ਮਨਿੰਦਰ ਸਿੰਘ ਬਰਨਾਲਾ

NSQF ਵੋਕੇਸ਼ਨਲ ਟੀਚਰਜ ਫਰੰਟ ਪੰਜਾਬ 25 ਮਈ ਨੂੰ ਲੁਧਿਆਣਾ ਵਿਖੇ ਪੋਲ-ਖੋਲ ਰੈਲੀ  ਕੀਤੀ ਜਾਵੇਗੀ l ਫਰੰਟ ਦੇ ਆਗੂਆਂ ਦਾ ਕਹਿਣਾ ਕਿ ਸਬ ਕਮੇਟੀ ਵੱਲੋਂ NSQF  ਮੰਗਾਂ ਦੇ ਹੱਲ ਲਈ 20 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ l 20 ਦਿਨਾਂ ਫ੍ਰੰਟ ਦੇ ਮੈਂਬਰ ਨੂੰ ਦੋਬਾਰਾ ਬੁਲਾ ਕੇ ਗੱਲਬਾਤ ਕੀਤੀ ਜਾਵੇਗੀ l ਮੁਲਾਜ਼ਮਾਂ ਵੱਲੋਂ ਬਣਾਈ ਸਰਕਾਰ ਕੋਲ ਅੱਜ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਦਾ ਸਮਾਂ ਨਹੀਂ ਹੈ l ਜਿਸ ਕਰਕੇ ਵੋਕੇਸ਼ਨਲ ਟ੍ਰੇਨਰ ਵਿੱਚ ਬਹੁਤ ਭਾਰੀ ਰੋਸ਼ ਹੈ। ਜੋ ਸਰਕਾਰ ਸੱਤਾ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਵੇਗੀ l ਸਭ ਤੋਂ ਪਹਿਲਾ ਹਰਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ l ਅੱਜ ਤਿੰਨ ਸਾਲ ਤੋਂ ਬਾਅਦ ਵੀ ਸਾਰੇ ਕੱਚੇ ਮੁਲਾਜ਼ਮ ਅਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ l ਆਪ ਸਰਕਾਰ ਸਰਕਾਰੀ ਸਕੂਲਾਂ ਨੂੰ ਕਾਰਪੋਰੇਟ ਘਰਾਣਿਆ ਨੂੰ ਸੌਂਪ ਰਹੀ ਹੈ  l ਜਿਸ ਨਾਲ ਗ਼ਰੀਬ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ l ਜਿਸਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ l NSQF ਵੋਕੇਸ਼ਨਲ ਟੀਚਰ ਬਹੁਤ ਘੱਟ ਤਨਖਾਹਾਂ ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 11 ਸਾਲਾਂ ਤੋ ਨੌਕਰੀ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ  ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋ ਮੁਲਾਜਮਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਅਸੀ ਇਹ ਸਭ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਾਂਗੇ। ਸਰਕਾਰ ਹਰਿਆਣਾ ਦੀ ਤਰਜ਼ ਤੇ ਸਾਡੀ ਤਨਖਾਹ 35075 ਅਤੇ ਜੌਬ ਸੁਰੱਖਿਆ ਦੀ ਨੀਤੀ ਬਣਾਈ ਜਾਵੇ l ਇਸ ਮੌਕੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਵਾਈਸ ਪ੍ਰਧਾਨ ਪਲਵਿੰਦਰ ਸਿੰਘ, ਕਮੇਟੀ ਮੈਬਰ ਕੁਲਦੀਪ ਸਿੰਘ ਮਲਕੀਤ ਸਿੰਘ ਜਗਤਾਰ ਸਿੰਘ, ਜਸਵੀਰ ਸਿੰਘ, ਸੁਖਪਾਲ ਸਿੰਘ, ਗੁਰਜੰਟ ਸਿੰਘ, ਅਮਰ ਸਿੰਘ, ਮਨਦੀਪ ਬਾਂਸਲ,ਸੰਦੀਪ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।

One thought on “25 ਮਈ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ ਪੋਲ-ਖੋਲ੍ਹ ਰੈਲੀ:NSQF ਵੋਕੇਸ਼ਨਲ ਫ਼ਰੰਟ”
  1. Bạn có thể đánh bài theo level và điều chỉnh mức cược phù hợp như: 1K, 2K, 5K, 10K, 100K, 200K,… Chúng tôi cung cấp thêm chế độ trải nghiệm miễn phí cho bạn thoải mái làm quen. 188V Hơn 150+ trò chơi cá cược đổi thưởng 3D đang được cập nhật liên tục mỗi ngày. TONY07-03

Leave a Reply

Your email address will not be published. Required fields are marked *