ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ, 28 ਅਗਸਤ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਤਰਫ਼ੋਂ ਉਨ੍ਹਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਤੇ ਵਿਰੋਧੀ ਧਿਰਾਂ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਉਹ ਇੱਕ ਪਾਸੇ ਸੰਵਿਧਾਨਿਕ ਅਹੁਦੇ ਤੇ ਹਨ ਤੇ ਦੂਸਰੇ ਪਾਸੇ ਸਿਆਸੀ ਅਹੁਦੇ ਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਚੇਅਰਮੈਨੀ ਤੋਂ ਅਸਤੀਫ਼ਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਅਤੇ ਉਸ ਮਗਰੋਂ ਹੀ ਪਾਰਟੀ ਤਰਫ਼ੋਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਹੁਣ ਉਹ ਹਲਕਾ ਚਮਕੌਰ ਸਾਹਿਬ ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜ੍ਹੀ ਨੂੰ 7 ਮਾਰਚ 2025 ਨੂੰ ਐ ਸਸੀ ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ। ਗੜ੍ਹੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਦੱਸਣਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਕਰੀਬ ਛੇ ਸਾਲ ਬਸਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਉਹ ਨਵੰਬਰ 2024 ’ਚ ਪਾਰਟੀ ਤੋਂ ਅਲੱਗ ਹੋ ਗਏ ਸਨ ਤੇ ਉਨ੍ਹਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ’ਤੇ ਰਹੇ। ਜਸਵੀਰ ਸਿੰਘ ਗੜ੍ਹੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ ਚ ਵੀ ਉਹ ਵਿਵਾਦਾਂ ਚ ਰਹੇ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ। ਜ਼ਿਮਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਵਰਤੇ ਜਾਤੀ ਸੂਚਕ ਸ਼ਬਦਾਂ ਕਾਰਨ ਐੱਸਸੀ ਕਮਿਸ਼ਨ ਦੇ ਨਿਸ਼ਾਨੇ ਤੇ ਆਏ। ਬਤੌਰ ਚੇਅਰਮੈਨ ਗੜ੍ਹੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸੰਮਨ ਕੀਤਾ। ਜਦੋਂ ਬਰਨਾਲਾ ਚ ਸਫ਼ਾਈ ਸੇਵਕਾਂ ਤੇ ਪੁਲੀਸ ਨੇ ਜਬਰ ਕੀਤਾ ਸੀ ਤਾਂ ਉਸ ਮੌਕੇ ਚੇਅਰਮੈਨ ਗੜ੍ਹੀ ਦੀ ਚੁੱਪ ਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ। ਜਿਸ ਮਗਰੋਂ ਗੜ੍ਹੀ ਨੂੰ ਬਰਨਾਲਾ ਦੌਰੇ ਤੇ ਜਾਣਾ ਪਿਆ ਸੀ। ਉਨ੍ਹਾਂ ਨੇ ਜਬਰ ਦਾ ਸ਼ਿਕਾਰ ਸਫ਼ਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਚ ਹਾਲ ਚਾਲ ਵੀ ਪੁੱਛਿਆ ਸੀ। ਜਸਵੀਰ ਸਿੰਘ ਗੜ੍ਹੀ ਵੱਲੋਂ ਲਏ ਇੱਕਾ ਦੁੱਕਾ ਫ਼ੈਸਲਿਆਂ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਵੀ ਦਾਖਲ ਦੇਣਾ ਪਿਆ ਸੀ। ਜਸਵੀਰ ਸਿੰਘ ਗੜ੍ਹੀ ਆਪਣੀ ਤਾਇਨਾਤੀ ਦੌਰਾਨ ਕਿਸੇ ਨਾ ਕਿਸੇ ਵਿਵਾਦ ਚ ਉਲਝੇ ਰਹੇ।







Mwmbetlogin, logging in for some action! Hope the odds are in my favor today. Wishing everyone good luck out there. Get logged in at mwmbetlogin
Finally found a site that doesn’t lag during peak hours. The game variety is impressive and the registration process was a breeze. Love it here! Try phjiliok
Smooth experience and very user friendly. I love how quickly I can access my games through jljl5login. It makes gaming so much more convenient.
What wins me over every time is how clear everything is from bonus rules to withdrawal limits. No sneaky fine print or confusing menus just a clean space where I can relax and enjoy my favorite games. My evenings are so much better now. bdtk3bet
The app is a lifesaver for gaming on the go. No more worrying about browser crashes. Everything is just a tap away on 8jililoginapp
If you are looking for a place with a huge range of betting options, this is it. Very transparent and easy to navigate. Visit miliarbetlogin.