ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਡਿਪਟੀ ਕਮਿਸ਼ਨਰ ਵਲੋਂ ਪੁਲੀਸ, ਸਿਵਲ ਡਿਫੈਂਸ ਅਤੇ ਹੋਰ ਵਿਭਾਗਾਂ ਨਾਲ ਮੀਟਿੰਗ ਆਮ ਜਨਤਾ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ: ਡਿਪਟੀ ਕਮਿਸ਼ਨਰ
ਬਰਨਾਲਾ, 23 ਅਪ੍ਰੈਲ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਬਰਨਾਲਾ ਵਿੱਚ ਭਲਕੇ 24 ਅਪ੍ਰੈਲ ਨੂੰ ਸ਼ਾਮ 8 ਵਜੇ ਬਰਨਾਲਾ ਦੇ ਕਿਸੇ ਇਕ ਇਲਾਕੇ ਵਿਚ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਊਟ ਮੌਕ ਅਭਿਆਸ ਕਰਵਾਇਆ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਕੱਲ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਇਹ ਮੌਕ ਅਭਿਆਸ ਬਰਨਾਲਾ ਸ਼ਹਿਰ ਜਾਂ ਆਸ ਪਾਸ ਦੇ ਕਿਸੇ ਇਕ ਇਲਾਕੇ ਵਿਚ ਕੀਤਾ ਜਾਵੇਗਾ, ਜਿਸ ਬਾਰੇ ਆਮ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਓਹਨਾਂ ਦਸਿਆ ਕਿ ਇਸ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸੰਕੇਤ ਨਾਲ ਹੋਵੇਗੀ, ਜੋ ਸਾਇਰਨਾਂ (2 ਮਿੰਟ ਲਈ ਉੱਚੀ-ਨੀਵੀਂ ਆਵਾਜ਼) ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਉਸ ਖੇਤਰ ਵਿਚ ਬਲੈਕਆਉਟ ਕੀਤਾ ਜਾਵੇਗਾ। ਮੌਕ ਅਭਿਆਸ ਸਮਾਪਤ ਹੋਣ ਉਪਰੰਤ “ਆਲ ਕਲੀਅਰ”ਦਾ ਸੰਕੇਤ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਵਜਾਇਆ ਜਾਵੇਗਾ, ਜੋ ਅਭਿਆਸ ਦੇ ਖ਼ਤਮ ਹੋਣ ਦੀ ਸੂਚਨਾ ਹੋਵੇਗੀ। ਓਹਨਾਂ ਕਿਹਾ ਕਿ ਇਸ ਦੌਰਾਨ ਗੈਰ ਜ਼ਰੂਰੀ ਬੱਤੀਆਂ ਬੰਦ ਰੱਖੀਆਂ ਜਾਣਗੀਆਂ ਜਦਕਿ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਤੇ ਬਚਾਅ ਅਭਿਆਨ, ਮੁਢਲੀ ਸਿਹਤ ਸੰਭਾਲ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਅ ਵੀ ਸੰਕੇਤਕ ਤੌਰ ‘ਤੇ ਕੀਤੇ ਜਾਣਗੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਲਈ ਰੁਟੀਨ ਅਭਿਆਸ ਹੈ। ਇਸ ਮੌਕੇ ਮੀਟਿੰਗ ਵਿਚ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਐੱਸ ਡੀ ਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਸਿਵਿਲ ਡਿਫੈਂਸ ਤੋਂ ਕੰਪਨੀ ਕਮਾਂਡਰ ਗੁਰਸੇਵਕ ਸਿੰਘ, ਸੀ ਡੀ ਆਈ ਜਤਿੰਦਰ ਕੁਮਾਰ, ਚੀਫ਼ ਵਾਰਡਨ ਮੋਹਿੰਦਰ ਕਪਿਲ, ਆਪਰੇਟਰ ਕੁਲਵੀਰ ਸ਼ਰਮਾ, ਅਖਿਲੇਸ਼ ਬਾਂਸਲ, ਲਖਵਿੰਦਰ ਸ਼ਰਮਾ ਮੌਜੂਦ ਸਨ।








Really impressed with the fast registration process. I was playing within two minutes of signing up. Big thumbs up for phwinph22.
Quick deposits and even quicker withdrawals. That is all I really care about and they nail it. I am sticking with jilicashslotlogin from now on.