ਬਰਨਾਲਾ 02 ਜਨਵਰੀ ( ਸੋਨੀ ਗੋਇਲ )
ਨਵੀਂ ਟਰਮ ਲਈ ਪ੍ਰਧਾਨ ਜੀ ਸੀ ਗੋਇਲ ਅਤੇ ਜਨਰਲ ਸਕੱਤਰ ਰਜਿੰਦਰ ਪ੍ਰਸਾਦ ਸਿੰਗ਼ਲਾ ਨੂੰ ਚੁਕਾਈ ਸੌਹ
ਸੀਨੀਅਰ ਸਿਟੀਜਨ ਸੋਸਾਇਟੀ ਰਜਿ. ਬਰਨਾਲਾ ਵਿਖੇ ਨਵੇਂ ਸਾਲ ਦੀ ਆਮਦ ਤੇ ਸਮਾਗਮ ਕਰਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਵਿਜੇ ਗੋਇਲ ਵੱਲੋਂ ਪ੍ਰਾਰਥਨਾ ਨਾਲ ਕਰਵਾਈ ਗਈ। ਉਪਰੰਤ ਉਹਨਾਂ ਸਮੂਹ ਮੈਂਬਰਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਵੱਖ-ਵੱਖ ਬੁਲਾਰਿਆਂ ਪੈਟਰਨ ਸੁਖਮਿੰਦਰ ਸਿੰਘ ਬੜਿੰਗ, ਅਮਰਜੀਤ ਸਿੰਘ ਚੀਮਾ, ਪ੍ਰਿੰਸੀਪਲ ਰਾਮ ਕੁਮਾਰ ਸੋਬਤੀ, ਸੁਰਿੰਦਰ ਗਰਗ, ਪੈਟਰਨ ਮੁਕੰਦ ਸਿੰਘ ਸੇਵਕ, ਮੈਡਮ ਸੁਨੀਤਾ ਗੋਇਲ, ਮੈਡਮ ਪੁਸ਼ਪਾ ਗੋਇਲ, ਸੀਨੀਅਰ ਵਾਈਸ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਨੇ ਨਵੇਂ ਸਾਲ ਦੀ ਆਮਦ ਤੇ ਸਮੂਹ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਰਘਵੀਰ ਸਿੰਘ ਕੱਟੂ, ਲਛਮਣ ਦਾਸ ਮੁਸਾਫਰ, ਡਾਕਟਰ ਉਜਾਗਰ ਸਿੰਘ ਮਾਨ, ਸ੍ਰੀਮਤੀ ਜਸਵੀਰ ਬੇਦੀ, ਡਾਕਟਰ ਭੁਪਿੰਦਰ ਸਿੰਘ ਬੇਦੀ, ਜੋਰਾ ਸਿੰਘ ਖਿਆਲੀ ਨੇ ਗੀਤਾਂ ਰਾਹੀਂ ਨਵੇਂ ਸਾਲ ਦੀ ਖੁਸ਼ੀ ਜਾਹਿਰ ਕੀਤੀ। ਜਨਰਲ ਸਕੱਤਰ ਅੰਮ੍ਰਿਤ ਲਾਲ ਸਿੰਗਲਾ ਨੇ ਪਿਛਲੇ ਦੋ ਸਾਲਾਂ ਦੀਆਂ ਗਤੀਵਿਧੀਆਂ ਅਤੇ ਖਰਚ ਆਮਦਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪ੍ਰਧਾਨ ਜੀ ਸ੍ਰੀ ਗੋਇਲ ਨੇ ਸਮੂਹ ਐਗਜੈਕਟਿਵ ਮੈਂਬਰ, ਪੈਟਰਨ, ਕਮੇਟੀ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਦਾ ਦੋ ਸਾਲਾਂ ਵਿੱਚ ਪੂਰਨ ਸਹਿਯੋਗ ਦੇਣ ਤੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। ਚੋਣ ਕਮਿਸ਼ਨਰ ਗਿਆਨ ਚੰਦ ਸਿੰਗਲਾ ਨੇ ਚੋਣਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਜੀ ਸੀ ਗੋਇਲ ਨੂੰ ਪ੍ਰਧਾਨ ਅਤੇ ਰਜਿੰਦਰ ਪ੍ਰਸਾਦ ਸਿੰਗਲਾ ਨੂੰ ਜਰਨਲ ਸਕੱਤਰ ਸਮੂਹ ਹਾਊਸ ਦੀ ਸਹਿਮਤੀ ਨਾਲ ਚੁਣਿਆ ਗਿਆ ਹੈ। ਕੋਈ ਵੋਟਾਂ ਕਰਵਾਉਣ ਦੀ ਜਰੂਰਤ ਨਹੀਂ ਪਈ। ਉਹਨਾਂ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸਰਟੀਫਿਕੇਟ ਦਿੱਤੇ ਅਤੇ ਸੋਂਹ ਚੁਕਾਈ। ਮੈਂਬਰਾਂ ਵੱਲੋਂ ਹਾਰ ਪਾ ਕੇ ਦੋਨਾਂ ਦਾ ਸਵਾਗਤ ਕੀਤਾ ਗਿਆ। ਰਘਵੀਰ ਸਿੰਘ ਕਟੂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੁਸਾਇਟੀ ਦੇ ਫਾਊਂਡਰ ਮੈਂਬਰ ਸ੍ਰੀ ਐਸਪੀ ਕੌਸ਼ਲ ਅਤੇ ਸ੍ਰੀ ਸੁਖਦੇਵ ਸਿੰਘ ਰਾਏ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਸੁਨੀਲ ਕੁਮਾਰ ਗਰਗ ਨੇ ਸੋਸਾਇਟੀ ਨੂੰ ਦੋ ਟਨ ਦਾ ਏ ਸੀ ਗਿਫਟ ਕੀਤਾ। ਉਹਨਾਂ ਨੂੰ ਪੈਟਰਨ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ। ਨਵ ਨਿਯੁਕਤ ਜਨਰਲ ਸਕੱਤਰ ਰਜਿੰਦਰ ਪ੍ਰਸਾਦ ਸਿੰਗਲਾ ਨੇ ਸਰਬ ਸੰਮਤੀ ਨਾਲ ਜਨਰਲ ਸਕੱਤਰ ਬਣਾਉਣ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਜੋ ਬੁਲੰਦ ਉਚਾਈਆਂ ਨੂੰ ਛੂ ਰਹੀ ਹੈ ਇਸ ਦੀ ਸ਼ਾਨੋ ਸ਼ੌਕਤ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਜੋ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਪ੍ਰੈਸ ਸਕੱਤਰ ਅਮਰੀਕ ਸਿੰਘ ਨੇ ਬਾਖੂਬੀ ਫੋਟੋਗ੍ਰਾਫੀ ਕੀਤੀ। ਨਵੇਂ ਸਾਲ ਦੀ ਖੁਸ਼ੀ ਵਿੱਚ ਸਮੂਹ ਮੈਂਬਰਾਂ ਲਈ ਨਾਨ ਛੋਲੇ, ਜਲੇਬੀਆਂ ਅਤੇ ਚਾਹ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੌਰਾਨ ਲਗਭਗ 130 ਮੈਂਬਰ ਹਾਜ਼ਰ ਸਨ ਜਿਨਾਂ ਨੇ ਨਵੇਂ ਸਾਲ ਦੇ ਸਮਾਗਮ ਦਾ ਆਨੰਦ ਮਾਣਿਆ।
Posted By Gaganjot Goyal







Alright guys, thabetjonh, pretty new site to me. The bonuses aren’t amazing but alright. Gonna keep playing for awhile and see if it’s worth the hype!
Q88bet…Another one popping up! I am always skeptical until I give it a shot. Hoping customer service is responsive if anything goes wrong. q88bet
Okay, let’s talk about VESOVN12. I signed up recently and I’m liking what I see. The promotions are enticing, and the customer support was surprisingly quick to respond when I had a question. Give vesovn12 a look, it might be your new go-to!
Yo, xi88bet is where it’s at! I’ve been using this site for a while now and I’m seriously digging it. Check them out for yourself, you won’t be disappointed. xi88bet