ਮਨਿੰਦਰ ਸਿੰਘ, ਬਰਨਾਲਾ
ਬਿਰਧ ਘਰ ‘ਚ ਰਹਿਣ ਲਈ ਸਮਾਜਿਕ ਸੁਰੱਖਿਆ ਦਫ਼ਤਰ, ਸਬੰਧਿਤ ਆਂਗਣਵਾੜੀਵਰਕਰ ਨਾਲ ਕੀਤਾ ਜਾ ਸਕਦਾ ਹੈ ਸੰਪਰਕ
ਬਜ਼ੁਰਗਾਂ ਲਈ ਹਰ ਲੋੜੀਂਦੀ ਸਹੂਲਤ ਕਰਵਾਈ ਜਾਵੇਗੀ ਉਪਲੱਬਧ
ਖਾਣਾ, ਰਹਿਣਾ ਅਤੇ ਮੈਡੀਕਲ ਸੁਵਿਧਾਵਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ
22 ਦਸੰਬਰ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਤਪਾ ਨੇੜੇ ਢਿੱਲਵਾਂਰੋਡ ’ਤੇ ਉਸਾਰੀ ਅਧੀਨ ਬਿਰਧ ਘਰ ਦੇ ਉਸਾਰੀ ਕਾਰਜ ਦਾ ਕੰਮ ਲਗਭਗ ਮੁਕੰਮਲ ਹੈਅਤੇ ਇੱਥੇ ਰਹਿਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ਬਜ਼ੁਰਗ ਘਰ ਵਿਖੇ ਰਹਿਣ ਲਈ ਜ਼ਿਲ੍ਹਾ ਸਮਾਜਿਕ ਸੁਰੱਖਿਆਦੇ ਦਫ਼ਤਰ (01679 -291100) ਜਾਂ ਫੇਰ ਆਪਣੇ ਇਲਾਕੇ ਨਾਲ ਸਬੰਧਿਤ ਆਂਗਣਵਾੜੀਵਰਕਰ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਲੋੜਵੰਦ ਬਜ਼ੁਰਗਾਂ ਨੂੰ ਸਾਂਭਣਲਈ ਇਹ ਬਿਰਧ ਘਰ ਬਣਾਇਆ ਗਿਆ ਹੈ ਤਾਂ ਜੋ ਆਸ਼ਰਿਤ ਬਜ਼ੁਰਗਾਂ ਦੀ ਸਾਂਭ ਕੀਤੀਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਲਾਗਤ ਲੱਗਭਗ 8.21 ਕਰੋੜ ਰੁਪਏ ਹੈ ।
ਉਨਾਂਆਖਿਆ ਕਿ ਅਜੋਕੇ ਸਮਾਜਿਕ ਵਰਤਾਰੇ ਕਾਰਨ ਮਜਬੂਰੀ ਵੱਸ ਕਈ ਬਜ਼ੁਰਗਾਂ ਨੂੰਇਕਲਾਪਾ ਹੰਢਾਉਣਾ ਪੈਂਦਾ ਹੈ।
ਅਜਿਹੇ ਬਜ਼ੁਰਗਾਂ ਵਾਸਤੇ ਬਿਰਧ ਘਰ ਵਿਚ ਢੁਕਵਾਂ ਮਾਹੌਲਮੁਹੱਈਆ ਕਰਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਇਕੱਲਤਾ ਦਾ ਸ਼ਿਕਾਰ ਨਾ ਹੋਣਾ ਪਵੇ ਅਤੇਉਨਾਂ ਦੀ ਚੰਗੀ ਸਾਂਭ ਸੰਭਾਲ ਹੋ ਸਕੇ।
ਬਿਰਧ ਘਰ ਦੇ ਵਾਸੀਆਂ ਨੂੰ ਖਾਣਾ, ਮੈਡੀਕਲਸੁਵਿਧਾ ਅਤੇ ਹੋਰ ਸੁਵਿਧਾਵਾਂ ਮੁਫ਼ਤ ਮੁਹੱਈਆ ਕਰਵਾਈ ਜਾਣਗੀਆਂ।
ਉਹਨਾਂ ਦੱਸਿਆ ਕਿਬਿਰਧਾਂ ਲਈ ਸਹੂਲਤਾਂ ਜਿਵੇਂ ਡੇਅ ਕੇਅਰ ਸੈਂਟਰ, ਲਾਇਬ੍ਰੇਰੀ, ਹਰਿਆਵਲ ਖੇਤਰ ਆਦਿਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ।







References:
Blackjack 2ne1 http://warblog.hys.cz