ਹਲਕਾਂ ਭਦੌੜ ਦੇ ਪਿੰਡਾ ਦੀਆ ਗਲੀਆਂ ਨਾਲੀਆਂ ਅਤੇ ਛੱਪੜਾ ਤੇ ਆਪ ਸਰਕਾਰ ਖਰਚੇਗੀ ਕਰੋੜਾ ਰੁਪਏ: ਲਾਭ ਸਿੰਘ ਉਗੋਕੇ
ਹਰਵਿੰਦਰ ਸਿੰਘ ਕਾਲਾ
ਬਰਨਾਲਾ,31 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਤੋ ਲੈਕੇ ਪੰਜਾਬ ਦੇ ਲੋਕਾ ਦਿੱਤੇ ਜਾ ਰਹੇ ਅਨੇਕਾ ਹੀ ਲਾਭ ਅਤੇ ਹਰ ਇੱਕ ਗਰੰਟੀ ਦੀ ਪੂਰਤੀ ਹੋਈ। ਇਹ ਸਬਦ ਆਪ ਦੇ ਪਿੰਡ ਉਗੋਕੇ ਦੇ ਸਰਪੰਚ ਰਾਮ ਸਿੰਘ ਦਿਓਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਨਾ ਵਿੱਚ ਮੁੱਖ ਤੌਰ ਤੇ ਹਰ ਪਰਿਵਾਰ ਨੂੰ ਛੇ ਸੋ ਯੂਨਿਟ ਬਿਜਲੀ ਮੁਫਤ ਅਤੇ ਟੋਲ ਪਲਾਜਿਆ ਤੋ ਮੁਕਤੀ ਨਹਿਰੀ ਪਾਣੀ ਦੀ ਵਰਤੋ ਮੁਹੱਲਾ ਕਲੀਨਿਕ ਦੀ ਸਥਾਪਨਾ ਵਰਗਿਆ ਹੋਰ ਵੀ ਸਹੂਲਤਾ ਦਾ ਪੰਜਾਬ ਦੇ ਲੋਕ ਅਨੰਦਮਾਣ ਰਹੇ ਹਨ। ਇਸੇ ਤਰਾ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਦੇ ਲੋਕਾ ਪਹਿਲੀ ਵਾਰ ਪੰਜਾਬ ਵਿਚ ਹਰ ਪਰਿਵਾਰ ਲਈ ਬਿਨਾ ਕਿਸੇ ਭੇਦਭਾਵ ਦੇ 10 ਲੱਖ ਤੱਕ ਦਾ ਮੁਫਤ ਇਲਾਜ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾ ਕਿਹਾ ਪੰਜਾਬ ਦੇ ਲੋਕਾ ਨੂੰ 60 ਹਜ਼ਾਰ ਦੇ ਕਰੀਬ ਲੋਕਾ ਨੂੰ ਰੋਜ਼ਗਾਰ ਦਿੱਤਾ ਉੱਥੇ ਹੀ ਹੁਣ ਪੰਜਾਬ ਦੇ ਲੋਕਾ ਲਈ ਮੁਫ਼ਤ ਇਲਾਜ ਬੀਮਾਂ ਯੋਜਨਾ ਦੀ ਇੱਕ ਚੰਗੀ ਸ਼ੁਰੂਆਤ ਕੀਤੀ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਅਨੇਕਾ ਹੀ ਜਾਨਲੇਵਾ ਬਿਮਾਰੀਆਂ ਦੇ ਇਲਾਜ ਲਈ ਵਰਦਾਨ ਸਾਬਿਤ ਹੋਵੇਗੀ। ਅੱਜ ਹਲਕਾ ਭਦੌੜ ਦੇ ਵੱਖ-ਵੱਖ ਪਿੰਡਾਂ ਇਸ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਅਤੇ ਰਜਿਸਟ੍ਰੇਸ਼ਨ ਸਲਿੱਪ ਨਾਲ ਸਮੁਦਾਇਕ ਸੇਵਾ ਕੇਂਦਰਾਂ ਤੋ ਕਾਰਡ ਬਣਨਗੇ ਜੋ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਪੈਨਲ ਹਸਪਤਾਲਾਂ ਵਿੱਚ ਲਾਗੂ ਹੋਵੇਗਾ। ਇਸ ਮੌਕੇ ਐਮ ਐਲ ਏ ਲਾਭ ਸਿੰਘ ਉਗੋਕੇ ਨੇ ਬੋਲਦਿਆਂ ਕਿਹਾ ਕਿ ਹਲਕਾ ਭਦੌੜ ਦੇ ਪਿੰਡਾ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਸੁਰੂ ਕੀਤੇ ਗਏ ਹਨ ਜਿਨਾ ਵਿਕਾਸ ਕਾਰਜਾ ਤੇ ਪੰਜਾਬ ਸਰਕਾਰ ਕਰੋੜਾ ਰੁਪਏ ਖਰਚ ਕਰੇਗੀ।






