ਬਰਨਾਲਾ, 20 ਮਈ ( ਸੋਨੀ ਗੋਇਲ)
ਹੁਣ ਤਕ 98448 ਅਰਜ਼ੀਆਂ ਪ੍ਰਾਪਤ, 90519 ਅਰਜ਼ੀਆਂ ਦਾ ਕੀਤਾ ਸਮਾਂਬਧ ਨਿਬੇੜਾ: ਡਿਪਟੀ ਕਮਿਸ਼ਨਰ ਸਰਕਾਰ ਨੇ ਡੀਐੱਸਡੀ ਦੀ ਫੀਸ ਘਟਾਈ, ਸੇਵਾ ਦਾ ਵੱਧ ਤੋਂ ਵੱਧ ਲਾਭ ਲੈਣ ਜ਼ਿਲ੍ਹਾ ਵਾਸੀ ਈ ਸੇਵਾ ਪੋਰਟਲ ‘ਤੇ ਅਰਜ਼ੀਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਕੇ ਅਤੇ ਬਕਾਇਆ ਅਰਜ਼ੀਆਂ ਦੀ ਦਰ ਘਟਾ ਕੇ ਜ਼ਿਲ੍ਹਾ ਬਰਨਾਲਾ ਨੇ ਸੂਬੇ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਵਲੋਂ ਸੇਵਾ ਕੇਂਦਰਾਂ ਰਾਹੀਂ ਵੱਖ ਵੱਖ ਵਿਭਾਗਾਂ ਨਾਲ ਸੰਬਧਤ ਅਰਜ਼ੀਆਂ ਦਿੱਤੀਆਂ ਜਾਂਦੀਆਂ ਹਨ।
ਓਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪੰਜਾਬ ਈ ਸੇਵਾ ਪੋਰਟਲ ‘ਤੇ ਹੁਣ ਤੱਕ 98448 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
20 ਮਈ ਦੇ ਡਾਟਾ ਅਨੁਸਾਰ ਹੁਣ ਤਕ 90519 ਅਰਜ਼ੀਆਂ ਦਾ ਨਿਬੇੜਾ ਹੋ ਚੁੱਕਿਆ ਹੈ ਅਤੇ ਸਿਰਫ 0.08 ਫੀਸਦੀ ਭਾਵ 83 ਅਰਜ਼ੀਆਂ ਬਕਾਇਆ ਹਨ।
ਬਕਾਇਆ ਅਰਜ਼ੀਆਂ ਦੀ ਸਭ ਤੋਂ ਘੱਟ ਦਰ ਦੇ ਨਾਲ ਜ਼ਿਲ੍ਹਾ ਬਰਨਾਲਾ ਪੰਜਾਬ ਭਰ ਵਿੱਚੋਂ ਮੋਹਰੀ ਹੈ।
ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ‘ਤੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਨਾਗਰਿਕਾਂ ਵਲੋਂ ਪ੍ਰਾਪਤ ਅਰਜ਼ੀਆਂ ਦਾ ਸਮਾਂਬੱਧ ਨਿਬੇੜਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਪਵੇ।
ਓਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਡੋਰ ਸਟੀਓ ਸਟੈਪ ਡਿਲੀਵਰੀ (ਡੀ ਐੱਸ ਡੀ) ਦੀ ਸੇਵਾ ਵੀ ਦਿੱਤੀ ਜਾ ਰਹੀ ਹੈ ਜਿਸ ਅਧੀਨ ਨਾਗਰਿਕ ਨੇ 1076 ‘ਤੇ ਕਾਲ ਕਰਕੇ ਆਪਣੇ ਵੇਰਵੇ ਦੇਣੇ ਹੁੰਦੇ ਹਨ ਜਿਸ ਮਗਰੋਂ ਟੀਮ ਨਾਗਰਿਕ ਦੇ ਘਰ ਜਾ ਕੇ ਸਰਵਿਸ ਕਈ ਅਪਲਾਈ ਕਰਵਾਉਂਦੀ ਹੈ।
ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸੇਵਾ ਤਹਿਤ 406 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਨ੍ਹਾਂ ਦੱਸਿਆ ਕਿ ਇਸ ਤਹਿਤ ਸਰਕਾਰ ਵਲੋਂ ਫੀਸ 120 ਰੁਪਏ ਤੋਂ ਘੱਟ ਕਰਕੇ 50 ਰੁਪਏ ਕਰ ਦਿੱਤੀ ਗਈ ਹੈ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੀ ਐੱਸ ਡੀ ਤਹਿਤ ਹੁਣ ਤਕ 1612 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਇਸ ਮੌਕੇ ਡੀ ਟੀ ਸੀ ਸੰਜੈ ਅਹੂਜਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 14 ਸੇਵਾ ਕੇਂਦਰ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਵਿੱਚ ਟਾਈਪ 1 ਸੇਵਾ ਕੇਂਦਰ 1, ਟਾਈਪ 2 ਸੇਵਾ ਕੇਂਦਰ 8 ਅਤੇ ਟਾਈਪ 3 ਸੇਵਾ ਕੇਂਦਰ 5 ਹਨ।
ਇਨ੍ਹਾਂ ਸੇਵਾ ਕੇਂਦਰਾਂ ਵਿੱਚ 463 ਤਰ੍ਹਾਂ ਦੀਆਂ ਸੇਵਾਵਾਂ ਮਿਲ ਰਹੀਆਂ ਹਨ।
Posted By SonyGoyal






