ਸੋਨੀ ਗੋਇਲ ਹੱਕ ਸੱਚ ਦੀ ਬਾਣੀ

ਯੂਨੀਅਨ ਵਲੋਂ 9 ਮਈ ਨੂੰ ਧੂਰੀ ਵਿਖੇ ਸੂਬਾਈ ਧਰਨੇ ਦਾ ਐਲਾਨ

ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕ ਪਿਛਲੇ ਚਾਰ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਫਾਕਾਕਟੀ ਕਰ ਰਹੇ ਹਨ।

ਜਦਕਿ ਸੂਬੇ ਦੇ 4 ਜ਼ਿਿਲ੍ਹਆਂ ਦੇ ਅਧਿਆਪਕਾਂ ਨੂੰ ਬੀਤੇ 11 ਮਹੀਨਿਆਂ ਤੋਂ ਤਨਖਾਹ ਨਹੀ ਮਿਲੀ ਹੈ।ਜਿਸ ਦੇ ਰੋਸ ਵਜੋਂ ਯੂਨੀਅਨ ਵਲੋਂ 9 ਮਈ ਨੂੰ ਧੂਰੀ ਵਿਖੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ।

ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਵਤੀਰੇ ਕਾਰਨ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੱਕ ਬਿਨ੍ਹਾ ਤਨਖਾਹਾਂ ਤੋਂ ਕੰਮ ਕਰਨਾ ਪੈ ਰਿਹਾ ਹੈ।

ਸਿੱਖਿਆ ਅਤੇ ਵਿੱਤ ਵਿਭਾਗ ਸਕੂਲਾਂ ਦੀਆਂ ਕਮੇਟੀਆਂ ਦੇ ਆਡਿਟ ਦੇ ਬਹਾਨੇ ਅਧਿਆਪਕਾਂ ਨੂੰ ਤਨਖਾਹਾਂ ਤੋ ਵਾਂਝੇ ਰੱਖ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਜਨਵਰੀ 2026 ਤੋਂ ਹੁਣ ਤੱਕ ਕੋਈ ਗ੍ਰਾਂਟ ਜਾਰੀ ਨਹੀ ਕੀਤੀ ਗਈ ਜਦਕਿ ਕਈ ਜ਼ਿਿਲ੍ਹਆਂ ਦੇ ਅਧਿਆਪਕਾਂ ਨੂੰ ਮਈ 2025 ਤੋਂ ਤਨਖਾਹ ਜਾਰੀ ਨਹੀ ਕੀਤੀ ਗਈ।

ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਤੇ ਵਿੱਤ ਮੰਤਰੀਆਂ ਅਤੇ ਸਿੱਖਿਆ ਤੇ ਵਿੱਤ ਸਕੱਤਰਾਂ ਨਾਲ ਵੀ ਜਥੇਬੰਦੀ ਨੇ ਮੀਟਿੰਗਾਂ ਕੀਤੀਆਂ ਪਰ ਕੋਈ ਕਾਰਵਾਈ ਨਹੀ ਕੀਤੀ ਗਈ।

ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਨਾਕਰਾਤਮਕ ਰਵੱਈਆਂ ਕਾਰਨ ਏਡਿਡ ਸਕੂਲ ਬੰਦ ਹੋਣ ਕਿਨਾਰੇ ਹੈ।ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਸਰਕਾਰ ਕੋਈ ਸਣਵਾਈ ਨਹੀ ਕਰ ਰਹੀ।

ਏਡਿਡ ਸਕੂਲ਼ਾਂ ਦੇ ਸੇਵਾ ਮੁਕਤ ਅਧਿਆਪਕਾਂ ਨੂੰ ਪੈਨਸ਼ਨਾਂ ਦੇ ਪੀ.ਪੀ.ਓ ਵੀ ਜਾਰੀ ਨਹੀ ਹੋ ਰਹੇ ਜਿਸ ਕਰਕੇ 9 ਮਈ ਨੂੰ ਪੰਜਾਬ ਦੇ ਸਮੁੱਚੇ ਅਧਿਆਪਕ ਤੇ ਪੈਨਸ਼ਨਰ ਪੰਜਾਬ ਸਰਕਾਰ ਖਿਲਾਫ ਧੂਰੀ ਵਿਖੇ ਵੱਡਾ ਰੋਸ ਮੁਜ਼ਾਹਰਾ ਕਰਨਗੇ।

ਇਸ ਮੌਕੇ ਅਸ਼ੋਕ ਵਡੇਹਰਾ, ਪਰਮਜੀਤ ਸਿੰਘ ਗੁਰਦਾਸਪੁਰ, ਐਬਿਟ ਮਸੀਹ,ਜਗਜੀਤ ਸਿੰਘ ਗੁਜਰਾਲ,ਸੁਖਇੰਦਰ ਸਿੰਘ ਹੁੁਸ਼ਿਆਰਪੁਰ,ਅਸ਼ਵਨੀ ਮਦਾਨ,ਅਜੈ ਚੌਹਾਨ ਅੰਮ੍ਰਿਤਸਰ, ਚਰਨਜੀਤ ਸ਼ਰਮਾ, ਕਰਮਜੀਤ ਰਾਣੋ, ਮੈਡਮ ਮੋਨਿਕਾ, ਰਵਿੰਦਰਜੀਤ ਅਤੇ ਹੋਰ ਆਗੂ ਵੀ ਹਾਜ਼ਰ ਸਨ।

One thought on “ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਨੂੰ 4 ਮਹੀਨਿਆਂ ਤੋਂ ਨਹੀ ਮਿਲੀਆਂ ਤਨਖਾਹਾਂ”

Leave a Reply

Your email address will not be published. Required fields are marked *