ਨਵੀਂ ਦਿੱਲੀ 2 ਜਨਵਰੀ ( ਮਨਪ੍ਰੀਤ ਸਿੰਘ ਖਾਲਸਾ )

ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਕਿਹਾ ਸਾਵਧਾਨ ਇਹ ਬਦਲਾਅ ਵਾਲੀ ਸਰਕਾਰ ਹੈ ਭਾਈ ਇਥੇ ਸੱਚ ਲਿਖਣਾ ਅਤੇ ਸੱਚ ਬੋਲਣਾ ਮਨਾ ਹੈ, ਕਿਉਂਕਿ ਭੇਡਾਂ ਦੀ ਸਰਕਾਰ ਨਰਾਜ਼ ਹੋ ਜਾਂਦੀ ਹੈ ਅਤੇ ਪਰਚਾ ਦੇ ਦਿੰਦੀ ਹੈ। ਇਹ ਗੱਲਾਂ ਅਸੀਂ ਨਹੀਂ ਕਹਿ ਰਹੇ ਪੰਜਾਬ ਦੇ ਮੌਜੂਦਾ ਹਾਲਾਤ ਬਿਆਨ ਕਰ ਰਹੇ ਹਨ, ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ੀ ਦੌਰੇ ਤੇ ਸਨ ਪ੍ਰੰਤੂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਸਰਕਾਰ ਦਾ ਉਡੱਣ ਖਟੋਲਾ (ਹੈਲੀਕਾਪਟਰ) ਖੂਬ ਉੱਡਿਆ, ਜਿਸ ਦਾ ਆਰਟੀਆਈ ਮਾਹਿਰ ਮਾਨਿਕ ਗੋਇਲ ਨੇ ਆਰਟੀਆਈ ਰਾਹੀਂ ਖੁਲਾਸਾ ਕੀ ਕਰ ਦਿੱਤਾ, ਕਿ ਆਖਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਤੇ ਕੌਣ ਸਫਰ ਕਰ ਰਿਹਾ ਹੈ ? ਇਹ ਖਬਰਾਂ ਵੀ ਪ੍ਰਕਾਸ਼ਿਤ ਹੋ ਗਈਆਂ ਅਤੇ ਯੂਟੀਊਬ ਸਾਥੀਆਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਖਬਰਾਂ ਵੀ ਪ੍ਰਕਾਸ਼ਿਤ ਕਰ ਦਿੱਤੀਆਂ, ਜੋ ਸਰਕਾਰ ਨੂੰ ਚੰਗੀਆਂ ਨਹੀਂ ਲੱਗੀਆਂ, ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਨਵੇਂ ਵਰ੍ਹੇ ਦੇ ਪਹਿਲੇ ਦਿਨ ਹੀ ਪੰਜਾਬ ਦੇ ਬੇਬਾਕ ਪੱਤਰਕਾਰਾਂ ਅਤੇ ਯੂਟਿਬਰਾਂ ਨੂੰ ਤੋਹਫਾ ਦਿੰਦੇ ਹੋਏ 10 ਤੋਂ ਵੱਧ ਪੱਤਰਕਾਰਾਂ ਤੇ ਪਰਚਾ ਦੇ ਦਿੱਤਾ।ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹਨਾਂ ਵਿੱਚ ਕੁੱਲ 10 ਵਿਅਕਤੀਆਂ ਤੋਂ ਵੱਧ ਤੇ ਪਰਚਾ ਦਿੱਤਾ ਗਿਆ ਹੈ, ਜਿਸ ਦਾ ਮੁੱਖ ਕਾਰਨ ਕਿ ਹੈਲੀਕਾਪਟਰ ਦੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਵਰਤੋਂ ਕਰਨ ਦੀ ਖਬਰ ਪ੍ਰਕਾਸ਼ਿਤ ਕਿਉਂ ਕੀਤੀ। ਭਾਈ ਅਤਲਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਦੀ ਵਰਤੋਂ ਦਾ ਮਾਮਲਾ ਬਹੁਤ ਹੀ ਸਿਵੇਦਨਸ਼ੀਲ ਹੈ, ਜਿਸ ਨੂੰ ਇਹਨਾਂ ਪੱਤਰਕਾਰ ਭਰਾਵਾਂ ਨੇ ਸਾਹਮਣੇ ਲਿਆਂਦਾ ਸੀ ਜਿਸ ਤੇ ਸਰਕਾਰ ਵੱਲੋਂ 10 ਵਿਅਕਤੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ ਜੋ ਸਰਕਾਰ ਦੀ ਬੁਖਲਾਹਟ ਤੋਂ ਸਿਵਾਏ ਹੋਰ ਕੁਝ ਨਹੀ । ਉਹਨਾਂ ਕਿਹਾ ਕਿ ਅੱਜ ਮਾਨ ਸਰਕਾਰ ਦੇ ਹਾਲਾਤ ਵਿੱਚ ਸੱਚ ਲਿਖਣਾ ਤੇ ਬੋਲਣਾ ਮਨਾ ਹੈ ਪ੍ਰੰਤੂ ਉਹ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੱਗ ਜਾਹਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਣਗੇ। ਉਹਨਾਂ ਦੱਸਿਆ ਕਿ ਸਾਥੀ ਪੱਤਰਕਾਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 4 ਜਨਵਰੀ ਨੂੰ ਪੰਜਾਬ ਸਰਕਾਰ ਖਿਲਾਫ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਜੱਗ ਜਾਹਰ ਕੀਤਾ ਜਾ ਸਕੇ ਅਤੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੇ ਮਾਮਲੇ ਨੂੰ ਹੋਰ ਜਨਤਕ ਕੀਤਾ ਜਾਵੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਘਰਸ਼ਾਂ ਚੋਂ ਨਿਕਲੇ ਹੋਏ ਮੁੱਖ ਮੰਤਰੀ ਹਨ ਜਿਨਾਂ ਦੀਆਂ ਖਬਰਾਂ ਵੀ ਸਾਰਿਆਂ ਨੇ ਪ੍ਰਕਾਸ਼ਿਤ ਕੀਤੀਆਂ ਪਰ ਹੁਣ ਸਰਕਾਰ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਪੱਬਾ ਭਾਰ ਦਿਖਾਈ ਦੇ ਰਹੀ ਹੈ ਜੋ ਅਤੀ ਨਿੰਦਣਯੋਗ ਹੈ।4 ਜਨਵਰੀ ਦੇ ਇਕੱਠ ਦੀ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਫੁੱਲ ਸਪੋਟ ਕਰਦਾ ਹੈ। ਉਨ੍ਹਾਂ ਪੱਤਰਕਾਰ ਭਰਾਵਾਂ ਨੂੰ ਕਿਹਾ ਕਿ ਪਰ ਉਹ ਡਰਨ ਦੀ ਲੋੜ ਨਹੀਂ ਪੂਰਾ ਪੰਜਾਬ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਵਸਦਾ ਪੰਜਾਬੀ ਭਾਈਚਾਰਾ ਤੁਹਾਡੇ ਨਾਲ ਚਟਾਨ ਵਾਂਗ ਖੜੇਗਾ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਘਟੀਆਂ ਤਰੀਕੇ ਵਰਤਣੇ ਬੰਦ ਕਰੋ।

Posted By Sony Goyal

4 thought on “ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਵੱਲੋਂ ਪੱਤਰਕਾਰਾਂ ਤੇ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ, ਅਤਲਾ”
  1. Alright folks, I gave betbb1 a shot last week. Not gonna lie, registration was super smooth and they had a decent selection of games. Payouts were quick too, which I appreciate. Worth checking out! Give it a whirl: betbb1

Leave a Reply

Your email address will not be published. Required fields are marked *