ਮਨਿੰਦਰ ਸਿੰਘ, ਬਰਨਾਲਾ
ਬਿਨਾਂ ਕਾਗਜਾਂ ਵਾਲੇ ਵਹੀਕਲਾਂ ਨੂੰ ਨੱਥ ਪਾਉਣ ਲਈ ਅਤੇ ਨਬਾਲਕ ਲੋਕਾਂ ਵੱਲੋਂ ਡਰਾਈਵਿੰਗ ਕਰਨ ਵਾਲਿਆਂ ਨੂੰ ਪੁਲਿਸ ਪੱਬਾਂ ਭਾਰ ਹੋਈ ਹੋਈ ਹੈ।

ਗੱਲਬਾਤ ਕਰਦੇ ਹੋਏ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਸਰਕਾਰ ਦੀ ਜੀਰੋ ਟੋਲਰੈਂਸ ਪੋਲਿਸੀ ਤਹਿਤ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇ ਬੰਦੀ ਕਰਕੇ
ਵਹੀਕਲਾਂ ਦੀ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਹੀ ਕਾਗਜ ਅਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਨੂੰ ਵੀ ਮੁੱਖ ਰੱਖਿਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਜਿਲਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਜਗ੍ਹਾ ਜਗ੍ਹਾ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤੈਨਾਤ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ
ਜੇਕਰ ਕੋਈ ਦੋ ਪਹੀਆ ਜਾ ਚਾਰ ਪਹੀਆ ਵਾਹਨ ਬਿਨਾਂ ਕਾਗਜ਼ ਜਾਂ ਬਿਨਾਂ ਹਾਈ ਸਕਿਉਰਟੀ ਨੰਬਰ ਪਲੇਟ ਤੋਂ ਬਿਨਾਂ ਪਾਇਆ ਜਾਂਦਾ ਹੈ ਉਸ ਨੂੰ ਬਣਦਾ ਜੁਰਮਾਨਾ ਕੀਤਾ ਜਾ ਰਿਹਾ ਹੈ।

ਟਰੈਫਿਕ ਇਨਚਾਰਜ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਹਾਈ ਸਕਿਉਰਟੀ ਨੰਬਰ ਪਲੇਟ ਤੋਂ ਬਿਨਾਂ ਵਹੀਕਲ ਚਲਾਉਂਦਾ ਪਾਇਆ ਗਿਆ ਤਾਂ ਉਸ ਪਾਸੋਂ ਚਲਾਣ ਵਜੋਂ ਤਕਰੀਬਨ 5000 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ।
ਉਸ ਤੋਂ ਬਾਵਜੂਦ ਵੀ ਜੇਕਰ ਕੋਈ ਹਾਈ ਸਕਿਉਰਟੀ ਨੰਬਰ ਪਲੇਟ ਤੋਂ ਬਿਨਾਂ ਫੜਿਆ ਜਾਂਦਾ ਹੈ ਪੁਲਿਸ ਵਾਹਨ ਚਾਲਕ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ ਕਰ ਸਕਦੀ ਹੈ।
ਉਹਨਾਂ ਨੇ ਕਿਹਾ ਕਿ ਵਹੀਕਲ ਉੱਤੇ ਹਾਈ ਸਿਕਿਉਰਟੀ ਨੰਬਰ ਪਲੇਟ ਜਾਨੀ ਕਿ ਉੱਚ ਸੁਰੱਖਿਆ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ।
ਇਸ ਨਾਲ ਹਾਰ ਤਰਾ ਦੀਆ ਘਟਨਾਵਾ ਨੂੰ ਨੱਥ ਪੈਂਦੀ ਹੈ।
ਹਾਈ ਸਕਿਉਰਟੀ ਨੰਬਰ ਪਲੇਟ ਉੱਤੇ ਲੱਗਿਆ ਸਕੈਨ ਕੋਡ ਕਿਸੇ ਵੀ ਦੁਰਘਟਨਾ ਜਾਂ ਅਪਰਾਧਿਕ ਘਟਨਾ ਦੀ ਸਥਿਤੀ ਚ ਵਾਹਨ ਤੇ ਲੱਗੀ ਪਲੇਟ ਉਸਦੇ ਮਾਲਕ ਬਾਰੇ ਜਾਣਕਾਰੀ ਉਪਲਬਧ ਕਰਵਾਉਣ ਵਿੱਚ ਸਹਾਈ ਹੁੰਦੀ ਹੈ।
ਉਹਨਾਂ ਨੇ ਕਿਹਾ ਕਿ ਨਵਾਂ ਸਾਲ ਸ਼ਹਿਰ ਵਾਸੀਆਂ ਲਈ ਸੁਖਮਈ ਹੋਵੇ ਜਿਸ ਕਰਕੇ ਸ਼ਹਿਰ ਵਿੱਚ ਚੱਪੇ ਚੱਪੇ ਤੇ ਪੁਲਿਸ ਤੈਨਾਤੀ ਕੀਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਟਰੈਫਿਕ ਡੀਐਸਪੀ ਗੁਰਬਚਨ ਸਿੰਘ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਸੁਰੱਖਿਆ ਵਿੱਚ ਚੂਕ ਨਾ ਹੋਵੇ।
ਨਾਕਾਬੰਦੀ ਕਰਕੇ 21 ਚਲਾਣ ਕੱਟੇ ਗਏ।

ਨਾਕਾਬੰਦੀ ਦੌਰਾਨ ਏ ਐਸ ਆਈ ਗੁਰਬਚਨ ਸਿੰਘ, ਏ ਐਸ ਆਈ ਗੁਰਜੀਤ ਸਿੰਘ ਤੇ ਹਵਾਲਦਾਰ ਮਨਦੀਪ ਸਿੰਘ ਹਾਜਰ ਸਨ।






