ਨਾਭਾ 7 ਜਨਵਰੀ ( ਬਲਜਿੰਦਰ ਮਾਨ )
ਅਮਰੀਕਾ ਫੌਜ ਵੱਲੋਂ ਵੈਨਜੂਏਲਾ ਦੇ ਲੋਕਤਾਂਤਰਿਕ ਤੌਰ ‘ਤੇ ਚੁਣੇ ਗਏ ਰਾਸ਼ਟਰਪਤੀ ਨੂੰ ਅਗਵਾਹ ਕਰਨ ਦੀ ਸਾਜ਼ਿਸ਼ ਅਤੇ ਵੈਨਜੂਏਲਾ ਦੀ ਪ੍ਰਭੂਸਤਾ ‘ਤੇ ਸਿੱਧੇ ਹਮਲੇ ਦੇ ਖ਼ਿਲਾਫ਼ ਅੱਜ ਬੌੜਾਂ ਗੇਟ ਨਾਭਾ ਵਿਖੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕ ਕੇ ਅਮਰੀਕੀ ਸਾਮਰਾਜਵਾਦੀ ਨੀਤੀਆਂ ਅਤੇ ਫੌਜੀ ਦਹਿਸ਼ਤਗਰਦੀ ਦੀ ਸਖ਼ਤ ਨਿੰਦਾ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਗੁਰਧਿਆਨ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਧਰਮਵੀਰ ਹਰੀਗੜ੍ਹ, ਡੈਮੋਕਰੇਟਿਕ ਟੀਚਰ ਫਰੰਟ ਤੋਂ ਰਾਮਸਰਨ, ਟੈਕਨੀਕਲ ਸਰਵਿਸ ਯੂਨੀਅਨ ਤੋਂ ਗੁਰਚਰਨ ਸਿੰਘ ਅਤੇ ਇਸਤਰੀ ਜਾਗ੍ਰਿਤੀ ਮੰਚ ਤੋਂ ਅਮਨ ਦਿਓਲ ਨੇ ਕਿਹਾ ਕਿ ਅਮਰੀਕਾ ਆਪਣੀਆਂ ਸਾਮਰਾਜੀ ਅਤੇ ਲੋਟੂ ਨੀਤੀਆਂ ਨੂੰ ਲਾਗੂ ਕਰਨ ਲਈ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੌਜੀ ਹਮਲੇ, ਤਖ਼ਤਾ ਪਲਟ, ਅਗਵਾਹੀਆਂ ਅਤੇ ਆਰਥਿਕ ਨਾਕਾਬੰਦੀਆਂ ਵਰਗੇ ਹਥਕੰਡੇ ਵਰਤਦਾ ਆ ਰਿਹਾ ਹੈ। ਵੈਨਜੂਏਲਾ ਵਿੱਚ ਚੱਲ ਰਹੀ ਦਖ਼ਲਅੰਦਾਜ਼ੀ ਇਸੀ ਲੜੀ ਦੀ ਇੱਕ ਹੋਰ ਕੜੀ ਹੈ, ਜਿਸਦਾ ਮਕਸਦ ਉੱਥੋਂ ਦੇ ਤੇਲ, ਕੁਦਰਤੀ ਸਰੋਤਾਂ ਅਤੇ ਲੋਕਤੰਤਰਿਕ ਹੱਕਾਂ ‘ਤੇ ਕਬਜ਼ਾ ਕਰਨਾ ਹੈ। ਵੈਨਜੂਏਲਾ ਦੇ ਰਾਸ਼ਟਰਪਤੀ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਸਿਰਫ਼ ਇੱਕ ਵਿਅਕਤੀ ‘ਤੇ ਹਮਲਾ ਨਹੀਂ, ਸਗੋਂ ਪੂਰੇ ਵੈਨਜੂਏਲੀਆਈ ਲੋਕਾਂ ਦੀ ਆਜ਼ਾਦੀ ਅਤੇ ਆਤਮਨਿਰਭਰਤਾ ‘ਤੇ ਹਮਲਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਅਮਰੀਕਾ ਦੁਨੀਆਂ ਨੂੰ ਜੰਗਾਂ, ਨਫ਼ਰਤ ਅਤੇ ਅਸਥਿਰਤਾ ਵੱਲ ਧੱਕ ਰਿਹਾ ਹੈ। ਵੈਨਜੂਏਲਾ ਦੇ ਨਾਲ ਨਾਲ ਫਿਲੀਸਤਿਨ, ਕਿਊਬਾ, ਯੂਕਰੇਨ, ਇਰਾਨ, ਅਫਗਾਨਿਸਤਾਨ ਅਤੇ ਹੋਰ ਕਈ ਦੇਸ਼ਾਂ ਵਿੱਚ ਅਮਰੀਕੀ ਦਖ਼ਲਅੰਦਾਜ਼ੀ ਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ। ਦੁਨੀਆ ਦੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਇਕਜੁੱਟ ਹੋਣ। ਆਗੂਆਂ ਨੇ ਭਾਰਤ ਸਰਕਾਰ ਨੂੰ ਵੀ ਕਟਘਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਭਾਰਤ ਨੂੰ ਅਮਰੀਕੀ ਦਬਾਅ ਅੱਗੇ ਝੁਕਣ ਦੀ ਬਜਾਏ ਆਜ਼ਾਦ ਵਿਦੇਸ਼ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਵੈਨਜੂਏਲਾ ਦੀ ਪ੍ਰਭੂਸਤਾ ਦਾ ਖੁੱਲ੍ਹਾ ਸਮਰਥਨ ਕਰਨਾ ਚਾਹੀਦਾ ਹੈ। ਪ੍ਰਦਰਸ਼ਨ ਦੌਰਾਨ ਅਮਰੀਕੀ ਸਾਮਰਾਜਵਾਦ ਮੁਰਦਾਬਾਦ, ਡੋਨਲਡ ਟਰੰਪ ਮੁਰਦਾਬਾਦ, ਵੈਨਜੂਏਲਾ ਦੀ ਪ੍ਰਭੂਸਤਾ ਜ਼ਿੰਦਾਬਾਦ, ਦੁਨੀਆ ਦੇ ਲੋਕੋ ਇਕਜੁੱਟ ਹੋਵੋ ਅਤੇ ਸਾਮਰਾਜਵਾਦ ਦਾ ਖਾਤਮਾ ਕਰੋ ਵਰਗੇ ਤਿੱਖੇ ਨਾਅਰੇ ਲਗਾਏ ਗਏ।
Posted By Sony Goyal







Alright, alright, kk22game brings the heat! Fun graphics and smooth gameplay. What are you waiting for? Get in there kk22game.
79clubonline is amazing! This online platform offers a top-notch experience with a wide variety of games and an easy-to-use interface. I highly recommend it to anyone. Try it out at: 79clubonline
Found Nhatvipgame online, and honestly, it doesn’t look super amazing, but who knows you may find it great! You see: nhatvipgame
Been playing on thabetcasino lately. Decent enough. Not a huge selection but what they have is enjoyable. Withdrawals were processed without any issues, big plus in my book.