ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਬਰਨਾਲਾ, 23 ਅਪ੍ਰੈਲ
        ਸਿਹਤ ਵਿਭਾਗ ਬਰਨਾਲਾ, ਡਾਇਰੈਕਟਰ ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਅਤੇ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।
      ਇਹ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ. ਹਰੀਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ ਵਿੱਚ ਗਰਭਵਤੀ ਔਰਤਾਂ, ਸੜਕੀ ਹਾਦਸਿਆਂ ਜਾਂ ਕਿਸੇ ਵੀ ਐਮਰਜੈਂਸੀ ਲਈ ਹਰ ਪ੍ਰਕਾਰ ਦਾ ਬਲੱਡ ਗਰੁੱਪ ਉਪਲਬਧ ਹੈ। ਜਦੋਂ ਵੀ ਕਿਸੇ ਮਰੀਜ਼ ਨੂੰ ਖੂਨ ਦੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਬਿਨਾਂ ਕਿਸੇ ਦੇਰੀ ਤੋਂ ਮੁਹਈਆ ਕਰਵਾ ਦਿੱਤਾ ਜਾਂਦਾ ਹੈ।
   ਡਾ. ਅਯੂਸ਼ ਬਡਲਾਨ ਬਲੱਡ ਟਰਾਂਸਫਿਊਜ਼ਨ ਅਫ਼ਸਰ ਨੇ ਦੱਸਿਆ ਕਿ ਬਲੱਡ ਬੈਂਕ ਬਰਨਾਲਾ ਵੱਲੋਂ ਬਲੱਡ ਬੈਂਕ ਸੰਗਰੂਰ ਨਾਲ ਤਾਲਮੇਲ ਕਰਕੇ ਸਮੇਂ-ਸਮੇਂ ‘ਤੇ ਖੂਨ ਲਿਆ ਜਾਂਦਾ ਹੈ। ਖੂਨ ਇਕੱਤਰ ਕਰਨ ਤੋਂ ਬਾਅਦ ਜਾਂਚ ਲਈ ਬਲੱਡ ਬੈਂਕ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਜਾਂਦਾ ਹੈ।
ਓਹਨਾਂ ਦਸਿਆ ਕਿ ਮਿਤੀ 28 ਜਨਵਰੀ 2026 ਤੋਂ ਸਿਵਲ ਹਸਪਤਾਲ ਬਰਨਾਲਾ ਦੀ ਪੁਰਾਣੀ ਇਮਾਰਤ ਦੇ ਕਮਰਾ ਨੰਬਰ 12 ਨੂੰ ਬਲੱਡ ਸਟੋਰੇਜ ਯੂਨਿਟ ਬਣਾਇਆ ਹੋਇਆ ਹੈ ਜਿੱਥੇ ਲੋੜ ਅਨੁਸਾਰ ਖੂਨ ਸਟੋਰ ਕੀਤਾ ਗਿਆ ਹੈ। ਕਿਸੇ ਵੀ ਆਗਾਮੀ ਹਾਲਤ ਵਿੱਚ ਲੋੜ ਅਨੁਸਾਰ ਖੂਨ ਦੇ ਦਿੱਤਾ ਜਾਂਦਾ ਹੈ। ਜੇਕਰ ਕੋਈ ਦੁਰਲੱਭ ਬਲੱਡ ਗਰੁੱਪ ਵਾਲੇ ਮਰੀਜ਼ ਨੂੰ ਲੋੜ ਹੁੰਦੀ ਹੈ ਤਾਂ ਉਸ ਦੀ ਸਹੂਲਤ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਮਰੀਜ਼ ਨੂੰ ਬਲੱਡ ਬੈਂਕ ਸੰਗਰੂਰ ਵਿਖੇ ਲੈ ਕੇ ਜਾਣ ਅਤੇ ਆਉਣ ਲਈ ਬਿਲਕੁਲ ਮੁਫਤ ਹੈ ਤਾਂ ਜੋ ਕਿਸੇ ਵੀ ਮਰੀਜ਼ ਨੂੰ ਬਾਹਰੋਂ ਖੂਨ
ਲਿਆਉਣ ਦੀ ਲੋੜ ਨਾ ਪਵੇ।

One thought on “ਸਿਵਲ ਹਸਪਤਾਲ ਵਿਚ ਬਲੱਡ ਸਟੋਰੇਜ ਯੂਨਿਟ ਦੀ ਸਹੂਲਤ, ਐਮਰਜੈਂਸੀ ਦੌਰਾਨ ਹਰ ਤਰ੍ਹਾਂ ਦਾ ਬਲੱਡ ਗਰੁੱਪ ਉਪਲਬਧ: ਸਿਵਲ ਸਰਜਨ”

Leave a Reply

Your email address will not be published. Required fields are marked *