ਮਨਿੰਦਰ ਸਿੰਘ
ਬਰਨਾਲਾ
ਸਿਹਤ ਵਿਭਾਗ ਵੱਲੋਂ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋ ਉਨ੍ਹਾਂ ਮੈਡੀਕਲ ਸਟੋਰਾਂ ਜੋ ਗੈਰ ਕਾਨੂੰਨੀ ਢੰਗ ਨਾਲ ਗਰਭਪਾਤ ਵਾਲੀਆਂ ਕਿੱਟਾਂ (ਐਮ.ਟੀ.ਪੀ.) ਵੇਚਣ ਵਾਲਿਆਂ ਵਿੱਰੁਧ ਕਾਰਵਾਈ ਕੀਤੀ ਜਾ ਰਹੀ ਹੈ
ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਮੈਡਮ ਪਰਨੀਤ ਕੌਰ ਡਰੱਗ ਇੰਸਪੈਕਟਰ ਬਰਨਾਲਾ ਦੀ ਅਗਵਾਈ ਅਧੀਨ ਅਗਸਤ ਮਹੀਨ ਸ਼ਹਿਰ ਬਰਨਾਲਾ ਦੇ ਇੱਕ ਮੈਡੀਕਲ ਸਟੋਰ ਤੋਂ 3 ਅਤੇ ਪਿੰਡ ਜੋਧਪੁਰ ਦੇ ਮੈਡੀਕਲ ਸਟੋਰ ਤੋਂ 12 ਐਮ.ਟੀ.ਪੀ. ਕਿੱਟਾਂ ਪ੍ਰਾਪਤ ਹੋਈਆਂ ਜਿਸਤੋਂ ਬਾਅਦ ਇਨ੍ਹਾਂ ਵਿਰੁੱਧ ਕਾਰਵਾਈ ਕਰਦਿਆਂ ਜੋਨਲ ਲਾਇਸੰਸ ਆਥਾਰਟੀ ਵੱਲੋ ਸਸਪੈਂਡ ਕੀਤੇ ਗਏ
ਉਨ੍ਹਾ ਦੱਸਿਆ ਕਿ ਪਿਛਲੇ ਸਮੇਂ ਸਿਹਤ ਵਿਭਾਗ ਦੀ ਟੀਮ ਵੱਲੋ ਸ਼ਹਿਰ ਬਰਨਾਲਾ ਦਾ ਇੱਕ ਐਮ.ਟੀ.ਪੀ. ਸੈਂਟਰ ਵੀ ਸੀਲ ਕੀਤਾ ਗਿਆ ਜਿੱਥੇ ਡਾਕਟਰ ਦੀ ਗੈਰ ਹਾਜ਼ਰੀ ਵਿੱਚ ਸਬੰਧਤ ਸਟਾਫ ਵੱਲੋ ਗਰਭਪਾਤ ਵਾਲੀ ਦਵਾਈ ਗੈਰ ਕਾਨੂੰਨੀ ਢੰਗ ਨਾਲ ਦਿੱਤੀ ਗਈ ਸੀ
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਅਕਤੂਬਰ ਮਹੀਨੇ ਤਪਾ ਦੇ ਮੈਡੀਕਲ ਸਟੋਰ ਤੋਂ 5 ਐਮ.ਟੀ.ਪੀ. ਕਿੱਟਾਂ , ਬਰਨਾਲਾ ਸ਼ਹਿਰ ਵਿੱਚ ਮੌਜੂਦ ਇੱਕ ਜਨ ਔਸ਼ਧੀ ਸਟੋਰ ਤੋਂ 6 ਐਮ.ਟੀ.ਪੀ. ਕਿੱਟਾਂ ਬਰਾਮਦ ਹੋਈਆਂ ਜੋ ਕਿ ਮੌਕੇ ਤੇ ਇਨ੍ਹਾਂ ਦੀ ਪ੍ਰਵਾਨਗੀ ਤੇ ਖਰੀਦ ਸਬੰਧੀ ਕੋਈ ਬਿੱਲ ਨਹੀਂ ਦਿਖਾ ਸਕੇ, ਜਿਸ ਕਾਰਨ ਇਨ੍ਹਾਂ ਸਾਰੇ ਮੈਡਿਕਲ ਸਟੋਰਾਂ ਵਿਰੁੱਧ ਕਾਰਵਾਈ ਕਰਨ ਲਈ ਜੋਨਲ ਲਾਇਸੰਸ ਆਥਾਰਟੀ ਨੂੰ ਲਿਖ ਦਿੱਤਾ ਗਿਆ ਹੈ
ਡਾ ਔਲ਼ਖ ਨੇ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਇਹ ਗਰਭਪਾਤ ਵਾਲੀ ਦਵਾਈ ਨਹੀਂ ਵਿੱਚ ਸਕਦੇ ਅਤੇ ਜੇਕਰ ਕੋਈ ਗਰਭਪਾਤ ਦਵਾਈ (ਐਮ.ਟੀ.ਪੀ. ਕਿੱਟ) ਵੇਚਦਾ ਹੈ ਤਾਂ ਇਸ ਸਬੰਧੀ ਬਾਕਾਇਦਾ ਰਿਕਾਰਡ ਦਰਜ ਕੀਤਾ ਜਾਵੇ ਅਤੇ ਇਸਦੇ ਖਰੀਦ ਬਿੱਲ ਲਾਜ਼ਮੀ ਤੌਰ ਤੇ ਹੋਣੇ ਚਾਹੀਦੇ ਹਨ
Posted By SonyGoyal







I’m curious to find out what blog platform you happen to be using? I’m having some small security issues with my latest site and I’d like to find something more safeguarded. Do you have any solutions?
I don’t even know how I ended up here, but I thought this post was good. I do not know who you are but definitely you are going to a famous blogger if you are not already 😉 Cheers!