ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਬਰਨਾਲਾ 02  ਮਈ  ਆਦਰਸ਼ ਸਕੂਲ 2007 ਵਿੱਚ ਐੱਸ ਏ ਡੀ ਅਤੇ ਭਾਜਪਾ ਰਾਜ ਸਮੇਂ ਪੇਂਡੂ ਹਲਕਿਆਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਮੁਕਾਬਲੇ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਕੀਮ ਦਾ ਨਿਰਮਾਣ ਕੀਤਾ ਸੀ 25 ਸਕੂਲ ਖੋਲ੍ਹੇ ਗਏ ਸਨ

ਜਿਨ੍ਹਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਮੁਫ਼ਤ ਪੜਾਈ ਕਰਵਾਈ ਜਾਂਦੀ ਹੈ ਇਹਨਾਂ ਸਕੂਲਾਂ ਵਿੱਚ ਮੁਫ਼ਤ ਵਿਦਿਆ ਦੇ ਨਾਲ ਨਾਲ ਕਿਤਾਬਾ ਯੂਨੀਫ਼ਾਰਮ ਅਤੇ ਮਿਆਰੀ ਖਾਣਾ ਭੀ ਮੁਫ਼ਤ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਇਹ ਜਾਣਕਾਰੀ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਸਾਡੇ ਜਿਲ੍ਹੇ ਅੰਦਰ ਭੀ ਇਕ ਆਦਰਸ਼ ਸਕੂਲ ਕਾਲੇਕੇ ਪਿੰਡ ਖੋਲਿਆ ਗਿਆ ਸੀ

ਜਿਸ ਦੀ ਅੱਜਕਲ੍ਹ ਬਹੁਤ ਬੁਰੀ ਦੁਰਦਸ਼ਾ ਹੈ ਵੈਸੇ ਤਾਂ ਸਾਰੇ ਹੀ ਆਦਰਸ਼ ਸਕੂਲਾਂ ਦੀ ਹਾਲਤ ਮਾੜੀ ਹੈ ਕਾਲੇਕੇ ਸਕੂਲ ਪਹੁੰਚਣ ਲਈ ਮੇਨ ਸੜਕ ਤੋਂ ਸਕੂਲ ਤੱਕ ਤਕਰੀਬਨ ਡੇਢ ਕਿਲੋਮੀਟਰ ਦਾ ਰਸਤਾ ਬੇਹੱਦ ਹੀ ਤਰਸਯੋਗ ਹਾਲਤ ਵਿੱਚ ਖਾਸ ਕਰ ਜਦ ਥੋੜੀ ਜੀ ਭੀ ਬਾਰਸ ਪੈ ਜਾਵੇ ਤਾਂ ਬੱਚਿਆਂ ਨੂੰ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ

2022 ਤੋ ਬਾਦ ਕੋਈ ਭੀ ਸਾਇੰਸ ਦਾ ਟੀਚਰ ਇਸ ਸਕੂਲ ਵਿੱਚ ਨਹੀਂ ਹੈ ਪਹਿਲਾ 40 ਤੋ 50 ਬੱਚੇ ਮੈਡੀਕਲ ਅਤੇ ਨਾਨ ਮੈਡੀਕਲ ਕਲਾਸਾਂ ਵਿੱਚ ਸਨ ਪ੍ਰੰਤੂ 22 ਤੋ ਬਾਦ ਇਹਨਾਂ ਬੱਚਿਆਂ ਦੀ ਗਿਣਤੀ ਖਤਮ ਹੋ ਗਈ ਤਾਂ ਅੱਜ ਅਗਰ ਦੇਖੀਏ ਤਾਂ ਚਾਰ ਬੱਚੇ ਸਾਇੰਸ ਸਟਰੀਮ ਦੇ ਹਨ ਜਿੰਨਾ ਵਿੱਚੋ ਦੋ ਬੱਚੇ ਛੱਡ ਕੇ ਜਾ ਰਹੇ ਹਨ ਅਤੇ ਸਾਫ਼ ਸਾਫ ਨਜਰ ਆ ਰਿਹਾ ਹੈ

ਕਿ ਸਿੱਖਿਆ ਕ੍ਰਾਂਤੀ ਦੀਆ ਸਰੇਆਮ ਧੱਜੀਆਂ ਉੱਡ ਰਹੀਆਂ ਹਨ ਸਿੱਧੂ ਨੇ ਸਿੱਖਿਆ ਮੰਤਰੀ ਅਤੇ ਜਿਲ੍ਹਾ ਪ੍ਰਸਾਸ਼ਨ ਤੋ ਪੁਰਜੋਰ ਮੰਗ ਕੀਤੀ ਕਿ ਇਸ ਆਦਰਸ਼ ਸਕੂਲ ਵਿੱਚ ਤੁਰੰਤ ਲੋੜੀਂਦੇ ਸਾਇੰਸ ਅਧਿਆਪਕ ਤਾਇਨਾਤ ਕੀਤੇ ਜਾਣ ਅਤੇ ਮੇਨ ਰੋਡ ਤੋਂ ਸਕੂਲ ਤੱਕ ਜਾਣ ਵਾਲੇ ਰਸਤੇ ਤੇ ਪੱਕੀ ਸੜਕ ਬਣਾਈ ਜਾਵੇ।

Leave a Reply

Your email address will not be published. Required fields are marked *

You missed