ਕਿ੍ਸ਼ਨ ਗਰਗ ਹੱਕ ਸੱਚ ਦੀ ਬਾਣੀ

ਭਵਾਨੀਗੜ੍ਹ, 24 ਮਈ ਅੱਜ ਵਾਰਡ ਨੰਬਰ 11 ਵਿੱਚ ਕਾਂਗਰਸ ਪਰਿਵਾਰ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਪ੍ਰਸਿੱਧ ਪਾਵਰ ਲਿਫਟਰ ਦੀਪਿੰਦਰ ਜੀ ਨੇ ਸਤਿਕਾਰਯੋਗ ਵਿਜੈ ਇੰਦਰ ਸਿੰਗਲਾ ਜੀ ਦੀ ਰਹਿਨੁਮਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਦਾ ਦਾਮਨ ਥਾਮਿਆ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਦੀਪਿੰਦਰ ਜੀ ਦਾ ਕਾਂਗਰਸ ਪਰਿਵਾਰ ਵਿੱਚ ਦਿਲੋਂ ਸਵਾਗਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਦੀਪਿੰਦਰ ਜੀ ਦੀ ਮਿਹਨਤ, ਜਜ਼ਬੇ ਅਤੇ ਨੌਜਵਾਨਾਂ ਵਿੱਚ ਬਣੀ ਮਜ਼ਬੂਤ ਪਛਾਣ ਨਾਲ ਵਾਰਡ ਨੰਬਰ 11 ਵਿੱਚ ਕਾਂਗਰਸ ਪਾਰਟੀ ਨੂੰ ਹੋਰ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਲਾਕੇ ਦੀ ਤਰੱਕੀ, ਨੌਜਵਾਨਾਂ ਦੇ ਭਵਿੱਖ ਅਤੇ ਲੋਕ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਹਾਜ਼ਰ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਦੌਰਾਨ ਵਾਰਡ ਨੰਬਰ 11 ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲੋਕਾਂ ਦੀ ਸੇਵਾ ਨੂੰ ਪਹਿਲ ਦੇ ਅਧਾਰ ’ਤੇ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸੁਖਚੈਨ ਸਿੰਘ ਚੈਨੀ ਰਾਮਪੁਰਾ, ਸੋਨੀ ਪੰਨਵਾ, ਹਰਪ੍ਰੀਤ ਸਿੰਘ ਬਾਜਵਾ, ਹਰਦੀਪ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਵੀ ਹਾਜ਼ਰ ਸਨ।

One thought on “ਪ੍ਰਸਿੱਧ ਪਾਵਰ ਲਿਫਟਰ ਦੀਪਿੰਦਰ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਨਾਲ ਹੋਰ ਮਜਬੂਤੀ ਹੋਈ”

Leave a Reply

Your email address will not be published. Required fields are marked *