ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ
ਬਰਨਾਲਾ ਤਪਾ ਭਦੌੜ, 9 ਮਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਅਧੀਨ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਸ੍ਰੀ ਮੁਹੰਮਦ ਸਰਫਰਾਜ਼ ਆਲਮ ਆਈ ਪੀ ਐੱਸ ਅਤੇ ਸ੍ਰੀ ਜਸਕਰਨ ਸਿੰਘ ਬਰਾੜ ਪੀ ਪੀ ਐੱਸ ਡੀ.ਐੱਸ.ਪੀ. ਸਬ-ਡਵੀਜ਼ਨ ਤਪਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਸਪੈਕਟਰ ਸ੍ਰੀ ਹਰਸਿਮਰਨਜੀਤ ਸਿੰਘ ਮੁੱਖ ਅਫਸਰ ਥਾਣਾ ਭਦੌੜ ਦੀ ਅਗਵਾਈ ਹੇਠ ਪੁਲੀਸ ਵਲੋਂ ਕਰਵਾਈ ਕਰਦੇ ਹੋਏ 1 ਕਿਲੋ 03 ਗਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਤਪਾ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਮਿਤੀ 07-05-2026 ਨੂੰ ਸ:ਥ ਸੁਰਿੰਦਰ ਸਿੰਘ 1219/ਜੀ.ਆਰ.ਪੀ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਸ਼ੱਕੀਆਂ ਦੀ ਚੈਕਿੰਗ ਲਈ ਨੇੜੇ ਠੇਕਾ ਸ਼ਰਾਬ ਪਿੰਡ ਨੈਣੇਵਾਲ ਮੌਜੂਦ ਸੀ। ਸ਼ਾਮ ਕਰੀਬ 4:35 ਵਜੇ ਮੁਖਬਰ ਤੋਂ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਕਥਿਤ ਤੌਰ ‘ਤੇ ਹੈਰੋਇਨ/ਚਿੱਟਾ ਵੇਚਦਾ ਹੈ, ਆਪਣੇ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਹਾਂਡਾ (ਰੰਗ ਕਾਲਾ) ਸਵਾਰ ਹੋ ਕੇ ਭਾਰਤਮਾਲਾ ਪ੍ਰੋਜੈਕਟ ਰੋਡ ਹੁੰਦੇ ਹੋਇਆ ਬਠਿੰਡਾ ਸਾਇਡ ਤੋਂ ਪਿੰਡ ਸੰਧੂ ਕਲਾ ਖੜ੍ਹਾ ਹੈ ਅਤੇ ਹੈਰੋਇਨ ਅੱਗੇ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਤਲਾਹ ਭਰੋਸੇਯੋਗ ਹੋਣ ‘ਤੇ ਕਾਰਵਾਈ ਕੀਤੀ ਗਈ ਅਤੇ ਮੁੱਕਦਮਾ ਦਰਜ ਕੀਤਾ ਗਿਆ। ਓਹਨਾਂ ਦੀ ਮੌਜੂਦਗੀ ਵਿੱਚ ਮੁਲਜ਼ਮ ਕਾਬੂ ਕਰਕੇ ਉਸ ਕੋਲੋਂ 1 ਕਿਲੋ 03 ਗਰਾਮ ਨਸ਼ੀਲਾ ਪਦਾਰਥ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਮਿਤੀ 08-05-2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਮੁਲਜ਼ਮ ਕੋਲੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ ਫਾਰਵਰਡ ਲਿੰਕਾਂ ਬਾਰੇ ਪਤਾ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਓਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦੀ ਸਖਤੀ ਜਾਰੀ ਹੈ ਅਤੇ ਲਗਾਤਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।







Best lottery experience I’ve had in a while. The wap version is incredibly lightweight and fast, making it easy to play on the go. Go check indolottery88wap.
Quick, safe, and efficient. I was worried about the APK but this site is trustworthy and the file works perfectly. Grab your copy at ph143downloadapk.
Had a really smooth experience signing up and starting to play. The promotions are quite generous for new players. Highly suggest krwin2888.