ਮਨਿੰਦਰ ਸਿੰਘ, ਹੱਕ ਸੱਚ ਦੀ ਬਾਣੀ
ਬਰਨਾਲਾ: ਬਰਨਾਲਾ ਨਗਰ ਨਿਗਮ ਚੋਣਾਂ ਦੇ ਅਧਿਕਾਰਤ ਨਤੀਜੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਦਾ ਸੂਪੜਾ ਸਾਫ਼ ਕਰ ਦਿੱਤਾ ਹੈ। ਕੁੱਲ 23 ਵਾਰਡਾਂ ਵਿੱਚੋਂ ‘ਆਪ’ ਨੇ ਇੱਕਪਾਸੜ ਹੂੰਝਾ ਫੇਰੂ ਜਿੱਤ ਹਾਸਲ ਕਰਕੇ ਨਿਗਮ ‘ਤੇ ਆਪਣਾ ਕਬਜ਼ਾ ਪੱਕਾ ਕਰ ਲਿਆ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (BJP) ਸਿਰਫ਼ ਇੱਕ ਸੀਟ ‘ਤੇ ਸਿਮਟ ਗਈ, ਜਦਕਿ ਤਿੰਨ ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀਆਂ। ਵਾਰਡ-ਵਾਰ ਜੇਤੂ ਉਮੀਦਵਾਰਾਂ ਦੀ ਮੁਕੰਮਲ ਸੂਚੀ:
ਵਾਰਡ ਨੰਬਰ 1: ਪਰਮਜੀਤ कौर (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 2: ਜਸਵਿੰਦਰ ਸਿੰਘ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 3: ਕਰਮਜੀਤ ਕੌਰ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 4: ਗੁਰਪ੍ਰੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 5: ਅਮਰਜੀਤ ਕੌਰ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 6: ਸਿਮਰਤ ਪਾਲ ਸਿੰਘ ਜੰਡੂ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 7: ਅਮਨਦੀਪ ਕੌਰ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 8: ਕੁਲਦੀਪ ਸਿੰਘ ਧਰਮਾ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 9: ਰੇਣੂ ਧਰਮਾ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 10: ਰਾਕੇਸ਼ ਕੁਮਾਰ ਗੋਲੂ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 11: ਸ਼ਰਨਜੀਤ ਸਿੰਘ ਲਾਡੀ (ਆਜ਼ਾਦ) ਜੇਤੂ।
ਵਾਰਡ ਨੰਬਰ 12: ਜਸਪ੍ਰੀਤ ਸਿੰਘ ਜੈਸਾ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 13: ਹਰਮਿੰਦਰ ਕੌਰ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 14: ਰਣਜੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 15: ਦੀਪੇਂਦਰ ਕੌਰ (ਭਾਰਤੀ ਜਨਤਾ ਪਾਰਟੀ – BJP) ਜੇਤੂ।
ਵਾਰਡ ਨੰਬਰ 16: ਜਗਸੀਰ ਸਿੰਘ ਸਰਪੰਚ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 17: ਰਣਜੀਤ ਕੌਰ (ਆਜ਼ਾਦ) ਜੇਤੂ। ਵਾਰਡ ਨੰਬਰ 18: ਗੁਰਜੀਤ ਸਿੰਘ ਰਮਨਵਾਸੀਆ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 19: ਹਰਦੀਪ ਕੌਰ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 20: ਪਰਮਜੀਤ ਸਿੰਘ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 21: ਹਰਵਿੰਦਰ ਰਾਣੀ (ਆਜ਼ਾਦ) ਜੇਤੂ।
ਵਾਰਡ ਨੰਬਰ 22: ਵਰਿੰਦਰ ਸਿੰਘ (ਆਮ ਆਦਮੀ ਪਾਰਟੀ) ਜੇਤੂ।
ਵਾਰਡ ਨੰਬਰ 23: ਲਖਬੀਰ ਕੌਰ (ਆਮ ਆਦਮੀ ਪਾਰਟੀ) ਜੇਤੂ।
ਸਿਆਸੀ ਸਮੀਕਰਨ: ‘ਆਪ’ ਦਾ ਦਬਦਬਾ ਬਰਕਰਾਰ
ਇਨ੍ਹਾਂ ਚੋਣ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਬਰਨਾਲਾ ਦੇ ਸ਼ਹਿਰੀ ਵੋਟਰਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ‘ਤੇ ਮੋਹਰ ਲਗਾਈ ਹੈ। ਕੁੱਲ 23 ਸੀਟਾਂ ਵਿੱਚੋਂ 19 ਸੀਟਾਂ ‘ਤੇ ਸ਼ਾਨਦਾਰ ਜਿੱਤ ਦਰਜ ਕਰਕੇ ‘ਆਪ’ ਨੇ ਸਥਾਨਕ ਰਾਜਨੀਤੀ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਬੀਜੇਪੀ ਸਿਰਫ਼ ਵਾਰਡ ਨੰਬਰ 15 ਵਿੱਚ ਆਪਣੀ ਇੱਜ਼ਤ ਬਚਾਉਣ ‘ਚ ਕਾਮਯਾਬ ਰਹੀ, ਜਦਕਿ 3 ਵਾਰਡਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ ਪਾਰਟੀ ਦੇ ਚੋਣ ਨਿਸ਼ਾਨਾਂ ਦੇ ਬਾਵਜੂਦ ਨਿੱਜੀ ਪ੍ਰਭਾਵ ਸਦਕਾ ਜਿੱਤ ਹਾਸਲ ਕੀਤੀ। ਇਸ ਵੱਡੀ ਜਿੱਤ ਤੋਂ ਬਾਅਦ ਹੁਣ ਨਗਰ ਨਿਗਮ ਬਰਨਾਲਾ ਦਾ ਅਗਲਾ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੀ ਬਣਨਾ ਬਿਲਕੁਲ ਤੈਅ ਹੋ ਗਿਆ ਹੈ।






