ਸੋਨੀ ਗੋਇਲ ਹੱਕ ਸੱਚ ਦੀ ਬਾਣੀ

48 ਘੰਟਿਆਂ ਦੇ ਅੰਦਰ ਖਾਤਿਆਂ ਵਿਚ ਕੀਤੀ ਜਾ ਰਹੀ ਹੈ ਅਦਾਇਗੀ*

ਜ਼ਿਲ੍ਹੇ ਦੀਆਂ ਮੰਡੀਆਂ ‘ਚ 427838 ਮੀਟ੍ਰਿਕ ਟਨ ਫਸਲ ਦੀ ਆਮਦ, 426435 ਮੀਟ੍ਰਿਕ ਟਨ ਦੀ ਖਰੀਦ

ਲਿਫਟਿੰਗ ਵੀ ਤੇਜ਼ੀ ਨਾਲ ਜਾਰੀ, 245252 ਮੀਟ੍ਰਿਕ ਜਿਣਸ ਦੀ ਹੋ ਚੁੱਕੀ ਹੈ ਲਿਫਟਿੰਗ

ਬਰਨਾਲਾ, 02 ਮਈ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਜਾਰੀ ਹੈ ਅਤੇ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ ਬਰਨਾਲਾ ਸੂਬੇ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ 1018 ਕਰੋੜ ਰੁਪਏ ਦੀ ਅਦਾਇਗੀ ਖਾਤਿਆਂ ਵਿਚ ਜਾ ਚੁੱਕੀ ਹੈ।  ਓਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਿਸਾਨਾਂ ਨੂੰ ਕਣਕ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾਣੀ ਹੁੰਦੀ ਹੈ। ਕੱਲ੍ਹ 30 ਅਪ੍ਰੈਲ ਸ਼ਾਮ ਤੱਕ ਦੇ ਅੰਕੜਿਆਂ ਅਨੁਸਾਰ 48 ਘੰਟੇ ਪਹਿਲਾਂ ਤੱਕ 397151 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਜਿਸ ਦੇ ਬਦਲੇ 1026.64 ਕਰੋੜ ਰੁਪਏ ਦੀ ਅਦਾਇਗੀ ਬਣਦੀ ਸੀ ਜਦਕਿ ਵਿਭਾਗ ਨੇ 1048 ਕਰੋੜ ਦੀ ਅਦਾਇਗੀ ਮਨਜ਼ੂਰ ਕੀਤੀ ਹੈ ਜੋ ਕਿ 102 ਫ਼ੀਸਦੀ ਬਣਦੀ ਹੈ। ਇਸ ਤੋਂ ਭਾਵ ਕਈ ਕਿਸਾਨਾਂ ਦੀ ਅਦਾਇਗੀ 48 ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ ਮਨਜ਼ੂਰ ਕੀਤੀ ਗਈ ਹੈ। ਓਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਸਮਾਂਬੱਧ ਅਦਾਇਗੀ ਨਾਲ ਸੂਬੇ ਦੇ ਮੋਹਰੀ 4 ਜ਼ਿਲ੍ਹਿਆਂ ਵਿੱਚ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ 30 ਅਪ੍ਰੈਲ ਸ਼ਾਮ ਤੱਕ ਜ਼ਿਲ੍ਹੇ ਦੀਆਂ 104 ਮੰਡੀਆਂ ਅਤੇ 45 ਆਰਜ਼ੀ ਖ਼ਰੀਦ ਕੇਂਦਰਾਂ ਵਿੱਚ ਕੁੱਲ 427838 ਮੀਟ੍ਰਿਕ ਟਨ ਜਿਣਸ ਦੀ ਆਮਦ ਹੋਈ, ਜਦਕਿ ਕੁੱਲ 426435 ਮੀਟ੍ਰਿਕ ਟਨ ਫ਼ਸਲ ਖ਼ਰੀਦੀ ਜਾ ਚੁੱਕੀ ਹੈ। ਪਨਗ੍ਰੇਨ ਵਲੋਂ 145638 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 116327  ਮੀਟ੍ਰਿਕ ਟਨ, ਪਨਸਪ ਵਲੋਂ 109806 ਮੀਟ੍ਰਿਕ ਟਨ ਤੇ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 54609 ਮੀਟ੍ਰਿਕ ਟਨ ਫ਼ਸਲ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਲਿਫਟਿੰਗ ਵੀ ਤੇਜ਼ੀ ਨਾਲ ਜਾਰੀ ਹੈ। ਹੁਣ ਤੱਕ 245252 ਮੀਟ੍ਰਿਕ ਟਨ ਫ਼ਸਲ ਦੀ ਲਿਫਟਿੰਗ ਹੋ ਚੁੱਕੀ ਹੈ ਜੋ ਕਿ 64 ਫੀਸਦੀ ਬਣਦੀ ਹੈ।  ਇਸ ਮੌਕੇ ਪਿੰਡ ਝਲੂਰ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਉਹ 26 ਅਪ੍ਰੈਲ ਨੂੰ ਕਣਕ ਮੰਡੀ ਵਿਚ ਲੈ ਕੇ ਆਇਆ ਸੀ ਅਤੇ ਉਸਦੀ ਕਣਕ ਦੀ ਵਿਕਰੀ ਵੀ ਅਗਲੇ ਦਿਨ ਹੋ ਗਈ ਅਤੇ ਬਣਦੀ ਰਕਮ ਵੀ ਖਾਤੇ ਵਿਚ ਆ ਚੁੱਕੀ ਹੈ।

Leave a Reply

Your email address will not be published. Required fields are marked *

You missed