ਨਰਿੰਦਰ ਬਿੱਟਾ ਬਰਨਾਲਾ
ਬਰਨਾਲਾ ਦੇ ਨੇੜਲੇ ਪਿੰਡ ਭੱਦਲਾਬਾਦ ਵਿੱਚ ਦੇਰ ਰਾਤ ਗਊ ਰਕਸ਼ਾ ਦਲ ਦੀ ਟੀਮ ਨੇ ਪੁਲਿਸ ਨਾਲ ਮਿਲ ਕੇ ਛਾਪੇਮਾਰੀ ਕਰਕੇ ਇੱਕ ਬੁੱਚੜਖਾਨੇ ਵਿੱਚੋਂ 17 ਗਊਆਂ ਜ਼ਿੰਦਾ ਬਰਾਮਦ ਕੀਤੀਆਂ ਹਨ, ਜਿਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ ਅਤੇ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ।

ਥਾਣਾ ਠੁੱਲੀਵਾਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਸ ਬੁੱਚੜਖਾਨੇ ਦੇ ਸੰਚਾਲਕ ਅਤੇ ਗਊਆਂ ਦੀ ਤਸਕਰੀ ‘ਚ ਸ਼ਾਮਲ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਕੁੱਲ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਦੇ ਪੰਜਾਬ ਪ੍ਰਧਾਨ ਅਨਿਲ ਬਾਂਸਲ ਨਾਨਾ ਅਤੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਰਨਾਲਾ ਨੇੜਲੇ ਪਿੰਡ ਭੱਦਲਬਡ ਵਿਖੇ ਬੁੱਚੜਖਾਨਾ ਚੱਲ ਰਿਹਾ ਹੈ।
ਜਿੱਥੇ ਕਈ ਗਊਆਂ ਦੀਆਂ ਨਸਲਾਂ ਲਿਆਂਦੀਆਂ ਗਈਆਂ ਹਨ।
ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਰਾਤ ਕਰੀਬ 1 ਵਜੇ ਮੌਕੇ ‘ਤੇ ਛਾਪਾ ਮਾਰਿਆ ਤਾਂ ਮੌਕੇ ‘ਤੇ ਵੱਡੀ ਗਿਣਤੀ ‘ਚ ਗਊਆ ਬਰਾਮਦ ਕੀਤੀਆ ਗਈਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਮਹਿਲ ਕਲਾ ਕੰਵਲਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਸਲੀਮ ਕਾਕਾ ਵਾਸੀ ਮਲੇਰਕੋਟਲਾ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਹੈ, ਇਸ ਤੋਂ ਇਲਾਵਾ ਕਾਲਾ ਵਾਸੀ ਪੰਜਗਰਾਈਆਂ, ਗੁਰਤੇਜ ਸਿੰਘ ਉਰਫ਼ ਤੇਜੀ ਵਾਸੀ ਟਿੱਬਾ ਨੂੰ ਗਿ੍ਫ਼ਤਾਰ ਕੀਤਾ ਗਿਆ
ਜਗਸੀਰ ਸਿੰਘ ਵਾਸੀ ਭੱਦਲਬਡ ਅਤੇ ਮੁਹੰਮਦ ਪ੍ਰਵੇਸ਼ ਵਾਸੀ ਜੋਆ ਯੂ.ਪੀ ਦੇ ਖਿਲਾਫ ਵੀ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋਸ਼ੀ ਸਲੀਮ ਕਾਕਾ ਖਿਲਾਫ ਪਹਿਲਾਂ ਹੀ 15 ਕੇਸ ਦਰਜ ਹਨ, ਅਤੇ ਇਹ ਇਕ ਹਫਤਾ ਪਹਿਲਾਂ ਜ਼ਮਾਨਤ ‘ਤੇ ਆਇਆ ਸੀ-
ਜਾਣਕਾਰੀ ਦਿੰਦਿਆਂ ਗਊ ਰਕਸ਼ਾ ਦਲ ਦੇ ਪੰਜਾਬ ਪ੍ਰਧਾਨ ਅਨਿਲ ਬਾਸਲ ਨਾਨਾ ਨੇ ਦੱਸਿਆ ਕਿ ਦੋਸ਼ੀ ਸਲੀਮ ਕਾਕਾ ਖਿਲਾਫ ਵੱਖ-ਵੱਖ ਥਾਣਿਆਂ ‘ਚ ਮਾਂ ਗਊਆਂ ਦੀ ਹੱਤਿਆ ਅਤੇ ਤਸਕਰੀ ਦੇ 15 ਦੇ ਕਰੀਬ ਮਾਮਲੇ ਦਰਜ ਹਨ।
ਮੁਲਜ਼ਮ ਕਰੀਬ ਇੱਕ ਹਫ਼ਤਾ ਪਹਿਲਾਂ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਅਤੇ ਜੇਲ੍ਹ ਚੋਂ ਬਾਹਰ ਆਉਂਦਿਆਂ ਹੀ ਉਸ ਨੇ ਮੁੜ ਗਊਆਂ ਦੀ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸਨੂੰ ਜੇਲ ਤੋਂ ਰਿਹਾਅ ਨਾ ਕੀਤਾ ਜਾਵੇ ਅਤੇ ਇਸ ਅਪਰਾਧਿਕ ਧੰਦੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।
Posted By SonyGoyal






