ਮਹਿਲ ਕਲਾਂ, 2 ਜਨਵਰੀ ( ਸੋਨੀ ਗੋਇਲ )

ਆਮ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਮੁਆਇਨਾ ਅਤੇ ਸੀ.ਐਚ.ਸੀ. ਮਹਿਲ ਕਲਾਂ ਸਟਾਫ਼ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਡਾ. ਹਰੀਪਾਲ ਸਿੰਘ ਸਿਵਲ ਸਰਜਨ ਬਰਨਾਲਾ ਵੱਲੋਂ ਸਿਹਤ ਬਲਾਕ ਮਹਿਲ ਕਲਾਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਡਾ. ਹਰੀਪਾਲ ਸਿੰਘ ਵੱਲੋਂ ਸੀ.ਐਚ.ਸੀ. ਮਹਿਲ ਕਲਾਂ ਅਤੇ ਆਮ ਆਦਮੀ ਕਲੀਨਿਕ ਹਮੀਦੀ ਦਾ ਨਿਰੀਖਣ ਕੀਤਾ ਗਿਆ। ਸੀ.ਐਚ.ਸੀ. ਮਹਿਲ ਕਲਾਂ ਹਸਪਤਾਲ ਵਿਚ ਨਵੇਂ ਸਾਲ ਦੀ ਆਮਦ ਵੱਜੋਂ ਕਰਵਾਏ ਸਮਾਗਮ ਵਿੱਚ ਡਾ. ਹਰੀਪਾਲ ਸਿੰਘ ਸਿਵਲ ਸਰਜਨ ਬਰਨਾਲਾ ਦਾ ਵਿਸ਼ੇਸ਼ ਸਨਮਾਨ ਸਮੂਹ ਸਟਾਫ਼ ਵੱਲੋਂ ਕੀਤਾ ਗਿਆ । ਇਸ ਉਪਰੰਤ ਸਿਵਲ ਸਰਜਨ ਬਰਨਾਲਾ ਵੱਲੋਂ ਸਿਹਤ ਸੰਸਥਾ ਵਿਚ ਲੋੜਵੰਦ ਤੇ ਯੋਗ ਵਰਗ ਨੂੰ ਮਿਲਣ ਵਾਲੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੇ ਹੋਰ ਵੱਖ ਵੱਖ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਵੀ ਕਿਹਾ ਗਿਆ। ਇਸ ਮੌਕੇ ਉਨ੍ਹਾਂ ਐਮਰਜੈਂਸੀ, ਓ.ਪੀ.ਡੀ. ਜੱਚਾ-ਬੱਚਾ ਵਿਭਾਗ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਸਮੇਂ ਦੀ ਪਾਬੰਧੀ ਤੇ ਅਨੁਸ਼ਾਸਨ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ। ਸਿਵਲ ਸਰਜਨ ਵੱਲੋ ਆਮ ਆਦਮੀ ਕਲੀਨਿਕ ਹਮੀਦੀ ਵਿੱਚ ਆਏ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਜਿਸ ‘ਤੇ ਲੋਕਾਂ ਵੱਲੋ ਆਮ ਆਦਮੀ ਕਲੀਨਿਕ ਵਿੱਚ ਹੋ ਰਹੇ ਇਲਾਜ ਨੁੰ ਚੰਗੀ ਸਿਹਤ ਸਹੂਲਤ ਦੱਸਿਆ ਗਿਆ। ਸਿਵਲ ਸਰਜਨ ਵੱਲੋ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੁਲਤਾਂ ਅਤੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਸਾਡਾ ਮੁੱਢਲਾ ਫ਼ਰਜ਼ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਹੈ ਜੋ ਕਿ ਸੀ.ਐਚ.ਸੀ. ਮਹਿਲ ਕਲਾਂ ਬਾਖੂਬੀ ਦੇ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਗੁਰਤੇਜਿੰਦਰ ਕੌਰ ਐਸ.ਐਮ.ਐਮ.ਓ. ਮਹਿਲ ਕਲਾਂ, ਸ੍ਰੀ ਗੁਰਮੇਲ ਸਿੰਘ ਢਿੱਲੋਂ ਹੈਲਥ ਸੁਪਰਵਾਈਜ਼ਰ ਬਰਨਾਲਾ ਅਤੇ ਸਬੰਧਿਤ ਸਟਾਫ਼ ਹਾਜ਼ਰ ਸਨ।

Posted By Sony Goyal

4 thought on “ਡਾ. ਹਰੀਪਾਲ ਸਿੰਘ ਵੱਲੋਂ ਸਿਹਤ ਬਲਾਕ ਮਹਿਲ ਕਲਾਂ ਦਾ ਦੌਰਾ”
  1. Yo! Finally found a spot where the games ain’t rigged. Gamece88 is legit, been playing for a week and already seeing some sweet wins. Check it out, you might get lucky too! gamece88

Leave a Reply

Your email address will not be published. Required fields are marked *