ਬਰਨਾਲਾ, 8 ਮਈ (ਮਨਿੰਦਰ ਸਿੰਘ) ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਟੀ ਬੈਨਿਥ ਨੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਹਰ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਦਿਆਂ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਪ੍ਰਤੀ ਸੁਚੇਤ ਰਹਿਣ ਲਈ ਕੁਝ ਮੁੱਢਲੇ ਨਿਯਮ ਹਨ ਜਿੰਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖਤਰੇ ਦਾ ਸੰਕੇਤ ਮਿਲੇ ਤਾਂ ਸਭ ਤੋਂ ਪਹਿਲਾਂ ਕਿਸੇ ਇਮਾਰਤ ਦੇ ਅੰਦਰ ਸ਼ਰਨ ਲੈਣੀ ਹੈ। ਜੇਕਰ ਇਮਾਰਤ ਬਹੁਮੰਜਲਾ ਹੋਵੇ ਤਾਂ ਉਸਦੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀ ਲਾਈਟ ਬੰਦ ਕਰ ਦਿਓ। ਗੈਸ ਸਿੰਲਡਰ ਦੀ ਸਪਲਾਈ ਵੀ ਵਰਤੋਂ ਨਾ ਹੋਣ ਸਮੇਂ ਬੰਦ ਰੱਖੋ। ਘਰ ਦੇ ਅੰਦਰ ਵੀ ਕਿਸੇ ਕੋਨੇ ਵਿਚ ਦਿਵਾਰ ਨਾਲ ਲੁਕੋ। ਖਿੜਕੀ ਵਿਚ ਨਾ ਆਓ। ਜਦ ਤੱਕ ਆਮ ਹਾਲਾਤ ਦਾ ਸੰਕੇਤ ਨਹੀਂ ਮਿਲਦਾ ਬਾਹਰ ਨਾ ਨਿਕਲੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖੱਤ ਦੀ ਓਟ ਲਈ ਜਾਵੇ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਸੜਕ ਕਿਨਾਰੇ ਰੋਕ ਉਸਦੀਆਂ ਲਾਈਟਾਂ ਬੰਦ ਕਰਕੇ ਧਰਤੀ ਤੇ ਛਾਤੀ ਦੇ ਭਾਰ ਲੇਟ ਲਵੋ ਅਤੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਵੋ।
ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਵੀ ਗੈਰਜਰੂਰੀ ਲਾਈਟ ਨਾ ਜਗਾਈ ਜਾਵੇ ਅਤੇ ਖ਼ਤਰੇ ਸਮੇਂ ਇਨਵਰਟਰ, ਜਨਰੇਟਰ ਸਮੇਤ ਕਿਸੇ ਵੀ ਤਰੀਕੇ ਨਾਲ ਕੋਈ ਰੌਸ਼ਨੀ ਨਹੀਂ ਕਰਨੀ ਹੈ। ਸਾਉਣ ਸਮੇਂ ਵੀ ਯਕੀਨੀ ਕਰੋ ਕਿ ਘਰ ਦੇ ਬਾਹਰ ਜਾਂ ਅੰਦਰ ਦੀ ਕਿਸੇ ਲਾਈਟ ਦੀ ਰੌਸ਼ਨੀ ਬਾਹਰ ਨਾ ਜਾ ਰਹੀ ਹੋਵੇ ਅਤੇ ਲਾਈਟਾਂ ਬੰਦ ਕਰ ਦਿਓ। ਜੇਕਰ ਘਰਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਤਾਂ ਉਨ੍ਹਾਂ ਤੇ ਵੀ ਜੇਕਰ ਲਾਈਟ ਲੱਗੀ ਹੈ ਤਾਂ ਉਸਨੂੰ ਵੀ ਬੰਦ ਕਰ ਦਿਓ। ਉਨ੍ਹਾਂ ਨੇ ਕਿਹਾ ਕਿ ਖਤਰੇ ਸਮੇਂ ਘਰ ਦੇ ਅੰਦਰ ਰਹਿਣਾ ਹੈ ਅਤੇ ਘਬਰਾ ਕੇ ਛੱਤ ਜਾਂ ਬਾਹਰ ਨਹੀਂ ਆਉਣਾ ਹੈ ਅਤੇ ਨਾ ਹੀ ਬਲੈਕ ਆਉਟ ਵੇਲੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨੀ ਹੈ ਕਿਉਂਕਿ ਮੋਬਾਇਲ ਦੀ ਸਕਰੀਨ ਦੀ ਰੌਸਨੀ ਦੁ਼ਸ਼ਮਣ ਨੂੰ ਤੁਹਾਡੀ ਥਾਂ ਪ੍ਰਗਟ ਕਰ ਸਕਦੀ ਹੈ। ਆਪਣੇ ਫੋਨ ਨੂੰ ਹਮੇਸ਼ਾ ਚਾਰਜ ਰੱਖੋ। ਕਿਸੇ ਵੀ ਮੁਸਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 112 ਤੇ ਕਾਲ ਕਰ ਸਕਦੇ ਹੋ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਧਿਕਾਰਤ ਸੁਨੇਹਿਆਂ ਤੇ ਹੀ ਯਕੀਨ ਕਰੋ। ਨਾ ਆਪ ਕਿਸੇ ਅਫਵਾਹ ਤੇ ਅਮਲ ਕਰੋ ਤੇ ਨਾ ਹੀ ਕੋਈ ਅਫਵਾਹ ਫੈਲਾਓ। ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਅਗਾਉਂ ਤੌਰ ਤੇ ਸੁਚੇਤ ਕਰਨ ਲਈ ਹੈ ਅਤੇ ਕਿਸੇ ਵੀ ਘਬਰਾਹਟ ਵਿਚ ਨਾ ਆਇਆ ਜਾਵੇ।

One thought on “ਘਬਰਾਓ ਨਹੀਂ, ਸੁਚੇਤ ਰਹੋ- ਜ਼ਿਲ੍ਹਾ ਮੈਜਿਸਟ੍ਰੇਟ”
  1. Sản phẩm xanh chín tiếp theo nhất định không nên bỏ qua khi cùng xn88 game đăng nhập vào đó chính là xổ số lô đề trực tuyến. Ngoài phiên bản truyền thống quen thuộc, sảnh chơi này còn đưa tới nhiều hình thức mới lạ khác để anh em tha hồ trải nghiệm, có thể kể đến như lô đề, keno, quay số,…..Mỗi tựa game sẽ có cách chơi khác nhau, nhưng đừng lo vì tất cả đều có hướng dẫn chi tiết cho người chơi trước khi chinh phục. TONY01-25

Leave a Reply

Your email address will not be published. Required fields are marked *