26 ਜਨਵਰੀ ਦੇ ਮੱਦੇ ਨਜ਼ਰ ਕੀਤੀ ਗਈ ਚੈਕਿੰਗ
ਜੇਲ ਵਿੱਚ ਪੁਖਤਾ ਪ੍ਰਬੰਧ ਹਨ ਪਰਿੰਦਾ ਵੀ ਭਰ ਨਹੀਂ ਮਾਰ ਸਕਦਾ – ਜੇਲ ਸੁਪਰਡੈਂਟ ਨੰਦਗੜ੍ਹ
ਮਨਿੰਦਰ ਸਿੰਘ ਬਰਨਾਲਾ
ਬਰਨਾਲਾ 22 ਜਨਵਰੀ, ਮਿਸ਼ਨ ਕਾਸੋ ਤਹਿਤ ਜ਼ਿਲ੍ਾ ਦੀ ਕੇਂਦਰੀ ਜੇਲ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ। ਲਗਾਤਾਰ 72 ਘੰਟਿਆਂ ਤੋਂ ਚੱਲ ਰਹੇ ਇਸ ਅਭਿਆਨ ਨੂੰ ਜ਼ਿਲ੍ਾ ਜੇਲ ਅਤੇ ਸ਼ਹਿਰ ਦੇ ਸਾਰੇ ਹੀ ਰੈੱਡ ਅਲਰਟ ਇਲਾਕਿਆਂ ਚ ਜ਼ੋਰ ਨਾਲ ਚਲਾਇਆ ਜਾ ਰਿਹਾ। ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਐਸਪੀਡੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਇਸ ਮਿਸ਼ਨ ਰਾਹੀ ਵੱਧ ਤੋਂ ਵੱਧ ਕਾਮਯਾਬੀ ਹਾਸਿਲ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਲੀ ਮੁਹਿਮ ਨੂੰ ਨਪੇਰੇ ਚਾੜੇ ਜਾਣ ਦੀਆਂ ਕੋਸ਼ਿਸ਼ਾਂ ਜੋ ਕਿ ਕਾਮਯਾਬੀ ਵਿੱਚ ਬਦਲ ਚੁੱਕੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਵਿਸ਼ੇਸ਼ ਚੈਕਿੰਗ ਦਾ ਮੁੱਖ ਮਕਸਦ ਇਹੀ ਹੈ ਕਿ ਪੰਜਾਬ ਦੇ ਕੋਨੇ ਕੋਨੇ ਨੂੰ ਨਸ਼ੇ ਤੋਂ ਮੁਕਤੀ ਦਵਾਉਣਾ। ਜਿਲਾ ਕੇਂਦਰੀ ਜੇਲ ਵਿੱਚ ਐਸਪੀਡੀ ਅਤੇ ਜੇਲ ਦੇ ਸੁਪਰਡੈਂਟ ਐਸਐਸ ਨੰਦਗੜ੍ਹ ਤੋਂ ਇਲਾਵਾ ਸਮੁੱਚੀ ਟੀਮ ਵੱਲੋਂ ਜੇਲ ਚ ਚੈਕਿੰਗ ਕੀਤੀ ਗਈ। ਤਕਰੀਬਨ 90 ਮਿੰਟ ਦੇ ਇਸ ਮਿਸ਼ਨ ਤਹਿਤ ਪੂਰੀ ਜੇਲ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ ਅਤੇ ਜੇਲ ਸੁਪਰਡੈਂਟ ਦੀ ਸ਼ਲਾਗਾ ਕਰਦੇ ਹੋਏ ਐਸਪੀਡੀ ਨੇ ਕਿਹਾ ਕਿ ਜੇਲ ਸੁਪਰਡੈਂਟ ਐਸਐਸ ਨੰਦਗੜ੍ਹ ਇੱਕ ਸੂਝਵਾਨ ਅਫਸਰ ਹਨ ਜਿਸ ਦਾ ਸਦਕਾ ਜੇਲ ਪੂਰੀ ਸਾਫ ਸੁਥਰੀ ਅਤੇ ਨਸ਼ਾ ਮੁਕਤ ਹੈ।
ਹੁਣ ਤਕ ਦੀ ਸਰਚ ਤੇ ਹੋਈਆਂ ਗ੍ਰਿਫਤਾਰੀਆਂ
ਐਸਪੀਡੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ 379 ਦੇ ਕਰੀਬ ਕਾਸੋ ਅਪਰੇਸ਼ਨ ਹੋ ਚੁੱਕੇ ਹਨ ਉਹਨਾ ਚ ਕਰੀਬ 226 ਦੇ ਕਰੀਬ ਐਫਆਈਆਰ ਰਜਿਸਟਰ ਹੋ ਚੁੱਕੀਆਂ ਤੇ 416 ਦੇ ਕਰੀਬ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।
ਜੇਲ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੁਪਰਡੈਂਟ ਨੰਦਗੜ੍ਹ

ਇਸ ਮੌਕੇ ਮੀਡੀਆ ਨਾਲ ਹੋਰ ਗੱਲਬਾਤ ਕਰਦੇ ਹੋਏ ਜਿਲਾ ਜੇਲ ਦੇ ਸੁਪਰਡੈਂਟ ਐਸਐਸ ਨੰਦਗੜ੍ਹ ਨੇ ਕਿਹਾ ਕਿ ਜੇਲ ਵਿੱਚ ਕੈਦੀਆਂ ਨੂੰ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਗੇਮਾਂ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਜੇਲ ਵਿੱਚ ਸੁਰੱਖਿਆ ਦੇ ਪ੍ਰਬੰਧ ਪੁਖਤੇ ਤਰੀਕੇ ਨਾਲ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਜੇਲ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।
ਵੀਡੀਓ ਦੇਖਣ ਲਈ ਲਿੰਕ ਤੇ ਜਾਓ
ਕਾਸੌ ਆਪਰੇਸ਼ਨ ਦੇ ਤਹਿਤ ਐਸਪੀ ਸ਼ਰਮਾ ਦੀ ਅਗਵਾਈ ਦੇ ਵਿੱਚ ਅੱਜ ਇਹ ਸਰਚ ਆਪਰੇਸ਼ਨ ਚਲਾਇਆ ਗਿਆ। ਸਰਚ ਆਪਰੇਸ਼ਨ ਚ 120 ਦੇ ਕਰਮਚਾਰੀਆ ਨਾਲ ਮਿਲਕੇ ਇਸ ਅਭਿਆਨ ਨੂੰ ਨਪੇਰੇ ਚਾੜਿਆ ਗਿਆ ਹੈ। ਮੁਲਾਜ਼ਮਾਂ ਵੱਲੋਂ ਹਵਾ ਲਾ ਤੀਆਂ ਦੇ ਬੈਰਕਾਂ ਵਿੱਚ ਜਾ ਕੇ ਪੁਖਤਾ ਤਰੀਕੇ ਨਾਲ ਚੈਕਿੰਗ ਕੀਤੀ ਗਈ। 26 ਜਨਵਰੀ ਦੇ ਮੱਦੇ ਨਜ਼ਰ ਅਤੇ ਕਾਸੋ ਆਪਰੇਸ਼ਨ ਤਹਿਤ ਇਸ ਚੈਕਿੰਗ ਅਭਿਆਨ ਨੂੰ ਚਲਾਇਆ ਜਾ ਰਿਹਾ ਹੈ। ਨੰਦਗੜ੍ਹ ਨੇ ਕਿਹਾ ਕਿ ਬਾਹਰਲੀ ਦੁਨੀਆਂ ਦੇ ਨਾਲ ਨਾਲ ਜੇਲ ਵੀ ਸਾਡੀ ਇੱਕ ਸੁਸਾਇਟੀ ਦਾ ਹਿੱਸਾ ਹੈ। ਉਹਨਾਂ ਨੇ ਦੱਸਿਆ ਕਿ ਤਕਰੀਬਨ 45 ਦੇ ਕਰੀਬ ਪੋਸਕੋ ਦੇ ਮੁਲਾਜ਼ਮ ਉਹਨਾਂ ਨਾਲ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਮ ਗਾਰਡ ਅਤੇ ਟਾਵਰ ਗਾਰਡ ਪੁਲਿਸ ਦੇ ਵੀ ਜੇਲ ਵਿੱਚ ਪੁਖਤਾ ਇੰਤਜਾਮ ਹਨ।






