ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ, 26 ਅਪ੍ਰੈਲ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦਾ ਸਲਾਨਾ ਸਕੂਲ ਮੈਗਜ਼ੀਨ ਬਾਲ ਪਰਵਾਜ਼ ਰਿਲੀਜ਼ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਸਕਾਰਾਤਮਕ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਮੈਗਜ਼ੀਨ ਸਕੂਲ ਦਾ ਸ਼ੀਸ਼ਾ ਹੁੰਦਾ ਹੈ ਜੋ ਸਕੂਲ ਦੇ ਵਿਕਾਸ ਕਾਰਜਾਂ ਦੀ ਝਲਕ ਨੂੰ ਸਮਾਜ ਵਿੱਚ ਪੇਸ਼ ਕਰਦਾ ਹੈ। ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਸੱਗੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਦਾ ਅਲਤਾਫ , ਬਲਾਕ ਨੋਡਲ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਅਤੇ ਵਿਦਿਆਰਥੀਆਂ ਦੀਆਂ ਸਲਾਨਾ ਗਤੀਵਿਧੀਆਂ ਨੂੰ ਪੇਸ਼ ਕਰਦਾ ਸਕੂਲ ਮੈਗਜ਼ੀਨ ਜਾਰੀ ਕੀਤਾ ਗਿਆ ਹੈ। ਸਕੂਲ ਮੈਗਜ਼ੀਨ ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਕੁਮਾਰ ਅਤੇ ਸਹਿ- ਸੰਪਾਦਕ ਰਿਸ਼ੀ ਸ਼ਰਮਾ, ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲ ਦਾ ਸਲਾਨਾ ਅੰਕ ਵਿਦਿਅਕ ਸੈਸ਼ਨ ਸਿੱਖਅਕ, ਸਹਿ ਸਿੱਖਿਅਕ ਗਤੀਵਿਧੀਆਂ ਦੇ ਨਾਂ ਨਾਲ ਵਿਦਿਆਰਥੀਆਂ ਦੇ ਬਾਲ ਮਨਾਂ ਦੀ ਝਲਕ ਪੇਸ਼ ਕਰਦਾ ਹੈ। ਉਹਨਾਂ ਇਸ ਕਾਰਜ ਲਈ ਸਕੂਲ ਮੁਖੀ ਪਰਮਜੀਤ ਕੌਰ ਵਿਦਿਆਰਥੀਆਂ ਅਤੇ ਮੈਗਜ਼ੀਨ ਵਿੱਚ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਦੀ ਪੰਚਾਇਤ, ਅਧਿਆਪਕ, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।







Fantastic platform for those who love to bet on sports and casino games. The odds are fair and the user interface is very intuitive. Good luck at krbetwiner