ਬਰਨਾਲਾ, 10 ਜੂਨ ( ਸੋਨੀ ਗੋਇਲ)
ਐਨਡੀਏ ‘ਚੋਂ 154ਵਾਂ ਰੈਂਕ ਹਾਸਲ ਕਰਕੇ ਲੈਫਟੀਨੈਂਟ ਚੁਣਿਆ ਗਿਆ ਹੈ ਏਕਨੂਰ ਗਿੱਲ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਵਲੋਂ ਬਰਨਾਲਾ ਵਾਸੀ ਨੌਜਵਾਨ ਏਕਨੂਰ ਸਿੰਘ ਗਿੱਲ ਦੀ ਹੌਸਲਾ ਅਫਜ਼ਾਈ ਕੀਤੀ ਗਈ ਜਿਸ ਨੇ ਐਨਡੀਏ ‘ਚੋਂ 154ਵਾਂ ਰੈਂਕ ਹਾਸਲ ਕੀਤਾ ਹੈ ਅਤੇ ਛੋਟੀ ਉਮਰ ‘ਚ ਫੌਜ ‘ਚ ਲੈਫਟੀਨੈਂਟ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਏਕਨੂਰ ਬਾਕੀ ਨੌਜਵਾਨਾਂ ਲਈ ਮਿਸਾਲ ਹੈ, ਓਨ੍ਹਾਂ ਏਕਨੂਰ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਏਕਨੂਰ ਸਿੰਘ ਗਿੱਲ ਪੁੱਤਰ ਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਹ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਦਸਵੀਂ ਤੱਕ ਅਕਾਲ ਅਕੈਡਮੀ ਭਦੌੜ ਦਾ ਵਿਦਿਆਰਥੀ ਰਿਹਾ ਹੈ। ਉਸਨੇ ਬਾਰਵੀਂ ਨਾਨ-ਮੈਡੀਕਲ ਦੀ ਪੜ੍ਹਾਈ ਅਕਾਲ ਅਕੈਡਮੀ ਚੁੰਨੀ ਕਲਾਂ ਤੋਂ ਕੀਤੀ ਅਤੇ ਉਥੋਂ ਹੀ ਡਿਫੈਂਸ ਦੀ ਟਰੇਨਿੰਗ ਹਾਸਲ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਯੂਪੀਐੱਸਸੀ ਪਾਸ ਕਰਕੇ ਐਨਡੀਏ ‘ਚ ਲੈਫਟੀਨੈਂਟ ਚੁਣਿਆ ਗਿਆ। ਏਕਨੂਰ ਸਿੰਘ ਗਿੱਲ ਇੱਕ ਸਧਾਰਨ ਪਰਿਵਾਰ ‘ਚੋਂ ਹੈ ਜੋ ਕਿ ਬਰਨਾਲਾ ਦੇ ਖੁੱਡੀ ਰੋਡ ਦਾ ਰਹਿਣ ਵਾਲਾ ਹੈ। ਓਸ ਦੇ ਮਾਤਾ ਰਮਨਪ੍ਰੀਤ ਕੌਰ ਦਫਤਰ ਡਿਪਤੀ ਕਮਿਸ਼ਨਰ ਬਰਨਾਲਾ ਵਿਖੇ ਆਊਟਸੋਰਸਿੰਗ ਕਲਰਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਪਿਤਾ ਰੂਪ ਸਿੰਘ ਟਰਾਈਡੈਂਟ ਵਿੱਚ ਨੌਕਰੀ ਕਰਦੇ ਹਨ। ਏਕਨੂਰ ਸਿੰਘ ਨੇ ਕਿਹਾ ਕਿ ਉਸ ਦਾ ਬਚਪਨ ਤੋਂ ਸੁਪਨਾ ਸੀ ਕਿ ਉਹ ਫੌਜ ਵਿੱਚ ਅਫ਼ਸਰ ਬਣ ਕੇ ਦੇਸ਼ ਦੀ ਸੇਵਾ ਕਰੇ।
Posted By Gaganjot Goyal







Mavibettelegram – Gotta get those insider tips! I find their Telegram channel pretty useful for getting the latest odds and news. Keeps me ahead of the game. mavibettelegram
bet9jach, yet another avenue within the Bet9ja universe. Could be worth checking out to see what’s on offer. bet9jach
Hey peeps! If you’re into slots (like I am!), take a look at riquezaslot! Good selection and a couple of progressive jackpots that look juicy. I had a good fun playing! Check out riquezaslot for a good variety of slots!