ਬਠਿੰਡਾ 06 ਮਈ (ਜਸਵੀਰ ਸਿੰਘ )
ਧਾਰਮਿਕ ਅਤੇ ਸਮਾਜਿਕ ਕਾਰਜਾਂ ਚ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਇਤਿਹਾਸਿਕ ਨਗਰ ਦਮਦਮਾ ਸਾਹਿਬ ਦੀ ਨਾਮਵਰ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਤਲਵੰਡੀ ਸਾਬੋ ਦੀ ਅੱਜ ਇੱਕ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਸੰਸਥਾ ਦੇ ਲੇਖੇ ਜੋਖੇ ਬਾਰੇ ਅਹਿਮ ਵੀਚਾਰਾਂ ਕਰਦਿਆਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਜਥੇਬੰਦੀ ਵੱਲੋਂ ਜਾਰੀ ਪ੍ਰੈੱਸ ਬਿਆਨ ਚ ਦੱਸਿਆ ਗਿਆ ਕਿ ਸਰਬਸੰਮਤੀ ਨਾਲ ਕੀਤੀ ਗਈ ਚੋਣ ਚ ਲਾਭਵੀਰ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਜਦੋਂਕਿ ਕੁਲਵੰਤ ਸਿੰਘ ਨੂੰ ਸਕੱਤਰ ਜਗਮੇਲ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।
ਇਸ ਮੌਕੇ ਇੱਕ ਕਾਰਜਕਾਰਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਜੁਗਰਾਜ ਸਿੰਘ ਸੇਵਾਮੁਕਤ ਜੇ.ਈ.,ਸੁਖਦੇਵ ਸਿੰਘ ਰਿਟਾ.ਕਾਨੂੰਗੋ,ਅਧਿਆਪਕ ਪਰਮਿੰਦਰ ਸਿੰਘ,ਸਰਬਜੀਤ ਸਿੰਘ ਸੇਵਾਮੁਕਤ ਕੈਪਟਨ,ਰੇਸ਼ਮ ਸਿੰਘ ਸੰਧੂ,ਗੁਰਪਿਆਰ ਸਿੰਘ ਸੇਵਾਮੁਕਤ ਜੇ.ਈ.,ਸੁਖਪਾਲ ਸਿੰਘ ਗੋਦਾਰਾ,ਨੈਬ ਸਿੰਘ ਸੇਵਾਮੁਕਤ ਜੇ.ਈ.,ਜਸਵੰਤ ਸਿੰਘ ਫੌਜੀ,ਦਰਸ਼ਨ ਸਿੰਘ ਭਾਗੀਵਾਂਦਰ ਅਤੇ ਭੂਰਾ ਸਿੰਘ ਸਰਾਂ ਨੂੰ ਸ਼ਾਮਿਲ ਕੀਤਾ ਗਿਆ।
ਮੀਟਿੰਗ ਚ ਆਉਣ ਵਾਲੇ ਸਮੇਂ ਚ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਨੂੰ ਲੈ ਕੇ ਵੀ ਵੀਚਾਰ ਚਰਚਾ ਕੀਤੀ ਗਈ।
ਫੋਟੋ ਕੈਪਸ਼ਨ:ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਦੇ ਨਵੇਂ ਚੁਣੇ ਅਹੁਦੇਦਾਰ ਸਮੂਹਿਕ ਤਸਵੀਰ ਦੌਰਾਨ।
Posted By SonyGoyal







Một bài chia sẻ rất hữu ích cho cộng đồng game sportzfy apk new version TONY07-20