਸੋਖੀ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਅਨੁਭਵਾਂ ਨੂੰ ਸਾਂਝੇ ਕਰਦੇ ਹੋਏ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੀ ਹੱਥ ਲਿਖਤ ਨੂੰ ਸੁੰਦਰ ਬਣਾਉਣ ਲਈ ਮਿਹਨਤ ਕੀਤੀ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁੱਧ ਅਤੇ ਸੁੰਦਰ ਲਿਖਾਈ ਕਰਨ ਦੇ ਵੱਖ-2 ਢੰਗਾਂ ਬਾਰੇ ਬਹੁਤ ਬਾਰੀਕੀ ਨਾਲ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸੁੰਦਰ ਲਿਖਣ ਲਈ ਮਨ ‘ਚ ਕਾਹਲਾਪਣ ਨਹੀਂ ਹੋਣਾ ਚਾਹੀਦਾ।
ਅੱਖਰਾਂ ਦੀ ਬਣਤਰ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਅਸੀਂ ਠਰ੍ਹੰਮੇ ਨਾਲ ਵਾਰ-ਵਾਰ ਅੱਖਰ ਲਿਖਣ ਦਾ ਅਭਿਆਸ ਕਰਦੇ ਹਾਂ ਤਾਂ ਹੌਲ਼ੀ-ਹੌਲ਼ੀ ਸਾਡੇ ਲਿਖਣ ਦੀ ਸਪੀਡ ਵੀ ਤੇਜ਼ ਹੋ ਜਾਂਦੀ ਹੈ ਅਤੇ ਸਾਡਾ ਹੱਥ ਸੁੰਦਰ ਅੱਖਰ ਪਾਉਣ ‘ਤੇ ਟਿਕ ਜਾਂਦਾ ਹੈ।
ਸਮਾਗਮ ਦੇ ਅਖ਼ੀਰ ਵਿੱਚ ਸੰਸਥਾ ਦੇ ਇੰਚਾਰਜ ਪ੍ਰਿੰਸੀਪਲ ਸ. ਸੁਖਚੰਦਨ ਸਿੰਘ ਨੇ ਸ. ਜਗਤਾਰ ਸਿੰਘ ਸੋਖੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਤੋਂ ਬੜੀ ਲਾਹੇਵੰਦ ਜਾਣਕਾਰੀ ਪ੍ਰਾਪਤ ਕੀਤੀ।ਸਮੁੱਚੇ ਸਮਾਗਮ ਦਾ ਸੰਚਾਲਨ ਸ. ਸੁਖਵਿੰਦਰ ਸਿੰਘ ਲੈਕ: ਪੰਜਾਬੀ ਨੇ ਕੀਤਾ।
ਇਸ ਸਮੇਂ ਸਰਬਜੀਤ ਕੌਰ, ਮਨਜੋਤ ਸਿੰਘ,ਲਖਵੰਤ ਸਿੰਘ, ਹਰਪਾਲ ਕੌਰ, ਬੇਅੰਤ ਕੌਰ, ਕਮਲਦੀਪ ਸਿੰਘ, ਰਮਨਦੀਪ ਕੌਰ, ਲਖਬੀਰ ਸਿੰਘ, ਅਵਿਨਾਸ਼ ਕੌਸ਼ਲ, ਹਰਮੀਤ ਸਿੰਘ, ਸੁਮਨਦੀਪ ਕੌਰ, ਸੁਖਵਿੰਦਰ ਕੌਰ, ਸੰਦੀਪ ਕੌਰ, ਸੁਖਦੇਵ ਸਿੰਘ, ਜਤਿੰਦਰ ਸਿੰਘ, ਅਲਕਾ ਸਿੰਗਲਾ, ਗੁਰਜੰਟ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।
Posted By SonyGoyal






