ਯੂਨੀਵਿਜ਼ਨ ਨਿਊਜ਼ ਇੰਡੀਆ, ਪਟਿਆਲਾ

ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ ਸ੍ਰ. ਰਣਜੋਧ ਸਿੰਘ ਹਡਾਣਾ

ਪਟਿਆਲਾ 14 ਨਵੰਬਰ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਬਾਲ ਮੇਲਾ ਮਨਾਇਆ ਗਿਆ। ਮਾਨਯੋਗ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਤ੍ਰਿਪੜੀ ਵਿਖੇ ਬਾਲ ਮੇਲੇ ਵਿੱਚ ਪੰਜਾਬ ਦੇ ਸੂਬਾ ਸਕੱਤਰ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰ. ਰਣਜੋਧ ਸਿੰਘ ਹਡਾਣਾ ਮੁੱਖ ਮਹਿਮਾਨ ਵਜੋਂ ਪਹੁੰਚੇ।

ਚੇਅਰਮੈਨ ਹਡਾਨਾ ਨੇ ਸਕੂਲੀ ਬੱਚਿਆਂ ਨੂੰ ਬਾਲ ਦਿਵਸ ਮੌਕੇ ਵਧਾਈ ਦਿੱਤੀ ਅਤੇ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਬੱਚੇ ਕੱਲ ਦਾ ਭਵਿੱਖ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਕੂਲੀ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਸ਼ੁਰੂ ਕੀਤੀਆਂ ਵੱਖ ਵੱਖ ਯੋਜਨਾਵਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਰੁਚੀ ਰੱਖਣੀ ਚਾਹੀਦੀ ਹੈ, ਜਿਸ ਲਈ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਵਾਸਤੇ ਵੱਡੇ ਪੱਧਰ ਤੇ ਖੇਡ ਮੈਦਾਨ ਅਤੇ ਇਨਾਮ ਦਿੱਤੇ ਗਏ ਹਨ. ਜਿਸ ਦੇ ਸਿੱਟੇ ਵਜੋਂ ਬੀਤੇ ਸਮੇਂ ਦੌਰਾਨ ਹੋਈਆਂ ਏਸ਼ੀਅਨ ਖੇਡਾਂ ਵਿੱਚ ਪੰਜਾਬ ਦੇ ਕਈ ਖਿਡਾਰੀਆਂ ਨੇ ਮੱਲਾ ਮਾਰੀਆਂ ਅਤੇ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ. ਉਨ੍ਹਾਂ ਖਾਸ ਤੌਰ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੂਰਨ ਸਹਿਯੋਗ ਦੇਣ ਦੀ ਗੱਲ ਆਖੀ.

ਇਸੇ ਦੌਰਾਨ ਸ੍ਰੀਮਤੀ ਮਨਵਿੰਦਰ ਕੌਰ ਭੁਲਰ ਉਪ ਜਿਲਾ ਸਿੱਖਿਆ ਅਫਸਰ ਡੀ.ਈ.ਓ. (ਐ.ਸਿੱ) ਪਟਿਆਲਾ ਵੱਲੋਂ ਇਕੱਤਰ ਹੋਏ। ਉਨ੍ਹਾਂ ਲੋਕਾਂ ਨੂੰ ਸਰਕਾਰੀ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ। ਬਾਲ ਮੇਲੇ ਦੌਰਾਨ ਸ੍ਰ. ਅਮਰੀਕ ਸਿੰਘ ਐਨ.ਆਰ.ਆਈ. ਵੀ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਨੇ ਮੌਕੇ ਤੇ ਹੀ ਸਕੂਲ ਦੇ ਵਿਦਿਆਥੀਆਂ ਨੂੰ ਸਟੇਜ ਬਣਾ ਕੇ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਲਾਕ ਸਿੱਖਿਆ ਅਫਸਰ ਸ੍ਰੀ ਪ੍ਰਿਥੀ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਉਤਸ਼ਾਹਿਤ ਕੀਤਾ। ਇਕੱਤਰ ਹੋਏ ਮਾਪਿਆਂ ਦਾ ਸਕੂਲ ਇੰਚਾਰਜ ਸ੍ਰੀ ਸੁਰੇਸ਼ ਕੁਮਾਰ ਅਤੇ ਲਖਵਿੰਦਰ ਸਿੰਘ ਸਟੇਟ ਅਵਾਰਡੀ ਨੇ ਧੰਨਵਾਦ ਕੀਤਾ।

Posted By SonyGoyal

2 thought on “ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ, ਤ੍ਰਿਪੜੀ ਪਟਿਆਲਾ”
  1. Hello my friend! I wish to say that this post is awesome, nice written and include approximately all vital infos. I would like to peer more posts like this .

  2. I’m not sure why but this weblog is loading very slow for me. Is anyone else having this problem or is it a issue on my end? I’ll check back later and see if the problem still exists.

Leave a Reply

Your email address will not be published. Required fields are marked *