ਪਾਲਤੂ ਜਾਨਵਰਾਂ ਤੇ ਪੰਛੀਆਂ ਦੀ ਸਿਹਤ ਜਾਂਚ, ਟੀਕਾਕਰਨ ਅਤੇ ਡੀਵਾਰਮਿੰਗ ਦੀ ਸਹੂਲਤ ਵੀ ਮੁਫ਼ਤ

ਮਨਿੰਦਰ ਸਿੰਘ, ਬਰਨਾਲਾ

ਬਰਨਾਲਾ, 17 ਸਤੰਬਰ ਛੋਟੇ ਜਾਨਵਰਾਂ ਅਤੇ ਪਾਲਤੂ ਪਸ਼ੂ-ਪੰਛੀਆਂ ਦੀ ਸਿਹਤ ਸੰਭਾਲ ਨੂੰ ਸਮਰਪਿਤ ਬੱਤਾ ਕਲੀਨਿਕ, ਬਰਨਾਲਾ ਵੱਲੋਂ ਆਉਂਦੇ ਐਤਵਾਰ ਨੂੰ ਮੁਫ਼ਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਪਾਲਤੂ ਜਾਨਵਰਾਂ ਦੀ ਸਿਹਤ ਜਾਂਚ ਦੇ ਨਾਲ-ਨਾਲ ਟੀਕਾਕਰਨ ਅਤੇ ਡੀਵਾਰਮਿੰਗ ਦੀ ਸਹੂਲਤ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਕੈਂਪ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ।

ਕੈਂਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾਕਟਰ ਜਤਨ ਬੱਤਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਛੋਟੇ ਜਾਨਵਰਾਂ ਦੇ ਇਲਾਜ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਸੇਵਾਵਾਂ ਨਿਭਾ ਰਹੇ ਹਨ। ਬਰਨਾਲਾ ਵਿਖੇ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਖੇ ਵੀ ਆਪਣੀਆਂ ਡਾਕਟਰੀ ਸੇਵਾਵਾਂ ਦੇ ਚੁੱਕੇ ਹਨ।

ਡਾ. ਜਤਨ ਬੱਤਾ ਨੇ ਕਿਹਾ ਕਿ ਜਾਨਵਰਾਂ ਦੀ ਸੇਵਾ ਕਰਨਾ, ਉਨ੍ਹਾਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਨੇੜਿਓਂ ਸਮਝਣਾ ਉਨ੍ਹਾਂ ਦੇ ਜੀਵਨ ਦਾ ਇੱਕ ਵਿਸ਼ੇਸ਼ ਮਕਸਦ ਹੈ। ਉਨ੍ਹਾਂ ਅਨੁਸਾਰ ਬਰਨਾਲਾ ਵਿਖੇ ਕਲੀਨਿਕ ਸ਼ੁਰੂ ਕਰਨ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਸੇਵਾ ਭਾਵਨਾ ਨੂੰ ਪਹਿਲ ਦਿੰਦਿਆਂ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਡਾਕਟਰ ਹੋਣਾ ਇੱਕ ਪੇਸ਼ਾ ਹੈ, ਪਰ ਇਨਸਾਨੀਅਤ ਅਤੇ ਬੇਜ਼ੁਬਾਨ ਜੀਵਾਂ ਪ੍ਰਤੀ ਹਮਦਰਦੀ ਰੱਖਣਾ ਕੁਦਰਤ ਦੀ ਵੱਡੀ ਦਾਤ ਹੈ।ਇਸੇ ਭਾਵਨਾ ਨਾਲ ਉਹ ਜਾਨਵਰਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਢੁਕਵਾਂ ਇਲਾਜ ਮੁਹੱਈਆ ਕਰਵਾਉਂਦੇ ਹਨ।

ਡਾ. ਬੱਤਾ ਨੇ ਦੱਸਿਆ ਕਿ ਕਲੀਨਿਕ ਵਿਖੇ ਜਾਨਵਰਾਂ ਦੇ ਇਲਾਜ ਲਈ ਵੱਖ-ਵੱਖ ਕਿਸਮਾਂ ਦੀਆਂ ਦਵਾਈਆਂ ਅਤੇ ਉਨ੍ਹਾਂ ਲਈ ਲੋੜੀਂਦੀ ਗੁਣਵੱਤਾ ਵਾਲੀ ਫੂਡ ਵੀ ਉਪਲਬਧ ਹੈ, ਤਾਂ ਜੋ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਇੱਕੋ ਥਾਂ ’ਤੇ ਸਿਹਤ ਸੰਭਾਲ ਨਾਲ ਸਬੰਧਤ ਲੋੜੀਂਦੀਆਂ ਸਹੂਲਤਾਂ ਮਿਲ ਸਕਣ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪਾਲਤੂ ਕੁੱਤੇ, ਬਿੱਲੀਆਂ ਜਾਂ ਹੋਰ ਛੋਟੇ ਜਾਨਵਰਾਂ ਅਤੇ ਪੰਛੀਆਂ ਨੂੰ ਸਿਹਤ ਜਾਂਚ ਲਈ ਕੈਂਪ ਵਿੱਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸਿਹਤ ਜਾਂਚ ਅਤੇ ਲੋੜੀਂਦੀ ਰੋਕਥਾਮੀ ਸੰਭਾਲ ਨਾਲ ਪਾਲਤੂ ਜਾਨਵਰਾਂ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ।