ਬਰਨਾਲਾ, 27 ਫਰਵਰੀ ( ਸੋਨੀ ਗੋਇਲ )
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਐਸ.ਬੀ.ਆਈ.ਲਾਈਫ ਇਨਸ਼ੋਰੈਂਸ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 29 ਫਰਵਰੀ, 2024 ਦਿਨ ਵੀਰਵਾਰ ਨੂੰ ਸਵੇਰੇ 10:00 ਵਜੇ ਤੋਂ 01:00 ਵਜੇ ਤੱਕ ਲਾਈਫ ਮਿਤਰਾ ਦੀ ਅਸਾਮੀ (ਸਿਰਫ ਲੜਕੇ) ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਪਲੇਸਮੈਂਟ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਉੱਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀ ਲਈ ਯੋਗਤਾ ਘੱਟੋਂ ਘੱਟ ਗ੍ਰੈਜੂਏਟ ਪਾਸ, ਉਮਰ ਘੱਟੋਂ ਘੱਟ 25 ਸਾਲ ਹੋਣੀ ਚਾਹੀਦੀ ਹੈ।
ਇੰਟਰਵਿਊ ਦੌਰਾਨ ਪ੍ਰਾਰਥੀਆਂ ਕੋਲ ਰਿਜ਼ਊਮ ਹੋਣਾ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈੱਸ ਵਿੱਚ ਹੋਣਾ ਲਾਜਮੀ ਹੈ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 9417039072 ‘ਤੇ ਸੰਪਰਕ ਕਰੋ।
Posted By SonyGoyal







Tỷ lệ RTP (Return to Player) trung bình tại 66b. đạt mức 96.5% – cao hơn đáng kể so với mặt bằng chung. Điều này đồng nghĩa với việc bạn có cơ hội giữ lại vốn lâu hơn và tăng khả năng thắng lớn. TONY05-01