ਸੋਨੀ ਗੋਇਲ ਬਰਨਾਲਾ

ਬਰਨਾਲਾ, 14 ਨਵੰਬਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਅਭਿਜੀਤ ਕਪਲਿਸ਼ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 15 ਨਵੰਬਰ ਦੀ ਸ਼ਾਮ ਤੋਂ 16 ਨਵੰਬਰ  ਦੀ ਸਵੇਰ ਤੱਕ ਕੀਤੀ ਜਾਣ ਵਾਲੀ ਛੱਠ ਪੂਜਾ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ ਵੱਲੋਂ ਵੱਖ-ਵੱਖ ਪੂਜਾ ਸਥਾਨਾਂ ‘ਤੇ ਮੌਕੇ ‘ਤੇ ਜਾ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।  ਇਸ ਮੌਕੇ ਐਸ.ਡੀ.ਐਮ. ਬਰਨਾਲਾ ਨੇ ਦੱਸਿਆ ਕਿ ਛੱਠ ਪੂਜਾ ਦੌਰਾਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੱਜੀ ਦਾ ਤਾਲਾਬ ਹੰਡਿਆਇਆ, ਰਾਮ ਲੀਲਾ ਗਰਾਊਂਡ ਹੰਡਿਆਇਆ, ਨੇੜੇ ਐਫ.ਸੀ.ਆਈ. ਗੋਦਾਮ, ਸੇਖਾ ਫਾਟਕ (ਮੁੱਖ ਪ੍ਰੋਗਰਾਮ) ਬਰਨਾਲਾ, ਪ੍ਰੇਮ ਨਗਰ ਨੇੜੇ ਮੇਨ ਲਾਈਫ ਡੇਅਰੀ ਬਰਨਾਲਾ, ਭੈਣੀ ਬਸਤੀ ਦੇ ਸਾਹਮਣੇ ਅਨਾਜ ਮੰਡੀ ਵਾਲੀ ਗਲੀ (ਮੋਟਰ ਪਾਰਕ), ਬਰਨਾਲਾ ਆਦਿ ਪ੍ਰਮੁੱਖ ਸਥਾਨਾਂ ਦਾ ਦੌਰਾ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਐਸ.ਡੀ.ਐਮ. ਅਜੀਤਪਾਲ ਸਿੰਘ ਚਹਿਲ ਨੇ ਸਮੂਹ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਹੇਠ ਲਿਖੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Leave a Reply

Your email address will not be published. Required fields are marked *