ਸੋਨੀ ਗੋਇਲ ਹੱਕ ਸੱਚ ਦੀ ਬਾਣੀ
ਬਰਨਾਲਾ 4 ਅਪ੍ਰੈਲ ਬਰਨਾਲਾ ਦੀ ਇਕ ਨਾਮਵਰ ਵਿਿਦਅਕ ਸੰਸਥਾ ਦੇ ਕੈਂਪਸ ਚ ਮਾਤਾ ਸਰਸਵਤੀ ਜੀ ਦੀ ਜੋਤ ਪ੍ਰਚੰਡ ਕਰਨ ਸਮੇਂ ਜੁੱਤੀਆਂ ਨਾ ਉਤਾਰ ਕੇ ਧਾਰਮਿਕ ਮਰਿਆਦਾ ਦੀ ਉਲੰਘਣਾ ਕਰਨ ਦਾ ਮਾਮਲਾ ਹੁਣ ਹੋਰ ਭਖਦਾ ਨਜ਼ਰ ਆ ਰਿਹਾ ਹੈ। ਭਾਂਵੇ ਬਰਨਾਲਾ ਸ਼ਹਿਰ ਦੀਆਂ ਹਿੰਦੂ ਧਾਰਮਿਕ ਜਥੇਬੰਦੀਆਂ ਵਲੋਂ ਅਜੇ ਤਕ ਇਸ ਮਾਮਲੇ’ਤੇ ਖੁੱਲ੍ਹ ਕੇ ਕੋਈ ਕਾਰਵਾਈ ਕਰਨ ਦੀ ਗੱਲ ਸਾਹਮਣੇ ਨਹੀਂ ਆਈ। ਪਰ ਜ਼ਿਲ੍ਹੇ ਦੀ ਇਕ ਹੋਰ ਹਿੰਦੂ ਸੰਸਥਾ ਨੇ ਇਸ ਘਟਨਾ ਦਾ ਖਿਲ਼ਾਫ ਅਵਾਜ ਉਠਾਉਣ ਦੀ ਗੱਲ ਆਖੀ ਹੈ। ਇਸ ਮਾਮਲੇ ਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਬਰਨਾਲਾ ਦੇ ਨਾਲ ਲੱਗਦੇ ਇਕ ਗੁਆਂਢੀ ਜ਼ਿਲ੍ਹੇ ਦੀ ਹਿੰਦੂ ਸੰਸਥਾ ਨੇ ਇਸ ਨੂੰ ਧਾਰਮਿਕ ਬੇਅਦਬੀ ਕਰਾਰ ਦਿੰਦਿਆਂ ਕਾਨੂੰਨੀ ਕਾਰਵਾਈ ਕਰਵਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਸੰਸਥਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਰਫ਼ ਸਥਾਨਕ ਪੱਧਰ ਤੇ ਹੀ ਨਹੀਂ। ਸਗੋਂ ਕੌਮੀ ਪੱਧਰ ‘ਤੇ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਉਕਤ ਹਿੰਦੂ ਸੰਸਥਾ ਵਲੋਂ ਇਸ ਘਟਨਾ ਦੀਆਂ ਤਸਵੀਰਾਂ ਭੇਜ ਹਰਿਦੁਆਰ ਤੇ ਵਰਿੰਦਾਵਨ ਦੀਆਂ ਵੱਡੀਆਂ ਸਨਾਤਨ ਸੰਸਥਾਵਾਂ ਤੇ ਸੰਤਾਂ ਨਾਲ ਗੱਲਬਾਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਕਾਸ਼ੀ (ਵਾਰਾਣਸੀ) ਤੇ ਅਯੁੱਧਿਆ ਦੇ ਹਿੰਦੂ ਸੰਸਥਾਨਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਧਾਰਮਿਕ ਕੁਰਹਿਤ ਵਿਰੁੱਧ ਇਕ ਮਜ਼ਬੂਤ ਲੋਕ ਰਾਏ ਤੇ ਕਾਨੂੰਨੀ ਪੱਖ ਤਿਆਰ ਕੀਤਾ ਜਾ ਸਕੇ। ਧਾਰਮਿਕ ਮਰਿਆਦਾਵਾਂ ਕਿਸੇ ਵੀ ਅਹੁਦੇ ਜਾਂ ਰੁਤਬੇ ਤੋਂ ਉੱਪਰ ਹੁੰਦੀਆਂ ਹਨ। ਜੇਕਰ ਵਿੱਦਿਆ ਦੇ ਮੰਦਰ ਚ ਹੀ ਅਜਿਹੀ ਬੇਅਦਬੀ ਹੋਵੇਗੀ ਤਾਂ ਫਿਰ ਅਜਿਹੇ ਵਿਿਦਅਕ ਅਦਾਰੇ ਤੋਂ ਨੈਤਿਕ ਸਿੱਖਿਆ ਦੀ ਕੀ ਆਸ ਰੱਖੀ ਜਾ ਸਕਦੀ ਹੈ। ਹਾਲ ਦੀ ਘੜੀ ਇਹ ਮਾਮਲਾ ਭਾਂਵੇ ਸ਼ਾਂਤ ਦਿਖਾਈ ਦੇ ਰਿਹਾ ਹੈ ਤੇ ਠੰਡੇ ਬਸਤੇ ਚ ਜਾਪਦਾ ਹੈ। ਪਰ ਅੰਦਰਖਾਤੇ ਹੋ ਰਹੀ ਇਹ ਲਾਮਬੰਦੀ ਆਉਣ ਵਾਲੇ ਦਿਨਾਂ ਚ ਵੱਡਾ ਰੂਪ ਅਖ਼ਤਿਆਰ ਕਰ ਸਕਦੀ ਹੈ। ਹਿੰਦੂ ਜਥੇਬੰਦੀਆਂ ਦਾ ਤਰਕ ਹੈ ਕਿ ਸੰਸਥਾ ਦੇ ਪ੍ਰਬੰਧਕ ਵਲੋਂ ਇਸ ਨੂੰ ਮਹਿਜ਼ ਗ਼ਲਤੀ’ ਕਹਿਣਾ ਕਾਫ਼ੀ ਨਹੀਂ ਹੈ ਕਿਉਂਕਿ ਇਹ ਸਿੱਧੇ ਤੌਰ ਤੇ ਕਰੋੜਾਂ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਹੈ।






