ਕਲੱਸਟਰ ਤੇ ਨੋਡਲ ਅਫ਼ਸਰਾਂ ਨੂੰ ਪੂਰੀ ਨਿਗਰਾਨੀ ਦੇ ਨਿਰਦੇਸ਼*


ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ, ਅੱਗ ਲਗਾਉਣ ‘ਤੇ ਹੋਵੇਗੀ ਬਣਦੀ ਕਾਰਵਾਈ

ਸੋਨੀ ਗੋਇਲ ਬਰਨਾਲਾ

ਬਰਨਾਲਾ:24 ਅਕਤੂਬਰ  ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐਸ ਵਲੋਂ ਪਿੰਡ ਝਲੂਰ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਤਹਿਤ ਹੌਟਸਪੌਟ ਪਿੰਡਾਂ ਉੱਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ਵਿਚ ਪਿੰਡ ਝਲੂਰ ਵੀ ਸ਼ਾਮਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਓਹਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ/ਸਾੜਨ ’ਤੇ  ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਕਿਸਾਨਾਂ ਨੂੰ ਪਿੰਡਵਾਰ ਢੁਕਵੀਂ ਮਸ਼ੀਨਰੀ ਵੀ ਮੁਹਈਆ ਕਰਾਈ ਜਾ ਰਹੀ ਹੈ। ਇਸ ਦੇ ਬਾਵਜੂਦ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਵੇਗਾ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਲੱਸਟਰ, ਸਹਾਇਕ ਕਲੱਸਟਰ ਅਤੇ ਨੋਡਲ ਅਫ਼ਸਰ ਨਿਯੁਕਤ ਕੀਤੇ ਹੋਏ ਹਨ ਜੋ ਫੀਲਡ ਵਿੱਚ ਰਹਿ ਕੇ ਅਜਿਹੇ ਮਾਮਲਿਆਂ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਵਾਤਾਵਰਨ ਪੱਖੀ ਨਿਬੇੜੇ ਕਰਨ। ਢੁਕਵੀਂ ਮਸ਼ੀਨਰੀ ਪਿੰਡਾਂ ਵਿਚ ਉਪਲਭਧ: ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਹੇਠਲਾ ਰਕਬਾ 1,14,462 ਹੈਕਟੇਅਰ ਹੈ ਜਿਸ ਵਿਚੋਂ 7.10 ਲੱਖ ਟਨ ਪਰਾਲੀ ਨਿਕਲਣ ਦਾ ਅੰਦਾਜ਼ਾ ਹੈ ਜਿਸ ਵਾਸਤੇ 5300 ਦੇ ਕਰੀਬ ਮਸ਼ੀਨਾਂ ਉਪਲਭਧ ਹਨ। ਇਸ ਵਾਰ 42.25 ਫੀਸਦੀ ਦੇ ਕਰੀਬ ਇਨ ਸਿਟੂ ਅਤੇ 57.75 ਫੀਸਦੀ ਐਕਸ ਸਿਟੂ ਪਰਾਲੀ ਪ੍ਰਬੰਧਨ ਦਾ ਪਲਾਨ ਉਲੀਕਿਆ ਗਿਆ ਹੈ। ਪਰਾਲੀ ਪ੍ਰੋਟੈਕਸ਼ਨ ਫੋਰਸ ਤਹਿਤ 52 ਓਵਰਆਲ ਇੰਚਾਰਜ, 14 ਕਲੱਸਟਰ ਅਫ਼ਸਰ, 26 ਸਹਾਇਕ ਕਲੱਸਟਰ ਅਫ਼ਸਰ ਤੇ 245 ਨੋਡਲ ਅਫ਼ਸਰ ਜ਼ਿਲ੍ਹੇ ਦੇ 130 ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ। ਓਹਨਾਂ ਦੱਸਿਆ ਕਿ ਸਾਲ  2025 ਦੇ ਅੰਕੜਿਆਂ ਅਨੁਸਾਰ 5 ਤੋਂ ਵੱਧ ਮਾਮਲਿਆਂ ਵਾਲੇ 3 ਪਿੰਡਾਂ (ਝਲੂਰ,  ਕੋਟਦੁੰਨਾ, ਪੱਖੋਂ ਕਲਾਂ)  ‘ਤੇ ਨੇੜਿਓਂ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਤੋਂ ਪਿਛਲੇ ਸਾਲਾਂ ਦੇ ਹੌਟਸਪੌਟ ਪਿੰਡਾਂ ਉੱਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਪੈਲੇਟ ਯੂਨਿਟਾਂ ਤੋਂ ਇਲਾਵਾ ਪਰਾਲੀ ਡੰਪ ਸਥਾਪਿਤ ਜ਼ਿਲ੍ਹੇ ਵਿੱਚ 9 (ਇਸ ਤੋਂ 3 ਨੇੜਲੇ ਜ਼ਿਲ੍ਹਿਆਂ ਦੇ) ਪੈਲੇਟ ਯੂਨਿਟ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਪਰਾਲੀ ਦੀ ਮੈਪਿੰਗ ਕਿਸਾਨਾਂ ਨਾਲ ਕਰਾਈ ਗਈ ਹੈ। ਇਸ ਤੋਂ ਇਲਾਵਾ 16 ਪਰਾਲੀ ਡੰਪ ਸਥਾਪਿਤ ਕਰਨ ਤੋਂ ਇਲਾਵਾ 150 ਦੇ ਕਰੀਬ ਬੇਲਰ ਜ਼ਿਲ੍ਹੇ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਪਰਾਲੀ ਪ੍ਰਬੰਧਨ ਲੱਕੀ ਡਰਾਅ ਦੀ ਰਜਿਸਟ੍ਰੇਸ਼ਨ ਮਿਤੀ ਵਿਚ 30 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਅਪਲਾਈ ਕਰ ਸਕਣ ਜਿਸ ਤਹਿਤ 7 ਲੱਖ ਦੇ ਇਨਾਮ ਰੱਖੇ ਗਏ ਹਨ।

8 thought on “ਪਰਾਲੀ ਪ੍ਰਬੰਧਨ: ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਵਲੋਂ ਝਲੂਰ ਦੇ ਖੇਤਾਂ ਦਾ ਦੌਰਾ*”
  1. ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪਹਿਲ ਕਾਰਗਰ ਹੈ, ਪਰ ਕਿਸਾਨਾਂ ਨੂੰ ਮਸ਼ੀਨਰੀ ਦੀ ਉਪਲਭਧਤਾ ਅਤੇ ਇਨ-ਸੀਟੂ ਪ੍ਰਬੰਧਨ ਦੀ ਲਾਗਤ ਬਾਰੇ ਵੀ ਸਪੱਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਪਾਬੰਦੀ ਦੇ ਨਾਲ-ਨਾਲ ਹੱਲ ਵੀ ਸੁਖਾਲਾ ਹੋਵੇ।

    Free website templates

  2. ਪਰਾਲੀ ਨਾ ਸਾੜਨ ਲਈ ਪ੍ਰਸ਼ਾਸਨ ਦੀ ਇਹ ਪਹਿਲਕਦਮੀ ਚੰਗੀ ਹੈ, ਪਿੰਡ ਝਲੂਰ ਵਰਗੇ ਹੌਟਸਪੌਟ ਖੇਤਰਾਂ ‘ਤੇ ਵਿਸ਼ੇਸ਼ ਨਿਗਰਾਨੀ ਅਤੇ ਮਸ਼ੀਨਰੀ ਮੁਹੱਈਆ ਕਰਵਾਉਣਾ ਕਿਸਾਨਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ।

    ported2browser.sbs

  3. ਪਰਾਲੀ ਸਾੜਨ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਪਿੰਡ ਝਲੂਰ ਸਣੇ ਹੌਟਸਪੌਟ ਪਿੰਡਾਂ ’ਤੇ ਵਿਸ਼ੇਸ਼ ਨਿਗਰਾਨੀ ਅਤੇ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਕਾਰਵਾਈ ਲਾਹੇਵੰਦ ਹੈ, ਪਰ ਕਿਸਾਨਾਂ ਨੂੰ ਪਰਾਲੀ ਦੇ ਵਾਤਾਵਰਨ ਪੱਖੀ ਨਿਬੇੜੇ ਲਈ ਹੋਰ ਸਹੂਲਤਾਂ ਅਤੇ ਜਾਗਰੂਕਤਾ ਦੀ ਲੋੜ ਵੀ ਹੈ।

    theendlessdivegame.sbs

  4. ਪਰਾਲੀ ਸਾੜਨ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਨਿਗਰਾਨੀ ਅਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾਉਣ ਦੀ ਪਹਿਲਕਦਮੀ ਲਾਹੇਵੰਦ ਹੈ, ਪਰ ਅਜਿਹੀਆਂ ਮੁਹਿੰਮਾਂ ਦੀ ਸਫਲਤਾ ਲਈ ਕਿਸਾਨਾਂ ਨੂੰ ਵੱਧ ਜਾਗਰੂਕ ਕਰਨਾ ਅਤੇ ਪਰਾਲੀ ਦੇ ਸਹੀ ਨਿਬੇੜੇ ਲਈ ਲੋੜੀਂਦੇ ਸਾਧਨਾਂ ਦੀ ਲਗਾਤਾਰ ਉਪਲਬਧਤਾ ਯਕੀਨੀ ਬਣਾਉਣਾ ਜ਼ਰੂਰੀ ਹੈ।

    fngauge.space

  5. ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪਹੁੰਚ ਸ਼ਲਾਘਾਯੋਗ ਹੈ, ਖ਼ਾਸ ਕਰਕੇ ਹੌਟਸਪੌਟ ਪਿੰਡਾਂ ‘ਤੇ ਨਜ਼ਰ ਰੱਖਣਾ ਅਤੇ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਾਉਣਾ। ਪਰ ਸਿਰਫ਼ ਕਾਰਵਾਈ ਦੀ ਚੇਤਾਵਨੀ ਨਾਲੋਂ ਕਿਸਾਨਾਂ ਨੂੰ ਪਰਾਲੀ ਦੇ ਵਾਤਾਵਰਨ ਪੱਖੀ ਨਿਬੇੜੇ ਲਈ ਹੋਰ ਪ੍ਰੇਰਣਾ ਅਤੇ ਸਹੂਲਤਾਂ ਦੇਣਾ ਵਧੇਰੇ ਕਾਰਗਰ ਹੋ ਸਕਦਾ ਹੈ।

    redeematlas.com

Leave a Reply

Your email address will not be published. Required fields are marked *