ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਸੰਗਰੂਰ 02 ਸਤੰਬਰ ਪਿਛਲੇ 29 ਸਾਲਾਂ ਤੋਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਸ੍ਰੀਮਤੀ ਕਮਲੇਸ਼ ਕੁਮਾਰੀ ਸ.ਸ ਮਿਸਟ੍ਰੈਸ ਅੱਜ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ ਮੁਕਤੀ ਤੇ ਅੱਜ ਪ੍ਰੇਮ ਸਭਾ ਹਾਈ ਸਕੂਲ ਸੰਗਰੂਰ (ਸਰਕਾਰੀ ਸਹਾਇਤਾ ਪ੍ਰਾਪਤ) ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਨਿੱਘੀ ਅਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਟਾਫ ਵੱਲੋਂ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਸਕੂਲ ਕੈਂਪਸ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਗਰੀਸ਼ ਗਰਗ ਨੇ ਦੱਸਿਆ ਕਿ ਮੈਡਮ ਕਮਲੇਸ਼ ਕੁਮਾਰੀ ਵੱਲੋਂ ਇਸ ਸਕੂਲ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਅਤੇ ਉਹਨਾਂ ਵੱਲੋਂ ਆਪਣੀ ਡਿਊਟੀ ਪ੍ਰਤੀ ਤਨਦੇਹੀ ਤੇ ਇਮਾਨਦਾਰੀ ਨਾਲ ਕੀਤੀ ਸੇਵਾ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਸਕੂਲ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਬਣਦਾ ਮਾਨ ਸਨਮਾਨ ਵੀ ਮੈਡਮ ਕਮਲੇਸ਼ ਕੁਮਾਰੀ ਵੱਲੋਂ ਦਿੱਤਾ ਗਿਆ ਅਤੇ ਡਿਊਟੀ ਪ੍ਰਤੀ ਉਹਨਾਂ ਕਦੇ ਵੀ ਲਾਪਰਵਾਹੀ ਨਹੀਂ ਵਰਤੀ ਤੇ ਹਮੇਸ਼ਾ ਹੀ ਆਪਣੀ ਡਿਊਟੀ ਨੂੰ ਪਹਿਲ ਦਿੱਤੀ । ਸਮੂਹ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਟਾਫ ਵੱਲੋਂ ਜਿੱਥੇ ਉਹਨਾਂ ਦੀ ਸੇਵਾ ਮੁਕਤੀ ਤੇ ਪੂਰੇ ਅਗਰਵਾਲ ਪਰਿਵਾਰ ਨੂੰ ਵਧਾਈ ਦਿੱਤੀ ਗਈ ਉਥੇ ਹੀ ਕਮਲੇਸ਼ ਕੁਮਾਰੀ ਤੇ ਉਹਨਾਂ ਦੇ ਪਰਿਵਾਰ ਨੂੰ ਸਮੂਹ ਸਟਾਫ ਵੱਲੋਂ ਯਾਦਗਾਰੀ ਚਿੰਨ ਤੇ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗਰੀਸ਼ ਗਰਗ ਜੀ ਵੱਲੋਂ ਮੈਡਮ ਕਮਲੇਸ਼ ਕੁਮਾਰੀ ਜੀ ਨੂੰ ਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਅਵਤਾਰ ਸਿੰਘ ਨੇ ਨਿਭਾਈ । ਅਵਤਾਰ ਸਰ ਜੀ ਵੱਲੋਂ ਮਾਣ-ਪੱਤਰ ਨੂੰ ਪੜ੍ਹ ਕੇ ਸੁਣਾਇਆ ਗਿਆ ਜਿਸ ਵਿੱਚ ਮੈਡਮ ਕਮਲੇਸ਼ ਕੁਮਾਰੀ ਦੀ ਜੀਵਨੀ ਤੇ ਚਾਨਣਾ ਪਾਇਆ ਹੋਇਆ ਸੀ ।ਮੈਡਮ ਕਮਲੇਸ਼ ਕੁਮਾਰੀ ਜੀ ਦੀ ਨਨਦ ਰਿਟਾਇਰਡ ਲੈਕਚਰਾਰ ਦੀਪਿਕਾ ਰਾਣੀ ਵੱਲੋਂ ਵੀ ਆਪਣੀ ਭਾਬੀ ਜੀ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਵਿਦਾਇਗੀ ਭਾਸ਼ਣ ਦਿੱਤਾ ਗਿਆ ਅਤੇ ਉਹਨਾਂ ਦੇ ਸੇਵਾ ਕਾਲ ਨਾਲ ਜੁੜੀਆਂ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਮੇਰੀ ਭਾਬੀ ਜੀ ਨੇ ਡਿਊਟੀ ਦੇ ਨਾਲ ਨਾਲ ਆਪਣੇ ਸਹੁਰੇ ਪਰਿਵਾਰ ਦਾ ਵੀ ਮਾਨ ਸਨਮਾਨ ਕੀਤਾ ਹੈ । ਸ੍ਰੀਮਤੀ ਕਮਲੇਸ਼ ਕੁਮਾਰੀ ਜੀ ਦੀ ਵੱਡੀ ਬੇਟੀ ਡਾਕਟਰ ਮਾਨਸੀ ਅਤੇ ਜਵਾਈ ਇੰਜਨੀਅਰ ਮਨੀ ਸਿੰਗਲਾ ਵੱਲੋਂ ਵੀ ਆਪਣੀ ਮਾਤਾ ਸ੍ਰੀਮਤੀ ਕਮਲੇਸ਼ ਕੁਮਾਰੀ ਜੀ ਨੂੰ ਸੇਵਾ ਮੁਕਤੀ ਤੇ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਮੈਡਮ ਕਮਲੇਸ਼ ਕੁਮਾਰੀ ਦੀ ਛੋਟੀ ਬੇਟੀ ਜਾਸਿਕਾ ਜੋ ਕਿ ਖ਼ੁਦ ਵੀ ਇੱਕ ਅਧਿਆਪਕਾ ਹਨ, ਉਹਨਾਂ ਨੇ ਵੀ ਆਪਣੇ ਮਾਤਾ ਜੀ ਦੀ ਅਧਿਆਪਨ ਸੇਵਾ ਪ੍ਰਤੀ ਸਮਰਪਣ ਭਾਵਨਾ ਨੂੰ ਆਪਣੇ ਵਿਚਾਰਾਂ ਰਾਹੀਂ ਪੇਸ਼ ਕੀਤਾ।ਮੈਡਮ ਕਮਲੇਸ਼ ਕੁਮਾਰੀ ਜੀ ਵੱਲੋਂ ਆਪਣੇ ਸੰਬੋਧਨ ਦੌਰਾਨ ਆਪਣੀ 29 ਸਾਲ ਦੀ ਸਿੱਖਿਆ ਵਿਭਾਗ ਚ ਕੀਤੀਆਂ ਸੇਵਾਵਾਂ ਤੇ ਚਾਨਣਾ ਪਾਇਆ ਅਤੇ ਭਰੇ ਮਨ ਵਿੱਚ ਕਿਹਾ ਕਿ ਇਸ ਸਕੂਲ ਵਿਖੇ ਬਿਤਾਏ ਆਪਣੇ ਸਮੇਂ ਨੂੰ ਕਦੇ ਵੀ ਨਹੀਂ ਭੁੱਲਣਗੇ ਕਿਉਂਕਿ ਇਸ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ , ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਇਥੇ ਬਹੁਤ ਮਾਣ ਅਤੇ ਸਤਿਕਾਰ ਮਿਲਿਆ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗਰੀਸ਼ ਗਰਗ ਜੀ ਵੱਲੋਂ ਆਪਣੇ ਸੰਬੋਧਨ ਦੌਰਾਨ ਮੈਡਮ ਕਮਲੇਸ਼ ਕੁਮਾਰੀ ਵੱਲੋਂ ਇਸ ਸਕੂਲ ਵਿੱਚ ਨਿਭਾਈਆਂ ਸੇਵਾਵਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਤੰਦਰੁਸਤ ਰਹਿਣ, ਚੜਦੀ ਕਲਾ ਚ ਰਹਿਣ ਅਤੇ ਪਰਮਾਤਮਾ ਉਹਨਾਂ ਦੀਆਂ ਮਨੋਕਾਮਨਾਵਾਂ ਹਮੇਸ਼ਾ ਪੂਰੀਆਂ ਕਰੋ । ਸਕੂਲ ਪ੍ਰਬੰਧਕ ਕਮੇਟੀ ਦੇ ਜਾਂਇਟ ਸਕੱਤਰ ਸ੍ਰੀ ਦਲਜੀਤ ਸਿੰਘ ਢੰਡਾਸ ਵੱਲੋਂ ਵੀ ਮੈਡਮ ਕਮਲੇਸ਼ ਕੁਮਾਰੀ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਅਤੇ ਭਵਿੱਖ ਵਿੱਚ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ।ਮੈਡਮ ਚਤੁਰਭੁਜ ਗੋਇਲ ਵੱਲੋਂ ਭਜਨ ਗਾ ਕੇ ਮੈਡਮ ਕਮਲੇਸ਼ ਕੁਮਾਰੀ ਜੀ ਨੂੰ ਸ਼ੁਭਕਾਮਨਾ ਭੇਟ ਕੀਤੀਆਂ। ਮੈਡਮ ਕਮਲੇਸ਼ ਕੁਮਾਰੀ ਵੱਲੋਂ ਸੰਸਥਾ ਵਿੱਚ ਕੰਮ ਕਰਦੇ ਦਰਜ਼ਾ ਚਾਰ ਦੇ ਸਾਥੀਆਂ ਨੂੰ ਇਸ ਵਿਸ਼ੇਸ਼ ਅਵਸਰ ਤੇ ਸੂਟ ਅਤੇ ਮਠਿਆਈ ਦੇ ਕੇ ਸਨਮਾਨਿਤ ਕੀਤਾ ਅਤੇ ਸੰਸਥਾ ਨੂੰ ਪੰਜ ਪੱਖੇ ਦਾਨ ਵਜੋਂ ਭੇਂਟ ਕੀਤੇ।ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਸ਼੍ਰੀ ਦੇਵਰਾਜ ਵੱਲੋਂ ਵੀ ਮੈਡਮ ਕਮਲੇਸ਼ ਕੁਮਾਰੀ ਦੁਆਰਾ ਇਸ ਸੰਸਥਾ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਗੀਤਾ ਰਾਣੀ ,ਮੈਡਮ ਮੋਨਿਕਾ, ਮੈਡਮ ਜਯੋਤਸਨਾ, ਮੈਡਮ ਨਵਜੀਤ, ਮੈਡਮ ਹਰਿੰਦਰ, ਮੈਡਮ ਸੀਮਾ, ਮੈਡਮ ਵਿਸ਼ੈਲੀ, ਮੈਡਮ ਸੁਖਬੀਰ ,ਮੈਡਮ ਦਲਵੀਰ, ਸਰ ਪੁਸ਼ਪਿੰਦਰ ਸਿੰਘ ਆਦਿ ਨੇ ਵੀ ਇਸ ਸੇਵਾ ਮੁਕਤੀ ਅਤੇ ਵਿਦਾਇਗੀ ਪਾਰਟੀ ਦੀ ਸ਼ੋਭਾ ਵਧਾਈ।







