ਬਰਨਾਲਾ, 4 ਅਕਤੂਬਰ ( ਸੋਨੀ ਗੋਇਲ )

ਟਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਪ੍ਰਸਿੱਧ ਉਦਯੋਗਪਤੀ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ aਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪਿਛਲੇ 20 ਸਾਲਾਂ ਤੋਂ ਲਗਾਤਾਰ ਵੱਖ-ਵੱਖ ਸਰਕਾਰਾਂ, ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਹਕੂਮਤ ਵਿਚ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੇ ਇਸ ਅਚਾਨਕ ਅਸਤੀਫੇ ਨਾਲ ਰਾਜਨੀਤਿਕ ਗਲਿਆਰਿਆਂ ਵਿਚ ਕਾਫੀ ਚਰਚਾ ਇਕ ਵੱਡੇ ਉਦਯੋਗਪਤੀ ਹੀ ਨਹੀਂ, ਸਗੋਂ ਸਰਕਾਰ ਵਿਚ ਇਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਵੀ ਕੀਤੀ ਜਾਂਦੀ ਸੀ। ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਹੈ ਕਿ ਭਾਵੇਂ ਸ਼੍ਰੀ ਗੁਪਤਾ ਕਿਸੇ ਵੀ ਅਹੁਦੇ ਤੇ ਹੋਣ ਜਾਂ ਨਾ ਹੋਣ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਜ਼ਿਲ੍ਹਾ ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਭਦੌੜੀਆ, ਅਗਰਵਾਲ ਸਭਾ ਬਰਨਾਲਾ ਦੇ ਪ੍ਰਧਾਨ ਦੀਪਕ ਬਾਂਸਲ ਸੋਨੀ, ਐਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਮਾਸਾਟਰਮਾਈਡ ਸੰਸਥਾ ਦੇ ਡਾਇਰੈਕਟਰ ਰਤਨ ਸਿੰਗਲਾ, ਐਸਐਸਡੀ ਕਾਲਜ ਦੇ ਪਿ੍ਰੰਸੀਪਲ ਰਾਕੇਸ਼ ਜਿੰਦਲ, ਭਾਜਪਾ ਦਿਹਾਤੀ ਮੰਡਲ ਪ੍ਰਧਾਨ ਪੁਨੀਤ ਮੋਨੂੰ ਕੌਸ਼ਲ ਖੱਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾ. ਪਵਨ ਧੀਰ ਤੇ ਹੋਰ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਗੁਪਤਾ ਹਮੇਸ਼ਾ ਸਮਾਜ ਦੀ ਸੇਵਾ ਤੇ ਧਾਰਮਿਕ ਕਾਰਜਾਂ ਲਈ ਅੱਗੇ ਰਹੇ ਹਨ। ਉਨ੍ਹਾਂ ਕਿਹਾ ਕਿ ਰਜਿੰਦਰ ਗੁਪਤਾ ਨੇ ਨਾ ਸਿਰਫ ਬਰਨਾਲਾ ਵਿਚ ਉਦਯੋਗ ਨੂੰ ਮਜ਼ਬੂਤੀ ਦਿੱਤੀ ਹੈ। ਸਗੋਂ ਸ਼ਹਿਰ ਦੇ ਵਿਕਾਸ ਤੇ ਭਲਾਈ ਕਾਰਜਾਂ ਵਿਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਕਾਰਨ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਆਪਣਾ ਸੱਚਾ ਮਾਰਗਦਰਸ਼ਕ ਤੇ ਆਗੂ ਮੰਨਦੇ ਹਨ। ਟਰਾਈਡੈਂਟ ਗਰੁੱਪ ਦੇ ਸੰਸਥਾਪਕ ਵਜੋਂ ਰਜਿੰਦਰ ਗੁਪਤਾ ਨੇ ਬਰਨਾਲਾ ਨੂੰ ਉਦਯੋਗਿਕ ਪੱਧਰਤੇ ਨਵੀਂ ਪਛਾਣ ਦਿੱਤੀ। ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਕੇ ਉਨ੍ਹਾਂ ਨੇ ਸਮਾਜ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਦੇ ਨਾਲ-ਨਾਲ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਮੰਦਰ ਦੇ ਵਿਕਾਸ ਤੇ ਸਹੂਲਤਾਂ ਵਿਚ ਮਹੱਤਵਪੂਰਨ ਕੰਮ ਕੀਤੇ। ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿਚ ਵੀ ਪਦਮਸ਼੍ਰੀ ਗੁਪਤਾ ਦੇ ਹਰ ਫੈਸਲੇ ਵਿਚ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਅਨੁਸਾਰ ਗੁਪਤਾ ਦੀ ਸੋਚ ਤੇ ਸੇਵਾ ਦੀ ਭਾਵਨਾ ਹੀ ਉਨ੍ਹਾਂ ਨੂੰ ਸਮਾਜ ਦੇ ਹਰ ਵਰਗ ਨਾਲ ਜੋੜ ਕੇ ਰੱਖਦੀ ਹੈ।

Posted By Gaganjot Goyal

8 thought on “ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਵੱਲੋਂ ਅਹੁਦਿਆਂ ਤੋਂ ਅਸਤੀਫਾ”
  1. Gave mm99slot a try and found that the games selection is decent. Withdrawals where mostly quick and painless, which is always a good sign. Worth a look if you’re hunting for something reliable! mm99slot

Leave a Reply

Your email address will not be published. Required fields are marked *