ਹਰੀਸ਼ ਗੋਇਲ ਬਰਨਾਲਾ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲੇ ਦੁਆਰਾ ਪ੍ਰਾਪਤ ਹਦਾਇਤਾਂ ਅਨੁਸਾਰ ਅਤੇ ਸ.ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਬੱਚਿਆਂ ਵਿੱਚ ਵੱਧ ਰਹੇ ਸਾਇਬਰ ਕ੍ਰਾਇਮ ਉੱਪਰ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਕਰਵਾਏਂ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਬੰਸ ਸਿੰਘ ਦੁਆਰਾ ਬੱਚਿਆਂ ਵਿੱਚ ਸ਼ੋਸਲ ਮੀਡੀਆ ਦੇ ਵੱਧ ਰਹੇ ਰੁਝਾਨ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚੇ ਸ਼ੋਸਲ ਮੀਡੀਆ ਪਲੇਟਫਾਰਮ ਉੱਪਰ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਆਪਣੀ ਜਿੰਦਗੀ ਦੇ ਅਸਲੀ ਮਕਸਦ ਤੋਂ ਦੂਰ ਹੋ ਰਹੇ ਹਨ ਇਸ ਮੌਕੇ ਸਾਈਬਰ ਕ੍ਰਾਇਮ ਟੀਮ ਵਿੱਚੋਂ ਸਬ ਇੰਸਪੈਕਟਰ ਮਨੀਸ਼ ਅਤੇ ਜਗਤਾਰ ਸਿੰਘ ਦੁਆਰਾ ਬੱਚਿਆਂ ਨੂੰ ਵਟਸਐਪ,ਇੰਸਟਾਗ੍ਰਾਮ ,ਸਨੈਪਚੈਟ, ਅਤੇ ਫੇਸਬੁੱਕ ਰਾਹੀਂ ਬੱਚਿਆਂ ਨਾਲ ਹੋ ਰਹੇ ਸ਼ੋਸਣ ਪ੍ਰਤੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ 1930 ਹੈਲਪਲਾਈਨ ਬਾਰੇ ਵੀ ਦੱਸਿਆ ਗਿਆ ਉਨਾਂ ਦੁਆਰਾ ਦੱਸਿਆ ਗਿਆ ਕਿਸ ਤਰ੍ਹਾ ਉਹ ਆਪਣੇ ਫੋਨ ਉਪਰ ਪ੍ਰਾਈਵੇਸੀ ਲੌਕ ਲਗਾ ਕਿ ਹੈਕਰਾਂ ਤੋਂ ਬੱਚ ਸਕਦੇ ਹਨ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿੱਚੋਂ ਸ੍ਰੀ ਗਗਨਦੀਪ ਗਰਗ, ਸ੍ਰੀਮਤੀ ਗੁਰਜੀਤ ਕੌਰ ਤੇ ਮੈਡਮ ਪ੍ਰਿਤਪਾਲ ਕੌਰ ਵੱਲੋਂ ਵੀ ਦਫ਼ਤਰ ਨਾਲ ਸਬੰਧਤ ਸਕੀਮਾਂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।

Posted By SonyGoyal

Leave a Reply

Your email address will not be published. Required fields are marked *