ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, (ਦਵਾਰਕਾ ਨਾਥ ਰਾਣਾ)-
ਆਸ਼ਾ ਵਰਕਰ ਫਸੀਲੀਟੇਟਰ ਯੂਨੀਅਨ ਪੰਜਾਬ ਸੀਟੂ ਆਨਲਾਈਨ ਮੀਟਿੰਗ ਸੂਬਾ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੇ ਫੈਸਲੇ ਨੂੰ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਸੀਮਾ ਰਾਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਮੰਨਣ ਦੀ ਥਾਂ ਤੇ ਆਨਾਕਾਰੀ ਕਰ ਰਹੀ ਹੈ ਕੀਤੇ ਵਾਦਿਆਂ ਤੋਂ ਮੁਗਰ ਰਹੀ ਹੈ ਲਗਾਤਾਰ ਵਰਕਰਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ। ਵਰਕਰਾਂ ਨੇ ਕੱਟੇ ਹੋਏ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ ਹਨ। ਜਿਸ ਕਰਕੇ ਵਰਕਰਾਂ ਚ ਭਾਰੀ ਰੋਸ ਹੈ। ਸਕੀਮ ਵਰਕਰਾਂ ਨੂੰ ਰੈਗੂਲਰ ਗ੍ਰੇਡ ਦੇ ਪੱਕੇ ਕਰਵਾਉਣ ਲਈ ਅਤੇ ਘੱਟੋ ਘੱਟ ਉਜਰਤ 26000 ਹਜ਼ਾਰ ਲੈਣ ਲਈ ਚਾਰ ਪੰਜ ਛੇ ਅਗਸਤ 2026 ਨੂੰ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸੈਕਟਰ 38 – ਬੀ ਪ੍ਰਿਆਸ ਬਿਲਡਿੰਗ ਚੰਡੀਗੜ੍ਹ ਵਿਖੇ ਲਗਾਤਾਰ ਰੋਸ਼ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾਇਆ ਜਾਏਗਾ।ਪਹਿਲੇ ਦਿਨ ਪਟਿਆਲਾ ਰੋਪੜ ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਦੀਆਂ ਭੈਣਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਇਸ ਧਰਨੇ ਵਿੱਚ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸ਼ਾਮਿਲ ਹੋਵੇਗੀ। ਉਨ੍ਹਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ 29 ਜੁਲਾਈ ਨੂੰ ਦਿੱਲੀ ਵਿੱਚ ਰਹੀ ਕਨਵੈਂਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ।ਇਸ ਮੀਟਿੰਗ ਵਿੱਚ ਰਣਜੀਤ ਕੌਰ ਰੋਪੜ, ਭੁਪਿੰਦਰਜੀਤ ਮੋਹਾਲੀ, ਹਰਿੰਦਰ ਜੀਤ ਕੌਰ ਪਟਿਆਲਾ, ਅਮਰਜੀਤ ਕੌਰ ਨਵਾਂ ਸ਼ਹਿਰ, ਸੁਖਜੀਤ ਕੌਰ ਜਲੰਧਰ, ਜੋਗਿੰਦਰ ਕੌਰ ਹੁਸ਼ਿਆਰਪੁਰ,ਸਰਬਜੀਤ ਕੌਰ ਲੁਧਿਆਣਾ, ਰਘਬੀਰ ਕੌਰ ਨਾਗ ਅੰਮ੍ਰਿਤਸਰ, ਰਵਿੰਦਰ ਕੌਰ ਗੁਰਦਾਸਪੁਰ, ਪਰਮਿੰਦਰ ਕੌਰ ਫਲੋਰ, ਕਵਂਲਜੀਤ ਨਵਾਂ ਸ਼ਹਿਰ ਅਤੇ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ ਆਦਿ ਸ਼ਾਮਿਲ ਸਨ।







Très bon article ! J’utilise Pixwit sur / pour ce type de besoin. Pixwit