ਬਠਿੰਡਾ ਦਿਹਾਤੀ 06 ਮਈ(ਜਸਵੀਰ ਸਿੰਘ)

ਅੱਜ ਬਠਿੰਡਾ ਦਿਹਾਤੀ ਦੇ ਪਿੰਡ ਗੁਲਾਬ ਗੜ੍ਹ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਵੇਂ ਕਮਰੇ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ।

ਇਸ ਕਮਰੇ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ।

ਜ਼ਿਕਰਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਇਸ ਕਮਰੇ ਦਾ ਨੀਂਹ ਪੱਥਰ ਕਿਸੇ ਸਰਕਾਰੀ ਅਧਿਕਾਰੀ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਨਹੀਂ ਰੱਖਿਆ ਗਿਆ ਬਲਕਿ ਸਕੂਲ ਵਿੱਚ ਪੜ੍ਹਦੇ ਵਿਦਿਆਰਥਣਾਂ ਵੱਲੋਂ ਰੱਖਿਆ ਗਿਆ ਹੈ।

ਇਸ ਮੌਕੇ ਤੇ ਪਿੰਡ ਗੁਲਾਬ ਗੜ੍ਹ ਦੀ ਸਾਰੀ ਪੰਚਾਇਤ ਸਰਪੰਚ ਲੱਖਪ੍ਰੀਤ ਸਿੰਘ, ਪੰਚ ਹਰਪ੍ਰੀਤ ਸਿੰਘ,ਪੰਚ ਰਾਮ ਸਿੰਘ,ਪੰਚ ਹਰਪਾਲ ਕੌਰ , ਕਲੱਬ ਦੇ ਪ੍ਰਧਾਨ ਤੇ ਪੰਚ ਗੁਰਦਿੱਤ ਸਿੰਘ ਤੋਂ ਇਲਾਵਾ ਅਧਿਆਪਕ ਹਰਮੰਦਰ ਸਿੰਘ , ਊਸ਼ਾ ਰਾਣੀ, ਕਿਰਨਦੀਪ ਕੌਰ,ਪ੍ਰਮਜੀਤ ਕੌਰ, ਰਾਜਬੀਰ ਕੌਰ, ਵੀਰਪਾਲ ਕੌਰ, ਮੇਜਰ ਸਿੰਘ ਹਾਜ਼ਰ ਸਨ।

ਇਸ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬ ਗੜ੍ਹ ਦੇ ਐੱਚ ਟੀ ਸੁਖਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Posted By SonyGoyal

Leave a Reply

Your email address will not be published. Required fields are marked *