ਸ਼੍ਰੀ ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਸਫ਼ਰ -ਏ – ਸ਼ਹਾਦਤ ਵਿਰਸਾ ਸੰਭਵ ਪ੍ਰਣ ਯਾਤਰਾ ਦੀ ਸ਼ੁਰੂਆਤ ਹੋ ਗਈ ।

ਇਸ ਮੌਕੇ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਵਿਚ ਸਿਖ ਸੰਗਤਾਂ ਜਿੱਥੇ ਸ਼ਹੀਦਾਂ ਅੱਗੇ ਨਤਸਤਕ ਹੋਈਆਂ ਉੱਥੇ ਉਨ੍ਹਾਂ ਦੇ ਗਮਗੀਨ ਚਿਹਰੇ ਉਨ੍ਹਾਂ ਦੀ ਅੰਦਰਲੀ ਪੀੜ ਦੇ ਗਵਾਹ ਬਣ ਰਹੇ ਸਨ ।

ਇਸ ਪੈਦਲ ਯਾਤਰਾ ਦੇ ਪ੍ਰਬੰਧਕ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਦੱਸਿਆ ਕਿ ਅਰਦਾਸ ਉਪਰੰਤ ਉਸ ਵਹਿਗੁਰੂ ਦਾ ਓੰਟ ਆਸਰਾ ਲੈ ਕੇ ਉਨ੍ਹਾਂ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾ ਦਿੱਤੇ ਹਨ ਜੋ ਹੁਣ 27 ਦਸੰਬਰ ਨੂੰ ਉੱਥੇ ਪੁੱਜ ਕੇ ਸ਼ਹੀਦਾਂ ਅੱਗੇ ਨਤਮਸਤਕ ਹੋਵੇਗਾ ।

ਮਹਾਪੁਰਸ਼ ਸੰਤ ਬਾਬਾ ਹਰਪ੍ਰਗਟ ਸਿੰਘ ਅਤੇ ਚੌਬਦਾਰ ਪ੍ਰਤਾਪ ਸਿੰਘ ਨੇ ਅਰਦਾਸ ਉਪਰੰਤ ਉਨ੍ਹਾਂ ਨੂੰ ਸਿਰਪਾਓ ਦੇ ਸਨਮਾਨਿਤ ਕੀਤਾ ।

ਪ੍ਰੋਫੈਸਰ ਮੰਮਣਕੇ ਨੇ ਦੱਸਿਆ ਕਿ ਇਸ ਸਫ਼ਰ-ਏ-ਸ਼ਹਾਦਤ ਪੈਦਲ ਯਾਤਰਾ ਦੌਰਾਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜਿੰਨ੍ਹਾਂ ਨੇ ਲਾਹੌਰ ਵਿਚ ਤੱਤੀ ਤਵੀ ਉੱਤੇ ਬੈਠ ਕੇ ਪੂਰਨੇ ਪਾਏ ਅਤੇ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜਿੰਨ੍ਹਾਂ ਨੇ ਚਾਂਦਨੀ ਚੌਕ ਦਿੱਲੀ ਵਿਚ ਮਨੁੱਖਤਾ ਨੂੰ ਬਚਾਉਣ ਖਾਤਰ ਆਪਾ ਕੁਰਬਾਨ ਕੀਤਾ ਦੀ ਕੁਰਬਾਨੀ ਨੂੰ ਵੀ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਸ਼ਹਾਦਤਾਂ ਦੇ ਸਫ਼ਰ ਦਾ ਹਿੱਸਾ ਬਣਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਸਫ਼ਰ -ਏ -ਸ਼ਹਾਦਤ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਕੀਤੀ।

ਉਹ ਅਨੰਦਪੁਰ ਤੋਂ ਸਰਸਾ ਦੇ ਕੰਢੇ ਹੁੰਦੇ ਹੋਏ ਚਮਕੌਰ ਦੀ ਕੱਚੀ ਗੜ੍ਹੀ ਤੱਕ ਪੁੱਜਦੇ ਹਨ।

ਜਿਸ ਵਿੱਚ ਦੁਨੀਆਂ ਦੀ ਅਨੋਖੀ ਤੇ ਅਸਾਵੀਂ ਜੰਗ ਵਿਚ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਂਦੇ ਹਨ ।

ਠੰਡੇ ਬੁਰਜ ਅਤੇ ਸਰਹਿੰਦ ਦੀਆਂ ਦੀਵਾਰਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ 6 ਪੋਹ 1704 ਨੂੰ ਸ਼ਹੀਦੀਆਂ ਪਾ ਗਏ ।

ਉਹ ਸੰਗਤਾਂ ਨੂੰ ਅੱਗੇ ਸਰਸਾ ਦੇ ਕੰਡੇ ‘ਤੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਦੇ ਹਾਲ ਦੱਸਦਿਆ ਦਰਬਾਰ ਸਾਹਿਬ ਦੇ ਕੰਪਲੈਕਸ ਤੋਂ ਹੌਲੀ-ਹੌਲੀ ਬਾਹਰ ਆ ਨੁਕਲੇ ।

ਉਨ੍ਹਾਂ ਕਿ ਪਰਿਵਾਰ ਇਸ ਵਿਛੋੜੇ ਦੌਰਾਨ ਤਿੰਨ ਹਿਸਿਆਂ ਵਿਚ ਵੰਡਿਆ ਜਾਂਦਾ ਹੈ ।

7 ਅਤੇ 9 ਕੁ ਸਾਲ ਦੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ 82 ਵਰ੍ਹਿਆਂ ਦੇ ਬਜੁਰਗ ਮਾਤਾ ਗੁਜਰੀ ਜੀ ਸਰਸਾ ਨਦੀ ਦੇ ਕੰਢੇ ‘ਤੇ ਤੁਰਦੇ ਹੋਏ ਰੋਪੜ ਦੇ ਨੇੜੇ ਪਿੰਡ ਚੱਕ ਢੇਰਾਂ ਪੁੱਜਦੇ ਹਨ।

ਪਿੰਡ ਤੋਂ ਬਾਹਰ ਦਰਿਆ ਦੇ ਕੰਢੇ ਇਕ ਛੰਨ ਵਿਚ ਦੀਵਾ ਜਗਦਾ ਦਿਖਾਈ ਦਿੰਦਾ ਹੈਇਹ ਛੰਨ ਇਕ ਗਰੀਬ ਦਰਵੇਸ਼ ਮਲਾਹ ਕਰੀਮ ਬਖਸ਼ ਦੀ ਹੈ ।

ਜਿਸ ਨੂੰ ਇਤਿਹਾਸ ਵਿਚ ਬਾਬਾ ਕੁੰਮਾਂ ਮਾਸ਼ਕੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸਾਹਿਬਜਾਦੇ ਅਤੇ ਮਾਤਾ ਜੀ ਇਸ ਛੰਨ ਵਿਚ ਰਾਤ ਗੁਜਾਰਦੇ ਹਨ ਅਤੇ ਬਾਬਾ ਕੁੰਮਾਂ ਮਾਸ਼ਕੀ ਇਹਨਾਂ ਦੀ ਸੇਵਾ ਕਰਕੇ ਰਹਿਮਤਾਂ ਦਾ ਪਾਤਰ ਬਣਦਾ ਹੈ।

ਜਿਸ ਸਮੇਂ ਉਹ ਇਹ ਹਾਲ ਸੰਗਤਾਂ ਨਾਲ ਸਾਂਝੇ ਕਰ ਸਨ ਤਾਂ ਉਸ ਸਮੇਂ ਸੰਗਤਾਂ ਸਾਹ ਰੋਕ ਉਨ੍ਹਾਂ ਦੀ ਗੱਲ ਸੁਣ ਰਹੇ ਸਨ ।

ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਨੂੰ ਉਨ੍ਹਾਂ ਦਾ ਇਹ ਕਾਫਲਾ ਪਿੰਡ ਮੱਲ੍ਹੀਆ ਵਿਚ ਰੁਕੇਗਾ ਅਤੇ ਫਿਰ ਅੱਗਲੇ ਪਹੁੰ ਫਟਾਲੇ ਅੱਗਲੇ ਸਫਰ ਵੱਲ ਰਵਾਨਗੀ ਪਾ ਲਵੇਗਾ ਅਤੇ ਇਸ ਤਰ੍ਹਾਂ ਰਸਤੇ ਵਿਚ ਸਿਖ ਸੰਗਤਾਂ ਨੂੰ ਸ਼ਹੀਦੀਆਂ ਦੇ ਇਸ ਹਫ਼ਤੇ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਸਿਲਸਿਲਾ ਜਾਰੀ ਰਹੇਗਾ ।

ਸੰਤ ਬਾਬਾ ਹਰਪ੍ਰਗਟ ਸਿੰਘ , ਜਾਗੀਰ ਸਿੰਘ ਕਵਾੜਕਾ, ਡਾ ਜਗਤਾਰ ਸਿੰਘ , ਪ੍ਰਵੀਨ ਕੁਮਾਰ ਹਰਜਿੰਦਰ ਸਿੰਘ ਐਮ ਡੀ,ਦਲਜੀਤ ਸਿੰਘ ਤਰਨਤਾਰਨ , ਸੰਨੀ ਵਿਛੋਆ,ਆਲਮਬੀਰ ਸਿੰਘ ਸੰਧੂ ,ਅਰੁਣ ਸ਼ਰਮਾ, ਬਾਬਾ ਕੁਲਵੰਤ ਸਿੰਘ , ਬਾਬਾ ਮਨਜਿੰਦਰ ਸਿੰਘ , ਪ੍ਰਤਾਪ ਸਿੰਘ ਤੋਂ ਇਲਾਵਾ ਹੋਰ ਵੀ ਨਾਨਕ ਨਾਮ ਲੇਵਾਂ ਸੰਗਤਾਂ ਹਾਜ਼ਰ ਸਨ ।

ਕੈਪਸ਼ਨ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਉਪਰੰਤ ਵਿਰਾਸਾ ਸੰਭਾਲ ਪ੍ਰਣ ਪੈਦਲ ਯਾਤਰਾ ਦਾ ਆਗਾਜ਼ ਕਰਦੀਆਂ ਸੰਗਤਾਂ ।

Posted By SonyGoyal

Leave a Reply

Your email address will not be published. Required fields are marked *