ਜਗਤਾਰ ਸਿੰਘ ਹਾਕਮ ਵਾਲਾ ਮਾਨਸਾ
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਪੰਜਾਬ ਜਿਲ੍ਹਾ ਇਕਾਈ ਦੇ ਬਲਾਕ ਬੋਹਾ ਦੀ ਇਕ ਵਿਸ਼ੇਸ ਮੀਟਿੰਗ 11 ਦਸੰਬਰ ਨੂੰ ਸਾਡਾ ਰੁਜਗਾਰ ਸਾਡਾ ਅਧਿਕਾਰ ਗੋਰ ਕਰੇ ਸਰਕਾਰ ਦੇ ਮਿਸ਼ਨ ਤਹਿਤ ਜਿਲ੍ਹਾ ਪੱਧਰੀ” ਕਿੱਤਾ ਬਚਾਉ ਰੈਲੀ ‘ ਦੀ ਤਿਆਰੀ ਸਬੰਧੀ ਮੀਟਿੰਗ ਬਲਾਕ ਪ੍ਧਾਨ ਡਾਕਟਰ ਸੁਖਪਾਲ ਸਿੰਘ ਹਾਕਮ ਵਾਲਾ
ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਲਾਕ ਕਮੇਟੀ ਅਤੇ ਸਮੂਹ ਮੈਂਬਰ ਸਾਥੀਆਂ ਨੇ ਸ਼ਮੂਲੀਅਤ ਕੀਤੀ ।
ਮੀਟਿੰਗ ਵਿੱਚ ਸਾਫ ਸੁਥਰੀ ਪ੍ਰੈਕਟਿਸ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਕਿ ਰਜਿਸਟ੍ਰੇਸ਼ਨ ਅਤੇ ਨਸ਼ਿਆਂ ਦੀ ਆੜ ਹੇਠ ਸਿਹਤ ਵਿਭਾਗ ਵੱਲੋਂ ਨਜਾਇਜ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਜੋ ਕਿ ਸਹਿਣਯੋਗ ਨਹੀ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਜਲਦੀ ਅਣਰਜਿਸਟ੍ਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਕੰਮ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇਗੀ ਅਤੇ ਦੂਸਰੇ ਪਾਸੇ ਨਜਾਇਜ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ ਚੋਣਾਂ ਸਮੇਂ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਲੋਕ ਲੁਭਾਉਣੇ ਲਾਰੇ ਲਾ ਕੇ ਸੱਤਾ ਹਥਿਆਉਣ ਤੋਂ ਬਾਅਦ ਕੀਤੇ ਵਾਅਦਿਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਮੌਜੂਦਾ ਸਰਕਾਰ ਵੱਲੋਂ ਵੀ ਚੋਣਾਂ ਸਮੇਂ ਵਾਅਦਾ ਤਾਂ ਕੀਤਾ ਗਿਆ ਪ੍ਰੰਤੂ ਡੇਢ ਸਾਲ ਤੋਂ ਵੱਧ ਸਮਾਂ ਬੀਤਣ ਉਪਰੰਤ ਵੀ ਸਾਡੀ ਮੰਗ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ।
ਵਾਅਦਾ ਖਿਲਾਫੀ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦਿਆਂ 11 ਦਸੰਬਰ ਨੂੰ ਕੀਤੀ ਜਾਣ ਵਾਲੀ ਜਿਲ੍ਹਾ ਪੱਧਰੀ ਕਿੱਤਾ ਬਚਾਉ ਰੈਲੀ ਦੀਆਂ ਜੋਰਦਾਰ ਤਿਆਰੀਆਂ ਵਿੱਢੀਆਂ ਗਈਆਂ ਪਿੰਡਾਂ ਵਿੱਚੋਂ ਵੀ ਵੱਡੀ ਪੱਧਰ ਤੇ ਆਮ ਲੋਕਾਂ ਦੀ ਸਮੂਲੀਅਤ ਕਰਵਾਉਣ ਸਬੰਧੀ ਡਿਉਟੀਆਂ ਲਗਾਈਆਂ ਗਈਆਂ ਅਤੇ ਭਰਾਤਰੀ ਜਥੇਬੰਦੀਆਂ ਮਜਦੂਰਾਂ ਕਿਸਾਨਾਂ, ਦੁਕਾਨਦਾਰਾਂ, ਮੁਲਾਜਮਾਂ ਅਤੇ ਹੱਕ ਮੰਗਦੇ ਲੋਕਾਂ ਦੇ ਸਹਿਯੋਗ ਨਾਲ ਕਿੱਤੇ ਦੀ ਰਾਖੀ ਲਈ ਆਪਣੀ ਹੱਕੀ ਆਵਾਜ ਨੂੰ ਸਰਕਾਰ ਤੱਕ ਪਹੁੰਚਾ ਕੇ ਵਾਅਦਾ ਪੂਰਾ ਕਰਨ ਲਈ ਮਜਬੂਰ ਕੀਤਾ ਜਾਵੇਗਾ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲ ਨੇ ਪਿਛਲੇ ਦਿਨੀਂ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਐਡਵੋਕੇਟ ਰਜਨੀਸ ਦਹੀਆ ਵਿਧਾਇਕ ਹਲਕਾ ਫਿਰੋਜਪੁਰ ਦਿਹਾਤੀ ਵੱਲੋਂ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਸੇਵਾਵਾਂ ਦੀ ਸਲਾਘਾ
ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਨੂੰ ਟ੍ਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਲਈ ਸਿਫਾਰਸ ਸਹਿਤ ਮੰਗ ਕੀਤੀ ਜਿਸ ਦਾ ਸੂਬਾ ਕਮੇਟੀ ਵੱਲੋਂ ਵਿਸੇਸ ਧੰਨਵਾਦ ਕੀਤਾ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਨੂੰ ਪੁਰਜੋਰ ਅਪੀਲ ਕਰਦੇ ਹੋਏ ਸੂਬਾ ਕਮੇਟੀ ਨੂੰ ਪੈਨਲ ਮੀਟਿੰਗ ਵਿੱਚ ਸਾਮਲ ਕਰਕੇ ਮੰਗਾਂ ਪੂਰੀਆਂ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਬਲਾਕ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਮੰਘਾਣੀਆ, ਮੀਤ ਪ੍ਰਧਾਨ ਹਰੀ ਚੰਦ ਸਸਪਾਲੀ ਤੇ ਚਰਨਜੀਤ ਸਿੰਘ ਰਿਉਂਦਕਲਾਂ, ਜਗਤਾਰ ਸਿੰਘ ਮੱਲ ਸਿੰਘ ਵਾਲਾ, ਨਿਰਮਲ ਸਿੰਘ ਰਾਮਪੁਰ ਮੰਡੇਰ, ਗੁਰਬਾਜ਼ ਸਿੰਘ ਸੇਰਖਾਂ ,ਚਰਨਜੀਤ ਕੌਰ , ਗੁਰਨਾਮ ਸਿੰਘ ਸੈਦੇਵਾਲਾ ਆਦਿ ਹਾਜ਼ਰ ਸਨ।
Posted By SonyGoyal






