ਬਾਹਰਲੀਆਂ ਸਟੇਟਾਂ ਦੇ ਅਧਿਕਾਰੀ ਕ੍ਰਿਸ਼ੀ ਵਿਗਿਆਨ ਚ ਰੱਖਦੇ ਅਫ਼ਸਰਸ਼ਾਹੀ
ਮਨਿੰਦਰ ਸਿੰਘ ਬਰਨਾਲਾ
ਬਰਨਾਲਾ, 26 ਜਨਵਰੀ, ਕ੍ਰਿਸ਼ੀ ਵਿਗਿਆਨ ਵਿਭਾਗ ਜੋ ਕਿ ਪੰਜਾਬ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਸ ਦਾ ਮੁੱਖ ਕੰਮ ਇਹ ਵੀ ਹੈ ਕਿ ਪੰਜਾਬ ਵਿੱਚ ਜਿਆਦਾਤਰ ਵਰਗ ਕਿਸਾਨੀ ਹੈ। ਪਰੰਤੂ ਪੰਜਾਬ ਵਿੱਚ ਬਾਹਰਲੀਆਂ ਸਟੇਟਾਂ ਤੋਂ ਆ ਕੇ ਨੌਕਰੀ ਕਰ ਰਹੇ ਲੋਕ ਜੋ ਕਿ ਪੰਜਾਬੀ ਪੜ੍ਹਨ ਲਿਖਣ ਅਤੇ ਬੋਲਣ ਤੋਂ ਵੀ ਅਸਮਰਥ ਹਨ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ। ਇਸੇ ਤਰ੍ਹਾਂ ਹੰਡਿਆਇਆ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਕੁਝ ਅਜਿਹੇ ਅਧਿਕਾਰੀ ਨੌਕਰੀ ਕਰ ਰਹੇ ਹਨ ਜੋ ਕਿ ਪੰਜਾਬੀ ਬੋਲਣ ਪੜਨ ਲਿਖਣ ਤੋਂ ਅਸਮਰਥ ਹਨ।
ਕੀ ਕੋਈ ਸਿਆਸੀ ਸਿਫਾਰਸ਼ ਨਾਲ ਲੱਗੇ ਹਨ ਨੌਕਰੀ!!!
ਪੰਜਾਬ ਦਾ ਮੁੱਖ ਵਰਗ ਕਿਸਾਨੀ ਹੋਣ ਕਾਰਨ ਇੱਥੇ ਅੱਜ ਤੱਕ ਜਿੰਨੇ ਵੀ ਅਫਸਰ ਸ਼ਾਹੀ ਅਧਿਕਾਰੀ ਆਏ ਹਨ ਉਹ ਸਭ ਪੰਜਾਬੀ ਲਾਜ਼ਮੀ ਦਾ ਪੇਪਰ ਪਾਸ ਕਰਨ ਉਪਰੰਤ ਲਿਖਣ ਪੜ੍ਹਨ ਵਿੱਚ ਸਮਰਥ ਹੋਣ ਤੋਂ ਬਾਅਦ ਹੀ ਨੌਕਰੀਆਂ ਤੇ ਲੱਗੇ ਹਨ। ਇਸ ਦੇ ਬਾਵਜੂਦ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਅਤੇ ਕਿਸਾਨਾਂ ਦੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਲਗਾਏ ਗਏ ਅਫਸਰ ਕਿਸ ਤਰ੍ਹਾਂ ਕਿਸਾਨਾਂ ਦੇ ਮੁੱਦੇ ਹੱਲ ਕਰਨਗੇ ਜਦੋਂ ਉਹ ਉਹਨਾਂ ਨਾਲ ਪੰਜਾਬ ਦੀ ਮਾਤਰ ਭਾਸ਼ਾ ਬੋਲਣ ਵਿੱਚ ਹੀ ਅਸਮਰਥ ਹੋਣਗੇ? ਪੰਜਾਬ ਸਰਕਾਰ ਅਤੇ ਅਫਸਰ ਸ਼ਾਹੀ ਨੂੰ ਚਾਹੀਦਾ ਹੈ ਕਿ ਪੰਜਾਬ ਦਾ ਮੁੱਖ ਵਰਗ ਕਿਸਾਨੀ ਅਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਪੰਜਾਬ ਵਿੱਚ ਪੰਜਾਬੀ ਬੋਲਣ ਵਾਲੇ ਅਧਿਕਾਰੀਆਂ ਨੂੰ ਤਵੱਜੋ ਦਿੱਤੀ ਜਾਵੇ ਤਾਂ ਜੋ ਕਿ ਪੰਜਾਬ ਦਾ ਇੱਕ ਚੌਥਾਈ ਵਰਗ ਜੋ ਕਿਸਾਨੀ ਨਾਲ ਜੁੜਿਆ ਹੋਇਆ ਹੈ ਉਹਨਾਂ ਨੂੰ ਭਰਪੂਰ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।






