ਧੂਰੀ ਸੰਗਰੂਰ, 02 ਜਨਵਰੀ. ( ਸੋਨੀ ਗੋਇਲ )

2.13 ਕਰੋੜ ਰੁਪਏ ਨਾਲ ਪਿੰਡ ਜੱਖਲਾਂ ਨੂੰ ਜਾਂਦੀ ਸੜਕ ਹੋ ਰਹੀ ਹੈ 18 ਫੁੱਟੀ

ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਸਫ਼ਾਈ, ਪਾਰਕ, ਆਂਗਣਵਾੜੀ ਕਮਰਾ ਅਤੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਦਾ ਕੰਮ ਜਾਰੀ

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਲਈ ਤਹੱਈਏ ਤਹਿਤ ਧੂਰੀ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸੇ ਲੜੀ ਤਹਿਤ ਧੂਰੀ ਤੋਂ ਛੀਟਾਂਵਾਲਾ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਸਥਿਤ ਪਿੰਡ ਜੱਖਲਾਂ ਵਿੱਚ ਕਰੀਬ 2.5 ਕਰੋੜ ਰੁਪਏ ਨਾਲ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਇੱਕੋ ਸਮੇਂ ਜੰਗੀ ਪੱਧਰ ’ਤੇ ਚੱਲ ਰਹੇ ਹਨ। ਪਿੰਡ ਜੱਖਲਾਂ ਦੇ ਸਰਪੰਚ ਬਿੰਦਰ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ–ਛੀਟਾਂਵਾਲਾ ਮੁੱਖ ਸੜਕ ਤੋਂ ਪਿੰਡ ਜੱਖਲਾਂ ਤੱਕ ਜਾਣ ਵਾਲੀ ਕਰੀਬ 3.80 ਕਿਲੋਮੀਟਰ ਦੀ 10 ਫੁੱਟ ਚੌੜੀ ਸੜਕ ਨੂੰ ਵਧਾ ਕੇ 18 ਫੁੱਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਦੋਵੇਂ ਫਿਰਨੀਆਂ (ਅੰਦਰੂਨੀ ਰਿੰਗ ਸੜਕਾਂ) ਨੂੰ ਵੀ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ, ਤਾਂ ਜੋ ਆਵਾਜਾਈ ਸੁਚਾਰੂ ਬਣ ਸਕੇ ਅਤੇ ਲੋਕਾਂ ਨੂੰ ਵਧੇਰੇ ਸਹੂਲਤ ਪ੍ਰਾਪਤ ਹੋਵੇ। ਇਹ ਕਾਰਜ ਮੰਡੀ ਬੋਰਡ ਵੱਲੋਂ 2.13 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੌੜੀਆਂ ਕੀਤੀਆਂ ਜਾ ਰਹੀਆਂ ਇਹ ਸੜਕਾਂ ਪਿੰਡ ਮੀਮਸਾ ਤੋਂ ਪਿੰਡ ਭਲਵਾਨ ਤੱਕ ਆਪਸੀ ਸੰਪਰਕ ਨੂੰ ਮਜ਼ਬੂਤ ਕਰਨਗੀਆਂ, ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਆਵਾਜਾਈ, ਵਪਾਰਕ ਗਤੀਵਿਧੀਆਂ ਅਤੇ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਲਾਭ ਮਿਲੇਗਾ। ਸਰਪੰਚ ਬਿੰਦਰ ਕੌਰ ਨੇ ਅੱਗੇ ਦੱਸਿਆ ਕਿ ਸੜਕਾਂ ਤੋਂ ਇਲਾਵਾ ਪਿੰਡ ਜੱਖਲਾਂ ਵਿੱਚ ਛੱਪੜ ਦੀ ਸਫ਼ਾਈ, ਪਿੰਡ ਦੇ ਪਾਰਕ ਦਾ ਵਿਕਾਸ, ਆਂਗਣਵਾੜੀ ਸੈਂਟਰ ਵਿੱਚ ਨਵੇਂ ਕਮਰਾ ਅਤੇ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ ਬਣਾਉਣ ਦੇ ਕੰਮ ਵੀ ਤੇਜ਼ੀ ਨਾਲ ਚੱਲ ਰਹੇ ਹਨ। ਇਹ ਸਾਰੇ ਵਿਕਾਸ ਕਾਰਜ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡ ਜੱਖਲਾਂ ਵਿੱਚ ਹੋ ਰਹੇ ਇਹ ਵਿਕਾਸ ਕਾਰਜ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹਨ।

Posted By Gaganjot Goyal

7 thought on “ਪਿੰਡ ਜੱਖਲਾਂ ’ਚ 2.5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੰਮ ਜੰਗੀ ਪੱਧਰ ਤੇ ਜਾਰੀ”
  1. JLJLGameLogin sounds super targeted! Hoping it’s got a smooth and seamless login experience. Ain’t nobody got time for laggy logins when they tryna get their game on. Speedy access = happy gamer. Login now: jljlgamelogin

  2. Hey everyone! Been playing at vngamvipclub for a bit now. Pretty nice experience. The VIP program is actually pretty good. You may want to give it a shot if you’re looking for something a bit more luxurious. vngamvipclub

  3. Hi, mates. I recently paid vn99au a visit and was pleasantly surprised. Good welcome bonus and an excellent variety of games. You may want to give it a try and see what it’s all about. vn99au

  4. I found VNYY88 and I am really impressed! The registration process was straightforward, and I found some really interesting games. Worth a look if you are bored with the usual stuff. See for yourself vnyy88.

Leave a Reply

Your email address will not be published. Required fields are marked *