ਬਰਨਾਲਾ, 13 ਜੂਨ ( ਸੋਨੀ ਗੋਇਲ)
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ.ਏ.ਐੱਸ ਦੇ ਨਿਰਦੇਸ਼ਾਂ ਤਹਿਤ ਹਰ ਤਰ੍ਹਾਂ ਦੀ
ਆਫ਼ਤ ਨਾਲ ਨਜਿੱਠਣ ਲਈ ਫਸਟ ਏਡ ਟਰੇਨਿੰਗ ਅਤੇ ਸਿਵਲ ਡਿਫੈਂਸ ਜਾਣਕਾਰੀ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ ਟ੍ਰੇਨਿੰਗ ਵਿੱਚ ਅੱਜ ਬਲਾਕ ਸ਼ਹਿਣਾ ਦੇ ਪੰਚਾਇਤੀ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਡਾ. ਤੇਅਵਾਸਪ੍ਰੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ ਸ਼੍ਰੀ ਆਸ਼ੀਸ਼ ਪਾਲ ਨੇ ਇੱਕ ਡਮੀ ਰਾਹੀਂ ਪੰਚਾਇਤ ਮੈਂਬਰਾਂ ਨੂੰ ਸੀਪੀਆਰ (ਦਿਲ ਦੇ ਰੋਗਾਂ ਤੋਂ ਬਚਾਅ ਲਈ) ਟਰੇਨਿੰਗ ਦਿੱਤੀ ਕਿ ਕਿਸੇ ਵਿਅਕਤੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਤੇਅਵਾਸਪ੍ਰੀਤ ਕੌਰ ਨੇ ਹਾਜ਼ਰੀਨ ਨੂੰ ਇਸ ਲੋਕ ਭਲਾਈ ਕਾਰਜ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸਿਵਲ ਡਿਫੈਂਸ ਤੋਂ ਸਿਵਲ ਡਿਫੈਂਸ ਸੈਕਟਰ ਵਾਰਡਨ ਨਿਸ਼ਚਲ ਕੁਮਾਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਸਿਵਲ ਡਿਫੈਂਸ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਵਲ ਡਿਫੈਂਸ ਨਾਗਰਿਕ ਸੁਰੱਖਿਆ ਲਈ ਹੈ। ਦੇਸ਼ ਦੇ ਸੈਨਿਕ ਜਵਾਨ ਦੇਸ਼ ਦੀਆਂ ਸਰਹੱਦਾਂ ਤੇ ਸਾਡੇ ਮੁਲਕ ਦੀ ਰਾਖੀ ਕਰਦੇ ਹਨ ਪਰ ਸਿਵਲ ਡਿਫੈਂਸ ਵਲੰਟੀਅਰ ਦੇਸ਼ ਦੇ ਅੰਦਰ ਨਾਗਰਿਕਾਂ ਦੀ ਸੁਰੱਖਿਆ ਕਰਦੇ ਹਨ। ਜਦੋਂ ਵੀ ਕੋਈ ਦੁਸ਼ਮਣ ਦੇਸ਼ ‘ਤੇ ਹਮਲਾ ਕਰਦਾ ਹੈ ਉਸ ਵਕਤ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਖਬਰਦਾਰ ਕਰਨਾ, ਲੋਕਾਂ ਤੱਕ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਦਿੱਤੇ ਜਾਂਦੇ ਆਦੇਸ਼ ਨਿਰਦੇਸ਼ ਮੁਹਈਆ ਕਰਾਉਣਾ, ਐਮਰਜੰਸੀ ਮੌਕੇ ਕਿਸੇ ਮਰੀਜ਼ ਨੂੰ ਮੌਤ ਦੇ ਮੂੰਹ ਤੋਂ ਬਾਹਰ ਕੱਢਣ ਸਮੇਤ ਅਨੇਕਾਂ ਕਾਰਜ ਹਨ। ਓਨ੍ਹਾਂ ਕਿਹਾ ਕਿ ਜੇਕਰ ਸਾਨੂੰ ਜਾਣਕਾਰੀ ਹੋਵੇਗੀ ਤਾਂ ਹੀ ਅਸੀਂ ਆਪਣੇ ਆਲੇ – ਦੁਆਲੇ ਨੂੰ ਜਾਗਰੂਕ ਕਰ ਸਕਾਂਗੇ। ਸਿਵਲ ਡਿਫੈਂਸ ਦੇ ਪੋਸਟ ਵਾਰਡਨਾਂ ਸ਼੍ਰੀ ਅਖਿਲੇਸ਼ ਬਾਂਸਲ ਅਤੇ ਸ਼੍ਰੀ ਪ੍ਰਮੋਦ ਕੁਮਾਰ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਸਹੁੰ ਚੁਕਾਈ ਜਦੋਂਕਿ ਸਿਵਲ ਡਿਫੈਂਸ ਦੇ ਚੀਫ ਵਾਰਡਨ ਸ੍ਰੀ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਆਉਂਦੇ ਦਿਨੀਂ ਜ਼ਿਲ੍ਹੇ ਭਰ ਦੀਆਂ ਪੰਚਾਇਤਾਂ ਨੂੰ ਇਹ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ।
Posted By Gaganjot Goyal







Hey ever used ninogamingcom? Good user experience and great customer support Worth checking out if you want to game securely ninogamingcom
FB88 TV – thinking of checking it out for the footy. Is the stream any good and reliable on fb88tv? No buffering, please! fb88tv
What’s up? Just stumbled upon f8bet05. Looks interesting, gonna try my luck! Has anyone had any good experiences with them? Check it out and let me know what you think: f8bet05