ਨਰਿੰਦਰ ਬਿੱਟਾ ਬਰਨਾਲਾ
ਲੋਕ ਸਭਾ 2024 ਦੀਆਂ ਚੋਣਾ ਤੋਂ ਪਹਿਲਾਂ ਤਰਾਜ਼ਾਂ ਦੇ ਚੋਣ ਨਤੀਜ਼ਿਆਂ ਨੇ ਸਪੱਸਟ ਸਾਬਿਤ ਕਰ ਦਿੱਤਾ ਹੈ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜ਼ ਭਾਰਤ ਦੀ ਜਨਤਾ ਲਈ ਲਾਭਦਾਇਕ ਹਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਆਗੂ ਰਜ਼ਨੀ ਗੁਪਤਾ ਨੇ ਕਿਹਾ ਕਿ ਰਾਜ਼ਸਥਾਨ, ਛਤੀਸਗੜ, ਮੱਧ ਪ੍ਰਦੇਸ ਵਿੱਚ ਭਾਜਪਾ ਦੀ ਵੱਡੀ ਜਿੱਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਹਿਤੈਸ਼ੀ ਨਿਤੀਆਂ ਤੇ ਮੋਹਰ ਲਗਾਈ ਹੈ।
ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆਂ ਹੈ ਭਾਜਪਾ ਦੀ ਇਸ ਜਿੱਤ ਨਾਲ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਹੋਰ ਮਜ਼ਬੂਤੀ ਨਾਲ ਉਭਰੇਗੀ ਜਿਸ ਨਾਲ ਪਤਾ ਚਲਦਾ ਹੈ ਕਿ ਭਾਜਪਾ ਦੀ ਇਸ ਵੱਡੀ ਜਿੱਤ ਨੇ ‘ਫਿਰਕਾ ਪ੍ਰਸਤ ਅਤੇ ਦੇਸ਼ ਵਿਰੋਧੀ ਪਾਰਟੀਆਂ ਦੀ ਨੀਦ ਉਡਾ ਦਿੱਤੀ ਹੈ ਅਤੇ ਉਹਨਾਂ ਨੂੰ 2024 ਦੀਆਂ ਆਉਣ ਵਾਲੀਆਂ ਚੋਣਾ ਦੀ ਚਿੰਤਾਂ ਸਤਾਉਣ ਲੱਗੀ ਹੈ
ਸ੍ਰੀਮਤੀ ਰਜ਼ਨੀ ਗੁਪਤਾ ਨੇ ਕਿਹਾ ਕਿ ਰਾਜ਼ਸਥਾਨ, ਛੱਤੀਸਗੜ ਅਤੇ ਮੱਧ ਪ੍ਰਦੇਸ ਦੀ ਜਨਤਾ ਨੇ ਤਿਸਰੀ ਵਾਰ ਕੇਦਰ ਵਿੱਚ ਮੋਦੀ ਸਰਕਾਰ ਬਣਾਉਣ ਦਾ ਸਪੱਸਟ ਸੰਦੇਸ਼ ਦੇ ਦਿੱਤਾ ਹੈ ਜਿਸ ਤੋਂ ਸਪੱਸਟ ਹੈ ਕਿ 2024 ਦੀਆਂ ਲੋਕ ਸਭਾ ਚੋਣਾ ਵਿੱਚ ਭਾਰਤ ਦੀ ਸਤਾ ਵਿੱਚ ਮੋਦੀ ਸਰਕਾਰ ਪੂਰਨ ਬਹੁਮਤ ਵਿੱਚ ਆਵੇਗੀ।
Posted By SonyGoyal






