ਸੋਨੀ ਗੋਇਲ ਹੱਕ ਸੱਚ ਦੀ ਬਾਣੀ
40 ਤੋਂ ਵੱਧ ਖਿਡਾਰੀਆਂ ਦੀ ਸ਼ਾਨਦਾਰ ਭਾਗੀਦਾਰੀ
ਬਰਨਾਲਾ 12 ਅਪ੍ਰੈਲ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਬਰਨਾਲਾ ਦੀ ਅਗਵਾਈ ਹੇਠ ਅੱਜ ਬਰਨਾਲਾ ਕਲੱਬ ਵਿੱਚ ਜ਼ਿਲ੍ਹਾ ਪੱਧਰੀ ਸ਼ਤਰੰਜ ਚੈਂਪੀਅਨਸ਼ਿਪ ਬੜੀ ਸਫਲਤਾ ਅਤੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮਹੱਤਵਪੂਰਨ ਟੂਰਨਾਮੈਂਟ ਵਿੱਚ ਅੰਡਰ 7 ਅੰਡਰ 11 ਅੰਡਰ 15 ਅਤੇ ਅਮੈਚਰ 1700 ਰੇਟਿੰਗ ਵਰਗਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨੌਜਵਾਨ ਖਿਡਾਰੀਆਂ ਨੇ ਵੱਡੇ ਜਜ਼ਬੇ ਨਾਲ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿੱਚ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਬੁੱਧੀਮਾਨ ਖੇਡ ਧਿਆਨ ਅਤੇ ਰਣਨੀਤੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਖਿਡਾਰੀਆਂ ਤੱਕ ਹਰ ਵਰਗ ਵਿੱਚ ਮੁਕਾਬਲੇ ਬੜੇ ਹੀ ਰੋਮਾਂਚਕ ਰਹੇ ਅਤੇ ਕਈ ਮੁਕਾਬਲੇ ਅੰਤਿਮ ਚਾਲ ਤੱਕ ਦਿਲਚਸਪ ਬਣੇ ਰਹੇ। ਸਮਾਗਮ ਵਿੱਚ ਮੁੱਖ ਪੈਟਰੋਨ ਰਾਜਿੰਦਰ ਪਾਲ ਜਿੰਦਲ ਚੇਅਰਮੈਨ ਨੀਲਕੰਠ ਮੋਹਿਤ ਅਤੇ ਮੈਡਮ ਕੀਰਤੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਸ਼ਤਰੰਜ ਸਿਰਫ਼ ਇੱਕ ਖੇਡ ਨਹੀਂ ਸਗੋਂ ਮਨੁੱਖੀ ਸੋਚ ਧੀਰਜ ਅਤੇ ਫੈਸਲਾ ਕਰਨ ਦੀ ਸਮਰੱਥਾ ਨੂੰ ਨਿਖਾਰਨ ਦਾ ਬਿਹਤਰ ਸਾਧਨ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਅਜਿਹੀਆਂ ਬੌਧਿਕ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਟੂਰਨਾਮੈਂਟ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੇਤੂਆਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਮਾਣ ਸਾਫ਼ ਦਿਖਾਈ ਦੇ ਰਿਹਾ ਸੀ ਜਦਕਿ ਹੋਰ ਖਿਡਾਰੀਆਂ ਨੇ ਵੀ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦਾ ਸੰਕਲਪ ਲਿਆ। ਟੂਰਨਾਮੈਂਟ ਦੀ ਸੁਚਾਰੂ ਅਤੇ ਵਿਵਸਥਿਤ ਸੰਚਾਲਨਾ ਵਿੱਚ ਸੈਕਟਰੀ ਰਾਹੁਲ ਜਿੰਦਲ ਦੀ ਭੂਮਿਕਾ ਕਾਬਿਲ ਏ ਤਾਰੀਫ਼ ਰਹੀ ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਨੂੰ ਬੜੀ ਯੋਜਨਾ ਅਤੇ ਸਮਰਪਣ ਨਾਲ ਅੰਜਾਮ ਦਿੱਤਾ। ਇਸ ਤੋਂ ਇਲਾਵਾ ਭਵਾਨੀਗੜ੍ਹ ਤੋਂ ਹਰਪ੍ਰੀਤ ਸਿੰਘ ਨੇ ਸੀਨੀਅਰ ਆਰਬਿਟਰ ਵਜੋਂ ਆਪਣੀ ਮਹੱਤਵਪੂਰਨ ਸੇਵਾ ਨਿਭਾਈ ਅਤੇ ਮੁਕਾਬਲਿਆਂ ਨੂੰ ਨਿਯਮਾਂ ਅਨੁਸਾਰ ਸੁਚਾਰੂ ਢੰਗ ਨਾਲ ਚਲਾਇਆ। ਜਤਿੰਦਰ ਜੋਸ਼ੀ ਅਤੇ ਸਵੀਟੀ ਗੋਯਲ ਨੇ ਅਸਿਸਟੈਂਟ ਆਰਬਿਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਹੀ ਇਮਾਨਦਾਰੀ ਅਤੇ ਨਿਪੁੰਨਤਾ ਨਾਲ ਨਿਭਾਈਆਂ। ਇਹ ਚੈਂਪੀਅਨਸ਼ਿਪ ਨੌਜਵਾਨਾਂ ਵਿੱਚ ਸ਼ਤਰੰਜ ਪ੍ਰਤੀ ਵੱਧ ਰਹੀ ਦਿਲਚਸਪੀ ਦਾ ਸਪਸ਼ਟ ਪ੍ਰਮਾਣ ਹੈ। ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੇ ਬੌਧਿਕ ਵਿਕਾਸ ਧੀਰਜ ਅਤੇ ਤਰਕਸ਼ੀਲ ਸੋਚ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਬਰਨਾਲਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਹੋਰ ਮੁਕਾਬਲੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਤਾਂ ਜੋ ਹੋਰ ਵੱਧ ਤੋਂ ਵੱਧ ਨੌਜਵਾਨ ਇਸ ਖੇਡ ਨਾਲ ਜੁੜ ਸਕਣ। ਸਮੂਹਿਕ ਤੌਰ ਤੇ ਇਹ ਚੈਂਪੀਅਨਸ਼ਿਪ ਬਹੁਤ ਹੀ ਸਫਲ ਪ੍ਰੇਰਣਾਦਾਇਕ ਅਤੇ ਯਾਦਗਾਰ ਰਹੀ ਜਿਸ ਨੇ ਬਰਨਾਲਾ ਵਿੱਚ ਸ਼ਤਰੰਜ ਦੇ ਪ੍ਰਚਾਰ ਪ੍ਰਸਾਰ ਨੂੰ ਇੱਕ ਨਵਾਂ ਉਤਸ਼ਾਹ ਦਿੱਤਾ। ਇਹ ਟੂਰਨਾਮੈਂਟ ਪੰਜਾਬ ਰਾਜ ਸਤਰੰਜ ਐਸੋਸੀਸ਼ਨ ਵਲੋ ਮਾਨਤਾ ਪ੍ਰਾਪਤ ਟੂਰਨਾਮੈਂਟ 2026 ਦਾ ਦੂਜਾ ਟੂਰਨਾਮੈਂਟ ਸੀ






