ਨਰਿੰਦਰ ਸੇਠੀ, ਮਹਿਤਾ ਚੌਕ
6 ਦਸੰਬਰ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇੰਗਲੈਂਡ ਨਿਵਾਸੀ ਭਾਈ ਪ੍ਰਮਜੀਤ ਸਿੰਘ ਢਾਡੀ ਦੀ ਗ੍ਰਿਫ਼ਤਾਰੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਭਾਈ ਢਾਡੀ ਦੀ ਨਜਾਇਜ਼ ਗ੍ਰਿਫ਼ਤਾਰੀ ਨਾਲ ਸਿੱਖ ਮਨਾਂ ਵਿਚ ਭਾਰੀ ਰੋਸ ਹੈ।
ਉਸ ਦਾ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਵਿਚ ਹਿੱਸਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਈ ਢਾਡੀ ਪਹਿਲਾਂ ਵੀ ਬਿਨਾ ਕਿਸੇ ਕਾਰਨ ਸਜ਼ਾ ਕੱਟ ਚੁਕਾ ਹੈ, ਰਿਹਾਈ ਉਪਰੰਤ ਬਰਤਾਨੀਆ ਚਲੇ ਜਾਣ ਤੋਂ ਬਾਅਦ ਵੀ ਕਈ ਸਾਲਾਂ ਤੋਂ ਉਹ ਭਾਰਤ ’ਚ ਗੁਰਧਾਮਾਂ ਦੀ ਲਗਾਤਾਰ ਯਾਤਰਾ ਕਰ ਰਹੇ ਹਨ।
ਦਮਦਮੀ ਟਕਸਾਲ ਦੇ ਮੁਖੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਭਾਈ ਢਾਡੀ ਦੀ ਗ੍ਰਿਫ਼ਤਾਰੀ ਮਾਮਲੇ ’ਚ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਾਂ ਦੀ ਨਜਾਇਜ਼ ਗ੍ਰਿਫ਼ਤਾਰੀ ਅਤੇ ਤੰਗ ਪ੍ਰੇਸ਼ਾਨ ਕਰਨ ਨਾਲ ਦੇਸ਼ ਵਿਦੇਸ਼ ਦੇ ਸਿੱਖਾਂ ਵਿਚ ਗ਼ਲਤ ਸੰਕੇਤ ਜਾ ਰਿਹਾ ਹੈ।
Posted By SonyGoyal






