ਸੋਨੀ ਗੋਇਲ ਹੱਕ ਸੱਚ ਦੀ ਬਾਣੀ
700 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਬਰਨਾਲਾ, 7 ਸਤੰਬਰ ਕਮਿਸ਼ਨਰ ਆਯੂਸ਼ ਸ੍ਰੀ ਕੁਮਾਰ ਰਾਹੁਲ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਅਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ. ਰਾਜੀਵ ਜਿੰਦੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਬਰਨਾਲਾ ਡਾ. ਅਮਨ ਕੌਸ਼ਲ ਦੀ ਅਗਵਾਈ ਅਧੀਨ ਅੱਜ ਗੁਰੂ ਰਵਿਦਾਸ ਜੀ ਭਵਨ ਧਰਮਸ਼ਾਲਾ, ਪਿੰਡ ਖੁੱਡੀ ਖ਼ੁਰਦ ਵਿਖੇ ਇੱਕ ਵਿਸ਼ਾਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਟਰੇਡ ਕਮਿਸ਼ਨ ਦੇ ਮੈਂਬਰ (ਹਲਕਾ ਭਦੌੜ) ਸ. ਸੁਖਵੀਰ ਸਿੰਘ ਬੱਗਾ ਅਤੇ ਖੁੱਡੀ ਖ਼ੁਰਦ ਦੀ ਸਮੂਹ ਪੰਚਾਇਤ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ। ਕੈਂਪ ਦੌਰਾਨ ਆਯੁਰਵੈਦਾ ਵਿਭਾਗ ਵੱਲੋਂ 362 ਅਤੇ ਹੋਮਿਓਪੈਥੀ ਵਿਭਾਗ ਵੱਲੋਂ 342 ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਫ਼ਤ ਡਾਕਟਰੀ ਸਲਾਹ ਦੇ ਨਾਲ-ਨਾਲ ਦਵਾਈਆਂ ਵੀ ਵੰਡੀਆਂ ਗਈਆਂ।
ਆਯੁਰਵੈਦਾ ਵਿਭਾਗ ਵੱਲੋਂ ਨੋਡਲ ਅਫਸਰ ਡਾ. ਅਮਨਦੀਪ ਸਿੰਘ ਨੇ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰ ਸਿਹਤ ਸਹੂਲਤਾਂ ਬਾਰੇ ਜ਼ਮੀਨੀ ਪੱਧਰ ‘ਤੇ ਜਾਗਰੂਕ ਕੀਤਾ। ਮਰੀਜ਼ਾਂ ਦਾ ਨਿਰੀਖਣ ਡਾ. ਸ਼ੀਤੂ ਢੀਂਗਰਾ (ਏ.ਐੱਮ.ਓ.) ਅਤੇ ਡਾ. ਰਾਕੇਸ਼ ਕੁਮਾਰ (ਏ.ਐੱਮ.ਓ. ਖੁੱਡੀ ਖ਼ੁਰਦ) ਵੱਲੋਂ ਕੀਤਾ ਗਿਆ, ਜਦਕਿ ਉਪਵੈਦ ਲਲਿਤ ਕੁਮਾਰ ਅਤੇ ਗੁਰਸ਼ਿੰਗਾਰ ਸਿੰਘ ਨੇ ਮੁਫ਼ਤ ਦਵਾਈਆਂ ਦੀ ਵੰਡ ਕੀਤੀ। ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਵੱਲੋਂ ਡਾ. ਮਨਪ੍ਰੀਤ ਸਿੰਘ ਮਾਨ ਅਤੇ ਡਾ. ਅਨੁਪਮ ਰੁਪਾਲ (ਐੱਚ.ਐੱਮ.ਓ.) ਨੇ ਮਰੀਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹੋਮਿਓਪੈਥੀ ਡਿਸਪੈਂਸਰ ਗੁਰਚਰਨ ਸਿੰਘ ਔਲਖ ਅਤੇ ਗੁਰਚਰਨ ਸਿੰਘ ਬਰਨਾਲਾ ਨੇ ਮਰੀਜ਼ਾਂ ਨੂੰ ਦਵਾਈਆਂ ਵੰਡਣ ਦੀ ਸੇਵਾ ਨਿਭਾਈ। ਇਸ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਵਿੱਚ ਕੁਲਦੀਪ ਸਿੰਘ (ਯੋਗਾ ਟ੍ਰੇਨਰ), ਸੰਦੀਪ ਕੌਰ (ਪਾਰਟ ਟਾਈਮ) ਅਤੇ ਭਗਤ ਰਵਿਦਾਸ ਕਲੱਬ, ਖੁੱਡੀ ਖ਼ੁਰਦ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪਹੁੰਚੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਇਲਾਜ ਕਰਵਾਉਣ ਆਏ ਮਰੀਜ਼ਾਂ ਨੇ ਸਰਕਾਰ ਅਤੇ ਆਯੂਸ਼ ਵਿਭਾਗ ਦੇ ਇਸ ਜਨ-ਹਿੱਤ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਭਵਿੱਖ ਵਿੱਚ ਵੀ ਸਿਹਤ-ਪੱਖੀ ਦੂਰਅੰਦੇਸ਼ੀ ਨਜ਼ਰੀਏ ਨਾਲ ਅਜਿਹੇ ਕੈਂਪ ਲਗਾਤਾਰ ਲਗਾਏ ਜਾਣ ਤਾਂ ਜੋ
ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।







I have been absent for some time, but now I remember why I used to love this website. Thank you, I’ll try and check back more often. How frequently you update your web site?
The game variety is insane! I spent the whole weekend exploring different titles and I am hooked. Give br777games a try if you love gaming.