ਸ੍ਰੀ ਅੰਮ੍ਰਿਤਸਰ ਸਾਹਿਬ, 14 ਜੁਲਾਈ, (ਸਿਮਰਨ ਸੰਤੋਸ਼ ਰਾਜਪੂਤ)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਵ ਪੰਡਿਤ ਕਸ਼ਮੀਰੀ ਲਾਲ ਜੀ ਦੀ ਯਾਦ ਵਿੱਚ ਸਾਵਣ ਮਹੀਨੇ ਦਾ 41ਵਾਂ ਸਾਲਾਨਾ ਵੱਡਾ ਭੰਡਾਰਾ 19 ਜੁਲਾਈ ਮੰਦਿਰ ਸ਼ਿਵ ਸ਼ਕਤੀ ਬਾਬਾ ਬਾਲਕ ਨਾਥ ਜੀ, ਗਲੀ ਨੰ: 3, ਸ਼ਰਮਾ ਕਲੋਨੀ, ਪੁਰਾਣੀ ਚੁੰਗੀ,ਤਰਨਤਾਰਨ ਰੋਡ,ਅੰਮ੍ਰਿਤਸਰ ਵਿਖੇ ਬੜੀ ਧੂਮ ਧਾਮ ਨਾਲ ਲਗਾਇਆ ਜਾਏਗਾ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਪਵਿੱਤਰ ਹਵਨ ਅਗਨੀ ਵਿੱਚ ਵਿਦਵਾਨ ਪੰਡਤਾਂ ਦੁਆਰਾ ਵਿੱਚ ਅਹੂਤੀਆਂ ਪਾਈਆਂ ਜਾਣਗੀਆਂ। 12 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਏਗੀ। 12 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸ਼ਹਿਰ ਦੀਆਂ ਮਸ਼ਹੂਰ ਭਜਨ ਮੰਡਲੀਆਂ ਵੱਲੋਂ ਭਗਵਾਨ ਭੋਲੇ ਨਾਥ ਦਾ ਗੁਣਗਾਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਨਗੀਆਂ। ਦੁਪਹਿਰ 2 ਵਜ ਕੇ 30 ਮਿੰਟ ਤੋਂ ਲੈ ਕੇ ਭਗਵਾਨ ਬੋਲੇ ਸ਼ੰਕਰ ਦੀ ਇੱਛਾ ਤੱਕ ਲੰਗਰ ਭੰਡਾਰਾ ਚਲਦਾ ਰਹੇਗਾ। ਇਸ ਮੌਕੇ ਤੇ ਸਾਰੇ ਸ਼ਰਧਾਲੂ ਆਪਣੇ ਪਰਿਵਾਰ ਸਮੇਤ ਭਗਵਾਨ ਭੋਲੇ ਸ਼ੰਕਰ ਦੇ ਦਰਬਾਰ ਚੋਂ ਨਤਮਸਤਕ ਹੋ ਕੇ ਭੋਲੇ ਸ਼ੰਕਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੇ। ਇਸ ਮੌਕੇ ਤੇ ਪੰਡਿਤ ਰੋਹਿਤ ਕੁਮਾਰ, ਗੌਰਵ ਕੁਮਾਰ,ਪੰਡਿਤ ਵਿਜੇ ਕੁਮਾਰ,ਧਰਮਿੰਦਰ, ਅਮਰ ਇਕਬਾਲ ਸਿੰਘ, ਓਮ ਪ੍ਰਕਾਸ਼, ਦੀਪਕ ਕੁਮਾਰ, ਸਤਨਾਮ ਸਿੰਘ, ਸੁਭਾਸ਼ ਚੰਦ, ਪੰਕਜ, ਈਸ਼ਵਰ, ਅੰਕੁਸ਼, ਰੂਬਲ, ਯੁਵਰਾਜ, ਵਾਸੂ, ਵੇਦਾਂਤ, ਇੰਚਾਰਜ: ਸੰਦੀਪ ਕੁਮਾਰ ਵਾਰਡ ਨੰ.45 ਆਦੀ ਹਾਜ਼ਰ ਸਨ।

Leave a Reply

Your email address will not be published. Required fields are marked *

You missed