ਮਨਪ੍ਰੀਤ ਸਿੰਘ ਹੱਕ ਸੱਚ ਦੀ ਬਾਣੀ
ਗੋਨਿਆਣਾ ਮੰਡੀ 13 ਅਪ੍ਰੈਲ ਆਲ ਇੰਡੀਆ ਕਸ਼ੱਤਰੀਆ ਟਾਂਕ ਪਤੀਨਿੱਧ ਸਭਾ ਦੀ ਭਰਵੀਂ ਇਕੱਤਰਤਾਂ ਸਭਾ ਦੇ ਜਰਨਲ ਸੈਕਟਰੀ ਮੇਜਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਾਬਾ ਨਾਮਦੇਵ ਭਵਨ ਬਠਿੰਡਾ ਵਿਖੇ ਹੋਈ ਜਿਸ ਵਿੱਚ ਪੰਜਾਬ ਭਰ ਦੀਆਂ ਇਕਾਈਆਂ ਦੇ ਜਿਹਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ,ਕੋਟਕਪੂਰਾ,ਸ਼ਾਹਕੋਟ,ਨਕੋਦਰ,ਲੋਹੀਆ,ਚੰਡੀਗੜ੍ਹ,ਪਾੜਤਾਂ ਬਰਨਾਲਾ,ਸਮਾਣਾ,ਅੰਬਾਲਾ ਧਰਾਲੀ ( ਹਰਿਆਣਾ) ਮਾਨਸਾ,ਰਾਮਪੁਰਾ,ਰਾਮਾ ਮੰਡੀ,ਸੰਗਤ ਮੰਡੀ,ਭੁੱਚੋ ਅਤੇ ਬਠਿੰਡਾ ਦੇ ਪ੍ਤੀਨਿਧ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਮੀਟਿੰਗ ਦੀ ਕਾਰਵਾਈ ਬਠਿੰਡਾ ਜ਼ਿਲੇ ਦੇ ਪ੍ਧਾਨ ਹਰਦੀਪ ਸਿੰਘ ਸੇਵਾ ਮੁਕਤ ਜਿਲਾ ਸਿੱਖਿਆ ਅਫ਼ਸਰ ਵਲੋਂ ਕੀਤੀ, ਮੇਜਰ ਸਿੰਘ ਸਿੱਧੂ ਵਲੋ ਮੀਟਿੰਗ ਦੇ ਅਜੰਡੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਧਾਨ ਸਤਨਾਮ ਸਿੰਘ ਦਮਦਮੀ ਦਾ ਸਮਾ ਪੀਰਡ ਤਿੰਨ ਸਾਲ ਦਾ ਪੂਰਾ ਹੋ ਜਾਣ ਤੋ ਬਾਅਦ ਵੀ ਡੇਢ ਸਾਲ ਉਪਰ ਲੰਘ ਗਿਆ ਹੋਣ ਕਰਕੇ ਪ੍ਤੀਨਿਧ ਸਭਾ ਦੇ ਸਾਰੇ ਆਗੂਆ ਵਲੋ ਕਈ – ਕਈ ਵਾਰ ਬੇਨਤੀਆਂ ਕਰਨ ਦੇ ਬਾਫਜੂਦ ਵੀ ਨਾ ਤਾ ਮੀਟਿੰਗ ਕੀਤੀ ਤੇ ਨਾਹੀ ਕੋਈ ਹਿਸਾਬ ਕਿਤਾਬ ਦਾ ਲੇਖਾ ਜੋਖਾ ਦੇਣ ਬਾਰੇ ਜਾਣਕਾਰੀ ਦਿੱਤੀ, ਇਹਨਾ ਕਾਰਨਾ ਨੂੰ ਮੁੱਖ ਰੱਖਦਿਆਂ ਕਰਕੇ ਮੀਟਿੰਗ ਰੱਖੀ ਗਈ ਹੈ ਇਸ ਮੋਕੇ ਤੇ ਵੱਖ- ਵੱਖ ਬੁਲਾਰਿਆ ਵਲੋ ਜਿਹਨਾ ਵਿੱਚ ਚੈਅਰਮੈਨ ਬਲਵਿੰਦਰ ਸਿੰਘ ਚੋਹਾਨ ਬਠਿੰਡਾ,ਸਾਬਕਾ ਕੋਮੀ ਪ੍ਧਾਨ ਤੇ ਸਰਪੱਸਤ ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ,ਦੁਆਬਾ ਜੋਨ ਦੇ ਇੰਨਚਾਰਜ ਮਨਜੀਤ ਸਿੰਘ ਦੇਦ,ਗੁਰਤੇਜ ਸਿੰਘ ਰੰਗੀਲਾ,ਜੋਗਾ ਸਿੰਘ ਟਾਹਲੀ ਅਤੇ ਜਰਨੈਲ ਸਿੰਘ ਧਰਾਲੀ ( ਹਰਿਆਣਾ) ਸ਼ਰਨਜੀਤ ਸਿੰਘ ਮੂਕਰ ਕੋਟਕਪੂਰਾ,ਜਗਦੇਵ ਸਿੰਘ ਸਮਾਣਾ,ਐਡਵੋਕੇਟ ਸਿਮਰਨਜੀਤ ਸਿੰਘ ਬਠਿੰਡਾ,ਗਰਤੇਜ ਸਿੰਘ ਡੱਬਵਾਲੀ,ਅਨਿਲ ਦੇਵਤਾ ਲੁਧਿਆਣਾ ਅਤੇ ਬਠਿੰਡਾ ਇਕਾਈ ਦੇ ਪ੍ਧਾਨ ਖਾਲਸਾ ਜਗਦੀਪ ਸਿੰਘ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਪ੍ਧਾਨ ਵਲੋ ਕੀਤੀ ਅਣਗਹਿਲੀ ਦੀ ਪੂਰਜੋਰ ਸ਼ਬਦਾਂ ਚ ਨਿੰਦਿਆ ਕੀਤੀ ਤੇ ਨਵੀ ਸਿਰ ਇਉ ਪ੍ਧਾਨ ਦੀ ਚੋਣ ਕਰਨ ਲਈ ਸਹਿਮਤੀ ਜਤਾਈ, ਇਸ ਮੋਕੇ ਤੇ ਇੱਕ ਮਤਾ ਪਾਸ ਕੀਤਾ ਗਿਆ ਜਿਸ ਵਿੱਚ ਪੰਜ ਮੈਬਰਾਂ ਦੀ ਕਮੇਟੀ ਬਨਾਈ ਗਈ ਇਸ ਕਮੇਟੀ ਵਿੱਚ ਮੇਜਰ ਸਿੰਘ ਸਿੱਧੂ ਬਠਿੰਡਾ,ਨਿਰੰਜਣ ਸਿੰਘ ਰੱਖਰਾ ਸ੍ਰੀ ਮੁਕਤਸਰ ਸਾਹਿਬ,ਜਸਵੀਰ ਸਿੰਘ ਮਾਨਸਾ,ਹਰਦੀਪ ਸਿੰਘ ਤੱਗੜ ਅਤੇ ਕੋਰ ਸਿੰਘ ਉਪਲੀ ਬਰਨਾਲਾ ਦੇ ਨਾਮ ਸ਼ਾਮਲ ਹਨ ਇਹ ਕਮੇਟੀ 19 ਅਪਰੈਲ ਤੋ ਪਹਿਲਾ ਪ੍ਰਧਾਨ ਨਾਲ ਗੱਲਬਾਤ ਕਰੇਗੀ ਬਾਅਦ ਵਿੱਚ ਇੱਕ ਮਹੀਨੇ ਦੇ ਅੰਦਰ – ਅੰਦਰ ਮਈ ਵਿੱਚ ਚੋਣ ਕਰਵਾਏਗੀ,ਇਸ ਮੋਕੇ ਤੇ ਜਗਜੀਤ ਸਿੰਘ ਫੋਜੀ ਤੇ ਰਛਪਾਲ ਸਿੰਘ ਟੀਟਾ ਸ੍ਰੀ ਮੁਕਤਸਰ ਸਾਹਿਬ,ਰੂਪ ਸਿੰਘ ਜੱਸਲ ਸਾਬਕਾ ਜਿਲਾ ਪ੍ਧਾਨ,ਜਗਸੀਰ ਸਿੰਘ ਵੀਨਸ ਸਰੂਪ ਸਿੰਘ ਬਰਨਾਲਾ,ਬਰਜਿੰਦਰ ਸਿੰਘ ਜੱਸਲ,ਸੁਖਚੈਨ ਸਿੰਘ ਪੁਰਬਾ,ਸੁਰਜੀਤ ਸਿੰਘ ਵੱਟਕ,ਸੰਤੋਖ ਸਿੰਘ ਗੁਰਜੰਟ ਸਿੰਘ ਗੁਰਦਾਸ ਸਿੰਘ ਤੇ ਗੁਰਸਰਨ ਸਿੰਘ ਸਮਾਣਾ,ਰਮਨਦੀਪ ਸਿੰਘ ਮਾਈਸਰਖਾਨਾ,ਗੁਰਚਰਨ ਸਿੰਘ ਡੱਬਵਾਲੀ,ਤਾਰਾ ਸਿੰਘ ਰਾਏ,ਦਰਸ਼ਨ ਸਿੰਘ ਕੋਟ ਗੁਰੂ ਕੇ,ਹਰਪਾਲ ਸਿੰਘ ਸੰਗਤ ਮੰਡੀ,ਗੁਰਮੀਤ ਸਿੰਘ ਸਤਨਾਮ ਸਿੰਘ ਭੁੱਚੋ,ਜਸਵੀਰ ਸਿੰਘ ਸਾਬਕਾ ਪ੍ਧਾਨ ਗੁਰਬਖਸ਼ ਸਿੰਘ ਮਾਨਸਾ,ਬਲਜੀਤ ਸਿੰਘ ਕੈਂਥ, ਮਨਿੰਦਰ ਸਿੰਘ ਸੱਪਲ,ਬੇਅੰਤ ਸਿੰਘ ਨਕੋਦਰ,ਹਰਮੀਤ ਸਿੰਘ ਰਤਨ,ਬਸੰਤ ਸਿੰਘ ਰਤਨ ਤੋ ਇਲਾਵਾ ਵੱਖ -ਵੱਖ ਇਕਾਈਆਂ ਦੇ ਮੈਬਰ ਮੋਜੂਦ ਸਨ।






