ਮਨਿੰਦਰ ਸਿੰਘ, ਹੰਡਿਆਇਆ
ਹੰਡਿਆਇਆ ਪੁਲਿਸ ਚੌਕੀ ਵੱਲੋਂ ਕਬਾੜੀ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ ਇਕ ਚੋਰ ਨੂੰ ਕਾਬੂ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹੰਡਿਆਇਆ ਪੁਲਿਸ ਚੌਕੀ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ 4 ਦਸੰਬਰ ਦੀ ਰਾਤ ਨੂੰ ਸੁਰਜੀਤ ਖ਼ਾਨ ਸਿਟੀ ਕਬਾੜੀਆ ਦੀ ਦੁਕਾਨ ‘ਤੇ 7 ਕਿੱਲੋ ਤਾਂਬਾ ਤੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਚੋਰੀ ਹੋ ਜਾਣ ਦੀ ਸ਼ਿਕਾਇਤ ਪ੍ਰਰਾਪਤ ਹੋਈ ਸੀ, ਜਿਸ ‘ਤੇ ਹੌਲਦਾਰ ਰਣਧੀਰ ਸਿੰਘ ਬਰਨਾਲਾ ਵੱਲੋਂ ਤਫ਼ਤੀਸ਼ ਕਰਨ ‘ਤੇ ਗੁਰਪ੍ਰਰੀਤ ਸਿੰਘ ਉਰਫ਼ ਗੋਪੀ ਪੁੱਤਰ ਰਾਮਾ ਸਿੰਘ ਵਾਸੀ ਵਾਰਡ ਨੰਬਰ ਇਕ ਹੰਡਿਆਇਆ ਨੂੰ ਗਿ੍ਫ਼ਤਾਰ ਕਰ ਕੇ ਉਸ ਕੋਲੋਂ ਚਾਰ ਕਿੱਲੋ ਤਾਂਬਾ ਬਰਾਮਦ ਕਰ ਲਿਆ ਗਿਆ।
ਇੰਚਾਰਜ ਤਰਸੇਮ ਸਿੰਘ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਪ੍ਰਰੀਤ ਸਿੰਘ ਉਰਫ਼ ਗੋਪੀ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਇੰਚਾਰਜ ਤਰਸੇਮ ਸਿੰਘ ਦੇ ਨਾਲ ਹੌਲਦਾਰ ਰਣਧੀਰ ਸਿੰਘ, ਸਿਪਾਹੀ ਗੁਰਮੀਤ ਸਿੰਘ, ਬਲਵੰਤ ਸਿੰਘ ਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।
Posted By SonyGoyal





