POCSO ਕਮੇਟੀ ਨੇ SHO ਨੂੰ ਦਿੱਤੀ ਸ਼ਿਕਾਇਤ

ਮਨਿੰਦਰ ਸਿੰਘ, ਬਰਨਾਲਾ

ਬਰਨਾਲਾ, 7 ਸਤੰਬਰ 2026: ਸਰਕਾਰੀ ਸਕੂਲ ਦੇ ਇੱਕ ਵਿਦਿਆਰਥੀ ਤੇ ਪਰਿਵਾਰ ਵੱਲੋਂ ਹੋਏ ਸਰੀਰ ’ਤੇ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਦੇ ਨਿਸ਼ਾਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਉਸਦੀ ਮਤਰਈ ਮਾਂ ਵੱਲੌ ਕੀਤੀ ਗਈ ਹੈ। ਇਸ ਸਬੰਧੀ ਸਕੂਲ ਦੀ POCSO ਕਮੇਟੀ ਵੱਲੋਂ ਬਰਨਾਲਾ ਦੇ ਐਸ.ਐਚ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਸੁਚੱਜੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਸ਼ਿਕਾਇਤ ਅਨੁਸਾਰ 7 ਸਤੰਬਰ 2026 ਨੂੰ ਸਕੂਲ ਸੰਘੇੜਾ ਵਿਖੇ POCSO ਕਮੇਟੀ ਦੀ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ SMC ਕਮੇਟੀ ਦੇ ਮੈਂਬਰਾਂ ਅਤੇ ਹੋਰ ਸਬੰਧਤ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਮੀਟਿੰਗ ਦਾ ਮੁੱਖ ਉਦੇਸ਼ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੇ ਸਰੀਰ ’ਤੇ ਪਾਏ ਗਏ ਕਥਿਤ ਤਸ਼ੱਦਦ ਦੇ ਨਿਸ਼ਾਨਾਂ ਸਬੰਧੀ ਵਿਚਾਰ ਕਰਨਾ ਸੀ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਹ ਮਾਮਲਾ ਸਕੂਲ ਅਤੇ SMC ਕਮੇਟੀ ਦੇ ਮੈਂਬਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ SMC ਮੈਂਬਰਾਂ ਅਤੇ ਹੋਰ ਮੈਂਬਰਾਂ ਵੱਲੋਂ ਪਿੰਡ ਅਤੇ ਗੁਆਂਢ ਵਿੱਚ ਪੁੱਛਗਿੱਛ ਕੀਤੀ ਗਈ।

ਸ਼ਿਕਾਇਤ ਮੁਤਾਬਕ ਪੁੱਛਗਿੱਛ ਦੌਰਾਨ ਬੱਚੇ ਨਾਲ ਕਥਿਤ ਕੁੱਟਮਾਰ ਹੋਣ ਸਬੰਧੀ ਜਾਣਕਾਰੀ ਸਾਹਮਣੇ ਆਈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ POCSO ਕਮੇਟੀ ਵੱਲੋਂ ਪੁਲਿਸ ਤੋਂ ਸੁਚੱਜੀ ਪੜਤਾਲ ਕਰਕੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਵਿਦਿਆਰਥੀ ਨਾਲ ਕਥਿਤ ਕੁੱਟਮਾਰ ਕਿਵੇਂ ਅਤੇ ਕਿਸ ਵੱਲੋਂ ਕੀਤੀ ਗਈ।